ਸ਼ਿੰਗਟਨ (ਰਾਜ ਗੋਗਨਾ )—ਪਹਿਲੇ 2 ਸਾਲ ਵਾਲੇ ਵਰਕ ਪਰਮਿਟ ਦੀ ਮਿਆਦ ਨੂੰ ਹੁਣ ਅਮਰੀਕਾ ਦੇ ਸਿਟੀਜ਼ਨਸ਼ਿਪ ਅਤੇ ਇੰਮੀਗ੍ਰੇਸ਼ਨ ਵਿਭਾਗ ਨੇ ਵਧਾ ਕੇ 5 ਸਾਲ ਕਰ ਦਿੱਤੀ ਹੈ। 27 ਸਤੰਬਰ ਜਾਂ ਇਸ ਤੋਂ ਬਾਅਦ ਅਰਜ਼ੀ ਦਾਇਰ ਕਰਨ ਵਾਲਿਆਂ ਨੂੰ ਇਹ ਸਹੂਲਤ ਮਿਲੇਗੀ ਪਰ ਇਸ ਦੇ ਨਾਲ ਹੀ ਬੈਕਲਾਗ ਅਰਜ਼ੀਆਂ ਵਿਚ ਸ਼ਾਮਲ ਬਿਨੈਕਾਰਾਂ ਨੂੰ ਵੀ ਸਹੂਲਤ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਐਲਾਨ ਦਾ ਸਭ ਤੋਂ ਵੱਧ ਫਾਇਦਾ ਉਨ੍ਹਾਂ ਨੂੰ ਹੋਵੇਗਾ ਜਿਨ੍ਹਾਂ ਦੇ ਜੀਵਨ ਸਾਥੀ ਐਚ-1ਬੀ ਵੀਜ਼ਾ ‘ਤੇ ਅਮਰੀਕਾ ਵਿਚ ਕੰਮ ਕਰ ਰਹੇ ਹਨ । ਕੌਮਾਂਤਰੀ ਵਿਦਿਆਰਥੀਆਂ ਨੂੰ ਇਸ ਯੋਜਨਾ ਤੋਂ ਬਾਹਰ ਰੱਖਿਆ ਗਿਆ ਹੈ।