ਗੁਰੂ ਨਾਨਕ ਫ੍ਰੀ ਡਾਇਲਸਿਸ ਯੂਨਿਟ ਭੁਲੱਥ ਨੂੰ ਅਮਰੀਕਾ ਨਿਵਾਸੀ ਰਘਬੀਰ ਸਿੰਘ ਸੁਭਾਨਪੁਰ ਨੇ ਭਰਾ ਦੀ ਯਾਦ ਚ’ ਇਕ ਡਾਇਲਸਿਸ ਮਸ਼ੀਨ ਭੇਟ ਕੀਤੀ

ਭੁਲੱਥ (ਅਜੈ ਗੋਗਨਾ )—ਗੁਰੂ ਨਾਨਕ ਫ੍ਰੀ ਡਾਇਲਸਿਸ ਯੂਨਿਟ ਭੁਲੱਥ ਦੇ ਸਰਪ੍ਰਸਤ ਇਟਲੀ ਨਿਵਾਸੀ ਸ: ਫਲਜਿੰਦਰ ਸਿੰਘ ਲਾਲੀਆ, ਅਤੇ ਇਲਾਕੇ ਦੇ ਐਨ ਆਰ ਆਈ ਅਤੇ ਸੰਗਤਾ ਦੁਆਰਾ ਚਲਾਏ ਜਾ ਰਹੇ ਭੁਲੱਥ ਵਿਖੇ ਗੁਰੂ ਨਾਨਕ ਦੇਵ ਡਾਇਲਸਿਸ ਯੂਨਿਟ ਨੂੰ ਮਰੀਜਾ ਦੀ ਵੱਧ ਰਹੀ ਗਿਣਤੀ ਨੂੰ ਦੇਖਦੇ ਹੋਏ ਭੁਲੱਥ ਤੋ ਹੀ ਸਮਾਜ ਸੇਵੀ ਮਾਸਟਰ ਕੰਵਲਜੀਤ ਮੰਨਣ ਦੇ ਯਤਨਾਂ ਨਾਲ ਉਹਨਾਂ ਦੀ ਇੰਡੋ —ਅਮਰੀਕਨ ਵੈਲਫੇਅਰ ਸ਼ੋਸ਼ਲ ਵੈਲਫੇਅਰ ਸੋਸਾਇਟੀ ਨਿਊਯਾਰਕ ਦੇ ਮੈਂਬਰ ਅਤੇ ਨਿਊਯਾਰਕ ਵਿੱਚ ਉੱਘੇ ਸਿੱਖ ਆਗੂ ਅਤੇ ਸਫਲ ਕਾਰੋਬਾਰੀ ਸ: ਰਘਬੀਰ ਸਿੰਘ ਸੁਭਾਨਪੁਰ (ਯੂ ਐਸ ਏ),ਸ ਸੁਖਜਿੰਦਰ ਸਿੰਘ  ਸੁਭਾਨਪੁਰ (ਯੂ ਐਸ ਏ)ਤੇ ਪਿਤਾ  ਸੂਬੇਦਾਰ ਸ ਅਜੀਤ ਸਿੰਘ ਨਾਲ ਭੁਲੱਥ ਦੇ ਯੂਨਿਟ ਪਹੁੰਚਕੇ ਆਪਣੇ ਭਰਾ ਸਵਰਗਵਾਸੀ ਸ: ਬਲਵਿੰਦਰ ਸਿੰਘ ਸੁਭਾਨਪੁਰ (ਯੂ ਐਸ ਏ)ਦੇ ਪਿਛਲੇ ਦਿਨੀ ਅਮਰੀਕਾ ਵਿੱਚ ਦਿਹਾਂਤ ਹੋ ਗਿਆ ਸੀ ਉਹਨਾਂ ਦੀ ਯਾਦ ਵਿੱਚ  ਅਮਰੀਕਾ ਨਿਵਾਸੀ ਸੁਭਾਨਪੁਰ ਪਰਿਵਾਰ ਨੇ ਗੁਰੂ ਨਾਨਕ ਫ੍ਰੀ ਡਾਇਲਸਿਸ ਯੂਨਿਟ ਭੁਲੱਥ ਨੂੰ ਇੱਕ ਲੱਖਾਂ ਰੁਪਿਆ ਦੀ  ਡਾਇਲਸਿਸ ਮਸ਼ੀਨ ਭੇਟ ਕੀਤੀ। ਦੱਸਣਯੋਗ ਹੈ ਕਿ ਇੰਡੋ-ਅਮੈਰਕਿਨ ਸੌ਼ਸ਼ਲ ਵੈਲਫੇਅਰ ਸੋਸਾਇਟੀ ਨਿਊਯਾਰਕ ਨੇ ਪਹਿਲਾ ਤੋ ਇਸ ਡਾਇਲਸਿਸ ਯੂਨਿਟ ਲਈ ਇਕ ਮਸ਼ੀਨ ਤੇ ਸਾਲ ਵਿੱਚ ਦੋ ਮਹੀਨੇ ਦਾ ਮਹੀਨੇਵਾਰ ਖਰਚਾ ਦੇ ਰਹੀ ਹੈ ਅਤੇ  ਇਹ ਸੰਸਥਾ ਅਨੇਕਾ ਸਮਾਜ ਭਲਾਈ ਦੇ ਇਲਾਕੇ ਵਿੱਚ ਕੁੜੀਆਂ ਦੇ ਫ੍ਰੀ ਵਿਆਹ ਦਾਜ ਦਹੇਜ ਦੇਣ ਦੇ ਨਾਲ ਹੋਰ ਕਈ ਭਲਾਈ ਦੇ ਕੰਮ ਕਰ ਰਹੀ ਹੈ।ਜੋ ਹਰ ਸਾਲ ਮਾਰਚ ਦੇ ਮਹੀਨੇ ਪਹਿਲੇ ਐਤਵਾਰ ਨੂੰ ਲੋੜਵੰਦ ਧੀਆਂ ਦੇ ਵਿਆਹ ਕਰਦੇ ਹਨ ਤੇ ਲੋੜ ਅਨੁਸਾਰ ਸਮਾਨ ਵੀ ਦਿੰਦੇ ਹਨ। ਇਹ ਸੋਸਾਇਟੀ ਵਲੋ ਅਨੇਕਾ ਬੱਚਿਆ ਦੀਆ ਫੀਸਾ ਦੇਣਾ,ਸਿਹਤ ਸਹੂਲਤਾ ਦੇ ਕੈਪ ਲਗਾਉਣੇ,ਕੀਰਤਨ ਦਰਬਾਰ ਕਰਾਉਣੇ,ਖੇਡਾ ਕਰਾਉਣੀਆ ਆਦਿ ਸਲਾਘਾਯੋਗ ਹੈ।ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਸੇਵਾ ਸੋਸਾਇਟੀ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਹੈ ਕੇ ਸਵਰਗਵਾਸੀ ਸ ਬਲਵਿੰਦਰ ਸਿੰਘ ਸੁਭਾਨਪੁਰ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ਣ ਤੇ ਪਿਛੇ ਪਰਿਵਾਰ ਨੂੰ ਪ੍ਰਮਾਤਮਾ ਦਾ ਭਾਣਾ ਮੰਨਣ ਦਾ ਬਲ੍ਹ ਬਖਸ਼ਣ। ਡਾਇਲਸਿਸ ਯੂਨਿਟ ਦੀ ਮੁੱਖ ਲੋੜ ਨੂੰ ਪੂਰਾ ਕਰਨ ਲਈ ਸ ਰਘਬੀਰ ਸਿੰਘ ਸੁਭਾਨਪੁਰ ਤੇ ਉਨਾ ਦੇ ਪਰਿਵਾਰ ਦਾ ਤੇ ਮਾਸਟਰ ਕੰਵਲਜੀਤ ਮੰਨਣ ਜੀ ਦਾ ਬਹੁਤ ਬਹੁਤ ਧੰਨਵਾਦ।ਇਸ ਮੌਕੇ ਡਾਇਲਸਿਸ ਯੂਨਿਟ ਦੀ ਸੋਸਾਇਟੀ ਦੇ ਮੈਂਬਰ ਸ ਬਲਵਿੰਦਰ ਸਿੰਘ ਚੀਮਾ,ਸਰਪੰਚ ਸ ਮੋਹਨ ਸਿੰਘ ਡਾਲਾ,ਸ ਸੁਰਿੰਦਰ ਸਿੰਘ ਲਾਲੀਆ,ਡਾ ਸੁਰਿੰਦਰ ਕੱਕੜ, ਸ ਅਵਤਾਰ ਸਿੰਘ ਲਾਲੀਆ ਵੀ ਨਾਲ ਹਾਜਰ ਸਨ।

Loading

Scroll to Top
Latest news
राज्य स्तरीय प्रतियोगिता के तहत वालीबॉल (स्मैशिंग) एवं शतरंज प्रतियोगिता 15 को एक दिन में रिकॉर्ड  लिफ्टिंग; जालंधर प्रशासन ने एक दिन में 38 हजार मीट्रिक टन से ज्यादा धान की लिफ्ट... स्पर्श पेंशनरों / फॅमिली पेंशनरों के वार्षिक पहचान तथा शिकायतों के समाधान हेतु "स्पर्श आउटरीच कार्यक... यूथ अकाली दल ने श्री गुरु नानक देव जी के प्रकाश पर्व के अवसर पर पूरे पंजाब में दस्तार कैंप लगाकर मना... ਪੰਜਾਬ ਸਰਕਾਰ ਨੇ ਨਿਗਮ ਚੋਣਾਂ ਦੀ ਤਿਆਰੀ ਵਿੱਢੀ ਸੂਬਾਈ ਅਤੇ ਉੱਤਰੀ ਖੇਤਰੀ ਮੁਕਾਬਲੇ ਵਿੱਚ ਸੀਬੀਐਸਈ ਭੀਖੀ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਸਕੇਟਿੰਗ ਖੇਡਾਂ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਦੇ ਵਿਿਦਆਰਥੀਆਂ ਨੇ ਪ੍ਰਾਪਤ ਕੀਤੇ ਮੈਡਲ ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਮੇਰਾ ਮਕ਼ਸਦ - ਮਾ ਵਰਿੰਦਰ ਸੋਨੀ सरकारी स्पोर्टस कालेज में 6 से 13 नवंबर तक अग्निवीर भर्ती रैली- एस.डी.एम. ने लिया प्रबंधों का जायज़ा भारतीय सेना द्वारा केडेटों और छात्र / छात्राओं के लिये आधुनिक हथियारों की प्रदर्शनी