ਅਮਿੱਟ ਯਾਦਾ ਛੱਡਦਾ ਠਾਣੇਵਾਲ ਦਾ ਫੁੱਟਬਾਲ ਟੂਰਨਾਮੈਂਟ ਬੜੀ ਧੂਮ ਧਾਮ ਦੇ ਨਾਲ ਸਪੰਨ ਹੋਇਆ 

ਰਈਆ (ਕਮਲਜੀਤ ਸੋਨੂੰ)— ਪੰਚਾਇਤ ਤੋਂ ਪੈਲੀ ਠੇਕੇ ਉੱਪਰ ਲੈ ਉਸਾਰੇ ਜਾ ਰਹੇ ਬਾਬਾ ਜੋਗੀ ਪੀਰ ਜੀ ਖੇਡ ਸਟੇਡੀਅਮ ਠਾਣੇਵਾਲ ਵਿਚ ਦੋ ਰੋਜਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ।ਜਿਸ ਵਿਚ 16 ਟੀਮਾਂ ਨੇ ਭਾਗ ਲਿਅਾ ਜਿਸਦੇ ਫੱਸਵੇਂ ਮੁਕਾਬਲੇ ਦੇਖਣ ਨੂੰ ਮਿਲੇ। ਟੂਰਨਾਮੈਂਟ ਦੇ ਸੈਮੀਫਾਈਨਲ ਮੈਚਾਂ ਵਿਚ ਭਿੰਡਰ ਨੇ ਸਫੀਪੁਰ ਨੂੰ 4-2 ਅਤੇ ਲੱਧਾ ਮੁੰਡਾ ਦੀ ਟੀਮ ਨੇ ਚੰਨਣਕੇ ਨੂੰ 4-3 ਨਾਲ ਹਰਾਇਆ। ਫਾਈਨਲ ਮੁਕਾਬਲਾ ਵਿਚ ਭਿੰਡਰ ਨੇ ਲੱਧਾ ਮੁੰਡਾ 2-0 ਅੰਤਰ ਨਾਲ ਟੂਰਨਾਮੈਂਟ ਤੇ ਕਬਜਾ ਕੀਤਾ। ਜੋਤੀ  ਸਠਿਆਲਾ ਅਤੇ ਹਰਜੋਤ ਭਿੰਡਰ ਸਰਵੋਤਮ ਖਿਡਾਰੀ ਐਲਾਨਿਆ ਗਿਆ।ਟੂਰਨਾਮੈਂਟ ਵਿਚ ਮੁੱਖ ਮਹਿਮਾਨ ਵਜੋਂ ਏ.ਆਈ.ਜੀ. ਰਣਧੀਰ ਸਿੰਘ ਉੱਪਲ ਅਤੇ ਗੁਰਦੀਪ ਸਿੰਘ ਬਿੱਟੀ (ਕਬੱਡੀ ਕੋਚ ਇੰਡੀਆ ਟੀਮ) ਪੁਹੰਚੇ। ਮੁੱਖ ਪ੍ਰਬੰਧਕ ਬਖਸ਼ੀ ਠਾਣੇਵਾਲ ਨੇ ਕਿਹਾ ਕਿ ਨੌਜਵਾਨ ਨਸ਼ੇ ਤਿਆਗਕੇ ਦੂਰ ਰਹਿਕੇ ਨਰੋਏ ਸਮਾਜ ਦੀ ਸਿਰਜਨਾ ਕਰਨ। ਇਸ ਮੌਕੇ ਬੀ.ਡੀ.ਪੀ.ਓ. ਰਈਆ ਅਮਨਦੀਪ ਸਿੰਘ, ਸੋਨੂੰ ਭਲਾਈਪੁਰ ਪ੍ਰਧਾਨ ਯੂਥ ਕਾਂਗਰਸ ਦਿਹਾਤੀ, ਸਰਪੰਚ ਪ੍ਰਦੀਪ ਭਲਾਈਪੁਰ, ਮਾ. ਕਰਮ ਸਿੰਘ ਬੱਲ, ਗਾਇਕ ਰਿਆਜ, ਅਜਾਦ ਖਾਨਪੁਰ, ਗੁਰਪ੍ਰੀਤ ਬਾਬਾ ਬਕਾਲਾ, ਮਾ. ਬਲਦੇਵ ਸਿੰਘ ਡੀ.ਪੀ., ਜੱਥੇਦਾਰ ਹਰਮੇਲ ਸਿੰਘ ਜੋਧੇ, ਜਸਵਿੰਦਰ ਕਨੈਡਾ, ਸਾ. ਸਰਪੰਚ ਸੂਰਤਾ ਸਿੰਘ ਯੂ.ਐਸ.ਏ., ਬਲਜਿੰਦਰ ਕਨੈਡਾ, ਸੁੱਚਾ ਯੂ.ਏ.ਈ., ਚਰਨਜੀਤ ਕੌਰ ਸਿੰਘਾਪੁਰ, ਇੰਸ: ਰਰਿੰਦਰ ਸਿੰਘ ਲਾਲੀ, ਪ੍ਰਤਾਪ ਸਿੰਘ ਸਾ. ਪੰਚ, ਕੁਲਦੀਪ ਸਿੰਘ ਬੰਟੂ ਸਾਬਕਾ ਪੰਚ, ਰਾਹੁਲ ਚੌਧਰੀ, ਮੰਗਾ ਠੱਠੀਆਂ, ਕੀਤ ਰਜਾਦੇਵਾਲ, ਬਿੱਕਾ ਖਾਨਪੁਰ, ਦਿਲਬਾਗ ਸਿੰਘ ਨਰੇਗਾ ਸੈਕਟਰੀ , ਲਖਬੀਰ ਸਿੰਘ ਪੰਚਾਇਤ ਸੈਕਟਰੀ, ਸਰਪੰਚ ਸਰਬਜੀਤ ਸਿੰਘ ਖਾਨਪੁਰ, ਸਰਪੰਚ ਗੁਰਮੀਤ ਸਿੰਘ ਠਾਣੇਵਾਲ, ਜਸਵਿੰਦਰ ਸਿੰਘ ਸਾ. ਸਰਪੰਚ, ਦਲਜੀਤ ਭੁੱਲਰ, ਅਜਮੇਰ ਝਲਾੜੀ, ਲਾਡੀ ਨੰਬਰਦਾਰ ਝਲਾੜੀ, ਮੋਹਨ ਝਲਾੜੀ, ਸੋਨੂੰ ਝਲਾੜੀ, ਨਵਜੋਤ ਸਿੰਘ ਸੇਰੋ, ਡਾ. ਸਰਬਜੀਤ ਸੇਰੋਂ, ਗੋਪੀ ਬਾਠ, ਸੋਨੂੰ ਆਧੀ, ਸੁੱਖ ਪ੍ਰਧਾਨ, ਗੁਰਮਨ ਠਾਣੇਵਾਲ, ਸੁਖਮਨ ਠਾਣੇਵਾਲ, ਪੰਮਾ ਠਾਣੇਵਾਲ, ਸੰਗਤ ਭੁੱਲਰ, ਮੰਦੀਪ ਬੁਤਾਲਾ, ਦੋਨੀ ਬੁਤਾਲਾ ਆਦਿ ਵੀ ਹਾਜ਼ਰ ਸਨ।

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...