ਬੱਚਿਆਂ ਦੇ ਜੀਵਨ ਵਿੱਚ ਅਧਿਆਪਕ ਹੀ ਸਭ ਤੋਂ ਵੱਡੇ ਮਾਰਗਦਰਸ਼ਕ : ਸਹਾਇਕ ਡਿਪਟੀ ਕਮਿਸ਼ਨਰ

ਭੀਖੀ (ਕਮਲ ਜਿੰਦਲ)- ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਵਿੱਦਿਆ ਭਾਰਤੀ ਅਖਿਲ ਭਾਰਤੀ ਸਿੱਖਿਆ ਸੰਸਥਾਨ ਦੁਆਰਾ ਆਯੋਜਿਤ  ਤਿੰਨ ਰੋਜ਼ਾ ਗਣਿਤ ਅਤੇ ਵਿਿਗਆਨ ਮੇਲੇ ਦੀ ਸਮਾਪਤੀ ਮੌਕੇ ਇਨਾਮ ਵੰਡ ਸਮਾਗਮ ਦਾ ਆਯੋਜਨ ਕੀਤਾ ਗਿਆ। ਇਹ ਮੇਲਾ ਵਿਿਗਆਨਕ ਨਜ਼ਰੀਏ ਨੂੰ ਅਪਨਾਉਣ ਦਾ ਸੁਨੇਹਾ ਦਿੰਦਿਆਂ ਸਮਾਪਤ ਹੋਇਆ। ਵਿਿਗਆਨ ਮੇਲੇ ਦੇ ਤੀਸਰੇ ਦਿਨ ਵੀ ਵਿਿਦਆਰਥੀਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਿਲਆ। ਇਸ ਮੌਕੇ ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਡਾ ਗਗਨਦੀਪ ਪਰਾਸ਼ਰ ਨੇ ਦੱਸਿਆ ਕਿ ਇਨਾਮ ਵੰਡ ਸਮਾਗਮ  ਮੌਕੇ ਮੁੱਖ ਮਹਿਮਾਨ ਸਹਾਇਕ ਡਿਪਟੀ ਕਮਿਸ਼ਨਰ ਸ਼੍ਰੀ ਲਤੀਫ਼ ਅਹਿਮਦ ਸਾਹਬ, ਸ਼੍ਰੀ ਲਿਆਕਤ ਅਲੀ, ਵਿੱਦਿਆ ਭਾਰਤੀ ਦੇ ਉਪ ਪ੍ਰਧਾਨ ਸ਼੍ਰੀ ਸੁਭਾਸ਼ ਮਹਾਜਨ,ਸਰਪ੍ਰਸਤ ਜੈਦੇਵ ਬਾਤਿਸ਼, ਡਾ:ਹਰਜੀਤ ਗੁਜਰਾਲ ਨੇ ਉਚੇਚੇ ਤੌਰ ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਮੁੱਖ ਮਹਿਮਾਨ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ  ਕਿਹਾ ਕਿ ਬੱਚਿਆਂ ਦੇ ਜੀਵਨ ਵਿੱਚ ਅਧਿਆਪਕ ਹੀ ਸਭ ਤੋਂ ਵੱਡੇ ਮਾਰਗਦਰਸ਼ਕ ਹਨ। ਇਸ ਲਈ ਉਨ੍ਹਾਂ ਨੂੰ ਹਮੇਸ਼ਾ ਮਿਹਨਤ ਅਤੇ ਸੱਚੀ ਲਗਨ ਨਾਲ ਅਧਿਆਪਕ ਦੀ ਆਗਿਆ ਨੂੰ ਤਵੱਜੋਂ ਦੇਣੀ ਚਾਹੀਦੀ ਹੈ।ਉਨ੍ਹਾਂ ਵਰਤਮਾਨ ਸਮੇਂ ਬੱਚਿਆਂ ਨੂੰ ਆਪਣੀ ਸਿਹਤ ਬਾਰੇ ਜਾਗਰੂਕ ਕਰਦਿਆਂ ਕਿਹਾ ਨਰੋਏ ਸਰੀਰ ਵਿੱਚ ਹੀ ਨਰੋਆ ਮਨ ਹੁੰਦਾ ਹੈ। ਇਸ ਮੌਕੇ ਵਿੱਦਿਆ ਭਾਰਤੀ ਦੇ ਉਪ ਪ੍ਰਧਾਨ ਸੁਭਾਸ਼ ਮਹਾਜਨ ਨੇ ਬੱਚਿਆਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਬੱਚਿਆਂ ਦਾ ਉਤਸ਼ਾਹ ਕਾਬਲ ਏ ਤਾਰੀਫ਼ ਹੈ ਅਤੇ ਸਾਰੇ ਹੀ ਬੱਚਿਆਂ ਨੂੰ ਪੂਰੀ ਸੰਜੀਦਗੀ ਨਾਲ ਆਪਣੇ ਖੇਤਰ ਵਿੱਚ ਕੰਮ ਕਰਨਾ ਚਾਹੀਦਾ ਹੈ। ਨਿਰਾਸ਼ਾ ਦੀ ਭਾਵਨਾ ਨੂੰ ਕਦੇ ਵੀ ਆਪਣੇ ਤੇ ਹਾਵੀ ਨਹੀਂ ਹੋਣ ਦੇਣਾ ਚਾਹੀਦਾ ਅਤੇ ਸਕਾਰਾਤਮਕ ਨਜ਼ਰੀਆ ਅਪਣਾਉਂਦੇ ਹੋਏ ਅੱਗੇ ਵਧਣਾ ਚਾਹੀਦਾ ਹੈ। ਇਸ ਦੌਰਾਨ ਗਣਿਤ ਅਤੇ ਵਿਿਗਆਨ ਵਿਸ਼ੇ ਦੇ ਕੁੱਲ 45 ਜੱਜਾਂ ਨੇ ਭੂਮਿਕਾ ਨਿਭਾਈ। ਵਿਿਗਆਨ ਮੇਲੇ ਦੇ ਆਖਰੀ ਦਿਨ ਮਾਡਲ ਪ੍ਰਦਰਸ਼ਨ, ਪ੍ਰਯੋਗ, ਪ੍ਰਸ਼ਨਮੰਚ, ਪੱਤਰ- ਵਾਚਨ ਆਦਿ ਮੁਕਾਬਲਿਆਂ ਵਿੱਚ ਪਹਿਲਾ, ਦੂਜਾ ਅਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਵਿਿਦਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਦੌਰਾਨ ਸਕੂਲ ਵਿਿਦਆਰਥੀਆਂ ਵੱਲੋਂ ਸੱਭਿਆਚਾਰਕ ਲੋਕ ਨਾਚ ‘ਜਿੰਦੂਆ’ ਪੇਸ਼ ਕੀਤਾ ਗਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ ਗਗਨਦੀਪ ਪਰਾਸ਼ਰ , ਸਕੂਲ ਪ੍ਰਬੰਧਕ ਕਮੇਟੀ ਵੱਲੋਂ ਬਾਹਰੋਂ ਆਏ ਸਾਰੇ ਸਹਿਯੋਗੀ ,  ਸਮੂਹ ਅਧਿਆਪਕਾਂ ਅਤੇ ਬੱਚਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਮਾਗਮ ਨੂੰ ਨੇਪਰੇ ਚਾੜ੍ਹਨ ਵਿਚ ਸਭ ਦਾ ਪੂਰਨ ਸਹਿਯੋਗ ਰਿਹਾ। ਇਸ ਮੌਕੇ ਵਾਈਸ ਪ੍ਰਿੰਸੀਪਲ ਸ਼੍ਰੀ ਹਰਸ਼ ਦੇਵ ਨੇ ਮੰਚ ਸੰਚਾਲਨ ਦੀ ਭੂਮਿਕਾ ਬਾਖ਼ੂਬੀ ਨਿਭਾਈ। ਇਸ ਮੌਕੇ ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤੀਸ਼ ਕੁਮਾਰ, ਜ਼ਿਲ੍ਹਾ ਪ੍ਰਬੰਧ ਸੰਮਤੀ ਦੇ ਪ੍ਰਧਾਨ ਤੇਜਿੰਦਰਪਾਲ, ਵਾਈਸ ਪ੍ਰਧਾਨ ਪ੍ਰਸ਼ੋਤਮ ਕੁਮਾਰ, ਵਾਈਸ ਪ੍ਰਧਾਨ ਬਿਰਜ ਲਾਲ, ਪ੍ਰਬੰਧਕ ਅੰਮ੍ਰਿਤ ਲਾਲ, ਡਾ. ਮੱਖਣ ਲਾਲ, ਹਾਜ਼ਰ ਸਨ ।

Leave a Comment

Your email address will not be published. Required fields are marked *

Scroll to Top
Latest news
भारत ने कनाडा के 6 राजनयिकों को निष्कासित किया अमेरिका में फेसबुक और इंस्टाग्राम पर रोक दिवाली से पहले दिल्ली में पटाखों पर पूर्ण प्रतिबंध, 1 जनवरी तक लागू रहेगा आदेश महल कलां में पंच प्रत्याशी पर हमला, अस्पताल में भर्ती उधव ठाकरे अस्पताल में भर्ती चीन ने ताइवान के आसपास बड़े पैमाने पर सैन्य अभ्यास किया पंजाब में पंचायत चुनाव: जगराओं में बूथ पर हंगामे के बाद वोटिंग रुकी पंजाब में पंचायत चुनाव: गुरदासपुर में हंगामे के दौरान मतदान केंद्र के बाहर चली गोली ऑस्ट्रेलिया के नए वीजा प्रोग्राम के लिए 40 हजार भारतीयों ने आवेदन किया ਜ਼ਿਲ੍ਹਾ ਪ੍ਰਸ਼ਾਸਨ ਵਲੋਂ ਝੋਨੇ ਦੀ ਤੁਰੰਤ ਲਿਫਟਿੰਗ ਦੇ ਭਰੋਸੇ ਤੋਂ ਬਾਅਦ ਧਰਨਾ ਸਮਾਪਤ