ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) – ਗੀਤਕਾਰ ਗਿੱਲ ਬਲਜਿੰਦਰ ਗਾਂਧਰਾ ਵਾਲੇ ਨੇ ਦਸਿਆ ਜਿਹੜੀ ਚੀਜ ਦੀ ਕਦੀ ਵੀ ਉਮੀਦ ਨਹੀਂ ਕੀਤੀ ਅਕਾਲ ਪੁਰਖ ਵਾਹਿਗੁਰੂ ਨੇ ਓਹ ਖੁਸ਼ੀ ਸਾਡੀ ਝੋਲੀ ਵਿਚ ਪਾ ਦਿੱਤੀ। ਪਿੰਡ ਬਿੱਲਾ ਨਵਾਬ ਦੇ ਸਾਰੇ ਸੂਝਵਾਨ ਤੇ ਸਮਝਦਾਰ ਪਿੰਡ ਦੇ ਲੋਕਾਂ ਨੇ ਮੇਰੀ ਪਤਨੀ ਪਰਮਜੀਤ ਕੋਰ ਨੂੰ ਸਰਬ ਸੰਮਤੀ ਨਾਲ ਚੁਣਿਆ ਪਿੰਡ ਦੀ ਸਰਪੰਚ ਦੇ ਰੂਪ ਵਿੱਚ। ਪਿਛਲੇ ਕਈ ਦਿਨਾਂ ਤੋ ਦੇਖ ਦੇ ਕਿ ਪਿੰਡਾਂ ਵਿਚ ਬਹੁਤ ਲੜਾਈ ਝਗੜੇ ਹੋ ਰਹੇ ਪਰ ਮੈਂਨੂੰ ਆਪਣੇ ਬਿੱਲਾ ਨਵਾਬ ਦੇ ਲੋਕਾਂ ਤੇ ਬਹੁਤ ਮਾਣ ਸੀ ਓਹਨਾ ਨੇ ਸਾਡੇ ਚੰਗੇ ਸੁਭਾਅ ਨੂੰ ਦੇਖ ਕੇ ਬਹੁਤ ਵੱਡੀ ਜਿੰਮੇਵਾਰੀ ਦਿੱਤੀ ਹੈ। ਮੈਂ ਤੇ ਮੇਰੀ ਪਤਨੀ ਪਰਮਜੀਤ ਕੌਰ ਇਸ ਜਿੰਮੇਵਾਰੀ ਨੂੰ ਬਹੁਤ ਵਧੀਆ ਤਰੀਕੇ ਨਾਲ ਨਿਭਾਵਾਂਗੇ। ਸਾਡੇ ਨਾਲ ਸਾਥ ਦਿੱਤਾ ਪੰਚਾਇਤ ਮੈਂਬਰ ਹੈਪੀ, ਰਾਜੂ, ਬਲਜਿੰਦਰ ਸਿੰਘ ਜਿੰਦਾ, ਤੀਰਥ ਸਿੰਘ ਨਿੱਕੂ, ਕੁਲਵਿੰਦਰ ਕੌਰ ਤੇ ਪਿੰਡ ਦੇ ਸੱਜਣਾ ਦਾ ਧੰਨਵਾਦ ਜੀ।