ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) – ਪੰਜਾਬ ਸਰਕਾਰ ਦੁਆਰਾ ਖੇਡਾਂ ਵਤਨ ਪੰਜਾਬ ਦੀਆਂ 2024 ਦੇ ਸਿਰਲੇਖ ਅਧੀਨ ਕਰਵਾਈਆਂ ਜਾ ਰਹੀਆਂ ਖੇਡਾਂ ਵਿੱਚ ਏਕਮ ਪਬਲਿਕ ਸਕੂਲ ਮਹਿਤਪੁਰ ਦੇ ਹੋਣਹਾਰ ਵਿਦਿਆਰਥੀ ਸਾਹਿਬਵੀਰ ਸਿੰਘ ਨੇ ਅੰਡਰ 14 ਕੈਟੇਗਰੀ ਵਿੱਚ ਜਿਲਾ ਪੱਧਰ ਤੇ ਸ਼ੌਰਟ ਪੁੱਟ ਅਤੇ ਲੌਂਗ ਜੰਪ ਦੋਹਾਂ ਵਿੱਚ ਗੋਲਡ ਮੈਡਲ ਹਾਸਿਲ ਕੀਤਾ ਅਤੇ ਮਨਰੂਪ ਕੌਰ ਨੇ ਅੰਡਰ 21 ਕੈਟੇਗਰੀ ਵਿੱਚ ਸ਼ੌਰਟ ਪੁੱਟ ਵਿੱਚ ਸਿਲਵਰ ਮੈਡਲ ਜਿੱਤਿਆ। ਇਹ ਦੋਵੇਂ ਵਿਦਿਆਰਥੀ ਅਗਲਾ ਮੁਕਾਬਲਾ ਸਟੇਟ ਪੱਧਰ ਤੇ ਖੇਡਣਗੇ।ਜਿਕਰਯੋਗ ਹੈ ਕਿ ਰਜਮੀਤ ਕੌਰ ਨੇ ਅੰਡਰ 14 ਕੈਟੇਗਰੀ ਵਿੱਚ ਲੋਂਗ ਜੰਪ ਅਤੇ 60 ਮੀਟਰ ਦੌੜ ਵਿੱਚ ਦੋ ਬਰੌਂਜ ਮੈਡਲ ਹਾਸਿਲ ਕੀਤੇ। ਇਸਦੇ ਨਾਲ ਹੀ ਅੰਡਰ 17 ਕੈਟੇਗਰੀ ਵਿੱਚ ਚੰਨਪ੍ਰੀਤ ਕੌਰ ਨੇ 3000 ਅਤੇ 1500 ਮੀਟਰ ਰੇਸ ਵਿੱਚ ਦੋ ਬਰੌਂਜ਼ ਮੈਡਲ ਪ੍ਰਾਪਤ ਕੀਤੇ। ਇਹ ਜਾਣਕਾਰੀ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਅਮਨਦੀਪ ਕੌਰ ਅਤੇ ਡਾਇਰੈਕਟਰ ਸਰਦਾਰ ਨਿਰਮਲ ਸਿੰਘ ਥਿੰਦ ਵੱਲੋਂ ਸਾਂਝੇ ਤੌਰ ਤੇ ਦਿੱਤੀ ਗਈ । ਇਸ ਮੌਕੇ ਸਮੂਹ ਮੈਨੇਜਮੈਂਟ ਅਤੇ ਸਟਾਫ ਮੈਂਬਰਾਂ ਵੱਲੋਂ ਵਿਦਿਆਰਥੀਆਂ ਦੇ ਕੋਚ ਸਰਦਾਰ ਪਰਮਿੰਦਰ ਸਿੰਘ ਅਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਤਹਿ ਦਿਲੋਂ ਵਧਾਈ ਦਿੱਤੀ ਗਈ ਅਤੇ ਭਵਿੱਖ ਵਿੱਚ ਅਗਲੇ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ।