ਅਮਰੀਕਾ ਦੀ ਯੁਨੀਵਰਸਿਟੀ ਵਿੱਚ ਸਜਾਈਆਂ ਗਈਆਂ ਦਸਤਾਰਾਂ, ਸਿੱਖਾਂ ਬਾਰੇ ਸਾਂਝੀ ਕੀਤੀ ਗਈ ਜਾਣਕਾਰੀ ਰਾਈਟ ਸਟੇਟ ਯੁਨੀਵਰਸਿਟੀ ਵਿਖੇ ‘ਸਿੱਖਸ ਇਨ ਅਮਰੀਕਾ’ ਪੌਗਰਾਮ ਦਾ ਆਯੋਜਨ

ਨਿਊਯਾਰਕ  (ਰਾਜ ਗੋਗਨਾ )— ਸਿੱਖ ਧਰਮ ਦੀ ਵਿਲੱਖਣਤਾ ਨੂੰ ਦਰਸਾਉਣ ਅਤੇ, ਵਿਦਿਆਰਥੀਆ ਅਧਿਕਾਰੀਆਂ ਤੇ ਨਗਰ ਵਾਸੀਆਂ ਵੱਲੋ  ਸਿੱਖ ਸਭਿਆਚਾਰ ਦੇ ਗੋਰਵ ਮਈ ਵਿਰਸੇ ਤੋਂ ਜਾਣੂ ਕਰਾਉਣ, ਸਿੱਖਾਂ ਦੀ ਪਛਾਣ ਬਾਰੇ ਜਾਗਰੂਕਤਾ ਪੈਦਾ ਕਰਨ ਲਈ, ਅਮਰੀਕਾ ਦੇ ਓਹਾਈਓ ਸੂਬੇ ਦੀ ਰਾਈਟ ਸਟੇਟ ਯੂਨੀਵਰਸਿਟੀ, ਡੇਟਨ ਵਿਖੇ ‘ਸਿੱਖਸ ਇਨ ਅਮਰੀਕਾ’ ਵੱਲੋ ਰਾਈਟ ਸਟੇਟ ਯੂਨੀਵਰਸਿਟੀ’ ਵਿੱਖੇ ਇਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਹ ਪ੍ਰੋਗਰਾਮ ਮੌਜੂਦਾ, ਸਾਬਕਾ ਸਿੱਖ ਵਿਦਿਆਰਥੀਆਂ ਅਤੇ   ਯੂਨੀਵਰਸਿਟੀ   ਸੈਂਟਰ   ਆਫ   ਇੰਟਰਨੈਸ਼ਨਲ   ਐਜੂਕੇਸ਼ਨ   (ਯੂ.ਸੀ.ਆਈ.ਈ.) ਦੇ ਸਹਿਯੋਗ  ਨਾਲ ਆਯੋਜਿਤ ਕੀਤਾ ਗਿਆ।  ਯੂਨੀਵਰਸਿਟੀ   ਵਿਖੇ   ਸਾਲ   1979   ਤੋਂ   ਕੰਮ   ਕਰ   ਰਹੇ   ਪ੍ਰੋਫੈਸਰ   ਡਾ.   ਕੁਲਦੀਪ   ਸਿੰਘ   ਰਤਨ   ਨੇ ਆਪਣੇ ਉਦਘਾਟਨੀ ਭਾਸ਼ਣ  ਵਿੱਚ ਮਹਿਮਾਨਾਂ   ਦਾ   ਸਵਾਗਤ   ਕੀਤਾ   ਅਤੇ   ਅਜਿਹੇ   ਸਮਾਗਮ   ਕਰਵਾਉਣ   ਦਾ ਕਾਰਨ ਦੱਸਿਆ, ਉਨ੍ਹਾਂ ਕਿਹਾ ਕਿ ਅਮਰੀਕਾ ਵਿੱਚ 11 ਸਤੰਬਰ 2001 (9/11) ਦੇ ਹਮਲੇ ਤੋਂ ਬਾਅਦ ਹਰ ਟੀਵੀ ਚੈਨਲ ਵੱਲੋ  ਓਸਾਮਾ ਬਿਨ ਲਾਦੇਨ ਦੀ ਪੱਗ ਅਤੇ ਦਾਹੜੀ ਵਾਲੀਆਂ ਤਸਵੀਰਾਂ ਨੂੰ ਦਿਖਾਇਆ ਜਾ ਰਿਹਾ ਸੀ, ਜਿਸਕਾਰਨ 9/11 ਤੋਂ ਬਾਅਦ ਸਾਡੇ ਬਾਰੇ ਲੋਕਾਂ ਦਾ ਨਜ਼ਰੀਆ ਅਮਰੀਕਾ ਵਿੱਚ ਥੋੜ੍ਹਾ ਬਦਲ ਗਿਆ ਸੀ। ਅਸੀਂ ਉਸ ਤੋਂ ਚਾਰ ਦਿਨ ਬਾਅਦ ਐਰੀਜ਼ੋਨਾ ਵਿਖੇ ਪੈਟਰੋਲ ਪੰਪ ਦੇ ਮਾਲਿਕ  ਭੁਲੱਥ ਹਲਕੇ ਦੇ ਪਿੰਡ ਨਡਾਲਾ ਦੇ ਨਾਲ ਪਿਛੋਕੜ ਰੱਖਣ ਵਾਲੇ ਬਲਬੀਰ ਸਿੰਘ ਸੋਢੀ ਨੂੰ ਗੁਆ ਦਿੱਤਾ,ਸੀ  ਕਿਉਂਕਿ ਆਮ ਲੋਕਾਂ ਨੂੰ ਸਿੱਖਾਂ ਬਾਰੇ ਪਤਾ ਨਹੀਂ ਸੀ। ਇਹੀ ਕਾਰਨ ਹੈ ਕਿ ਸਿੱਖਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਅਜਿਹੇ ਪ੍ਰੋਗਰਾਮਾਂ ਦਾ ਆਯੋਜਿਤ  ਬਹੁਤ ਜ਼ਰੂਰੀ ਹੋ ਗਿਆ।ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਅਤੇ ਕਮਿਊਨਿਟੀ ਦੇ ਕਾਰਕੂਨ ਸਮੀਪ ਸਿੰਘ ਗੁਮਟਾਲਾ ਨੇ ਵੀਡੀਓ ਅਤੇ ਸਲਾਈਡਾਂ  ਦੀ ਵਰਤੋਂ  ਕਰਕੇ  ਸਿੱਖਾਂ  ਬਾਰੇ ਜਾਣਕਾਰੀ  ਦਿੱਤੀ। ਉਹਨਾਂ ਗੁਰੂ  ਗ੍ਰੰਥ ਸਾਹਿਬ,  ਅਤੇ 10 ਗੁਰੂਸਾਹਿਬਾਨ, ਸਿੱਖ ਕਕਾਰਾਂ (ਕੇਸ, ਕੰਗਾ, ਕੜਾ, ਕਿਰਪਾਨ ਅਤੇ ਕਛਹਿਰਾ), ਦਸਤਾਰ, ਲੰਗਰ, ਅਮਰੀਕਾ ਵਿੱਚ ਸਿੱਖਾਂ ਦੀ ਆਮਦ ਆਦਿ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਮਹਿਮਾਨਾਂ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ  ਦਿੱਤੇ। ਸੰਮੀਪ ਗੁਮਟਾਲਾ   ਨੇ   ਅਗਸਤ   2000   ਵਿੱਚ   ਅਮਰੀਕਾ   ਪਹੁੰਚਣ   ਦੇ   ਸਮੇਂ   ਦੇ   ਆਪਣੇ   ਅਨੁਭਵ   ਨੂੰ ਵੀ  ਸਾਂਝੇ ਕਰਦਿਆਂ  ਦੱਸਿਆ ਕਿ ਕਿਵੇਂ 9/11 ਤੋਂ ਬਾਦ ਸਿੱਖ ਵਿਦਿਆਰਥੀਆਂ  ਲਈ ਸਥਿਤੀ ਬਦਲ ਗਈ, ਜਦੋਂ ਕਈ ਦਿਨਾਂ ਤੱਕ ਪੰਜਾਬ ਵਿੱਚ ਸਾਡੇ ਪਰਿਵਾਰਕ ਮੈਂਬਰ ਸਾਡੀ ਸੁਰੱਖਿਆ ਨੂੰ ਲੈ ਕੇ ਚਿੰਤਤ ਸਨ। ਇਸ ਲਈ ਉਸ ਤੋਂ ਬਾਅਦ ਯੂਨੀਵਰਸਿਟੀ ਵਿੱਚ ਸਿੱਖ ਭਾਈਚਾਰੇ ਅਤੇ ਹੋਰ ਵੀ ਭਿੰਨ-ਭਿੰਨ ਸੱਭਿਆਚਾਰਾਂ ਬਾਰੇ ਤਜਰਬੇ ਸਾਂਝੇ ਕਰਨ ਲਈ ਅਜਿਹੇ ਸਮਾਗਮਾਂ ਦਾ ਆਯੋਜਨ ਕਰਨਾ ਬਹੁਤ ਮਹੱਤਵਪੂਰਨ ਹੋ ਗਿਆ ਹੈ। ਯੂਨੀਵਰਸਿਟੀ ਵਿਖੇ ਇੰਜੀਨਿਅਰਿੰਗ ਵਿੱਚ ਮਾਸਟਰਜ਼ ਕਰ ਰਹੇ ਵਿਦਿਆਰਥੀ ਹਰਰੂਪ ਸਿੰਘ ਅਤੇ ਹਰਸ਼ਦੀਪ ਸਿੰਘ ਨੇ ਦੱਸਿਆ ਕਿ ਇਹ ਬਹੁਤ ਹੀ ਜਾਣਕਾਰੀ ਭਰਪੂਰ ਪ੍ਰੋਗਰਾਮ ਸੀ। ਉਹਨਾਂ ਸਮਾਗਮ ਦੇ ਆਯੋਜਨ ਵਿੱਚ ਸਹੂਲਤ ਕਰਨ ਲਈ   ਯੂਨੀਵਰਸਿਟੀ   ਦੇ   ਸਟਾਫ   ਮੈਂਬਰਾਂ,   ਹੋਰ ਵਿਦਿਆਰਥੀ   ਸੰਸਥਾਵਾਂ   ਅਤੇ   ਯੂ.ਸੀ.ਆਈ.ਈ. ਦਾ ਧੰਨਵਾਦ  ਕੀਤਾ। ਉਹਨਾਂ ਕਿਹਾ, “ਇਸ ਸਮਾਗਮ ਨੇ ਸਾਡੀ ਯੁਨੀਵਰਸਿਟੀ ਦੇ ਭਾਈਚਾਰੇ ਨੂੰ ਇਕੱਠੇ ਹੋਣ,ਸਿੱਖ ਧਰਮ ਬਾਰੇ ਹੋਰ ਜਾਨਣ, ਸਮਝਣ ਅਤੇ ਸਿੱਖ ਸਭਿਆਚਾਰ ਦੇ ਗੋਰਵਮਈ ਵਿਰਸੇ ਤੋਂ ਜਾਣੂ ਕਰਾਉਣ ਲਈ ਇਕ ਵਧੀਆ ਮੌਕਾ ਪ੍ਰਦਾਨ ਕੀਤਾ। ਆਏ ਹੋਏ ਮਹਿਮਾਨਾਂ ਨੇ, ਜਿਸ ਵਿੱਚ ਵੱਖ-ਵੱਖ ਮੁਲਕਾਂ ਦੇ ਵਿਦਿਆਰਥੀ ਵੀ  ਸ਼ਾਮਲ ਸਨ, ਨੇ ਉਤਸ਼ਾਹ ਨਾਲ ਹਿੱਸਾ ਲਿਆ।ਮਹਿਮਾਨਾਂ ਨੇ ਦਸਤਾਰ ਬੰਨਣ ਦਾ ਵੀ ਅਨੁਭਵ ਕੀਤਾ। ਉਹਨਾਂ ਨੂੰ ਡੇਟਨ ਦੇ ਸਿੱਖ ਭਾਈਚਾਰੇ ਦੇ ਮੈਂਬਰਾਂ  ਨਾਲ ਗੱਲਬਾਤ ਕਰਨ ਦਾ ਮੌਕਾ ਵੀ ਮਿਲਿਆ ਅਤੇ ਦਸਤਾਰ ਸਜਾਉਣ ਤੋਂ ਬਾਅਦ ਵਿਦਿਆਰਥੀ  ਬਹੁਤ ਹੀ ਮਾਣ ਮਹਿਸੂਸ ਕਰ ਰਹੇ  ਸਨ  ਅਤੇ  ਯੂਨੀਵਰਸਿਟੀ  ਵਿੱਚ  ਦਸਤਾਰ  ਪਹਿਣ ਕੇ ਘੁੰਮਦੇ ਰਹੇ ਅਤੇ ਆਪਣੀਆਂਕਲਾਸਾਂ ਵਿੱਚ ਵੀ ਗਏ। ਉਹਨਾਂ ਇਸ ਦੀ ਮਹੱਤਤਾ, ਵੱਖ-ਵੱਖ ਰੰਗਾਂ ਅਤੇ ਦਸਤਾਰ ਬੰਨਣ ਦੇ ਵੱਖ-ਵੱਖਸਟਾਈਲ ਆਦਿ ਬਾਰੇ ਕਈ ਦਿਲਚਸਪ ਸਵਾਲ ਵੀ ਪੁੱਛੇ।  ਮਿਸ਼ੇਲ ਸਟ੍ਰੀਟਰ, ਡਾਇਰੈਕਟਰ ਯੂ.ਸੀ.ਆਈ.ਈ. ਨੇ ਸਿੱਖ ਵਿਿਦਆਰਥੀਆਂ ਨੂੰ ਇਸ ਪੌ੍ਰਗਰਾਮ ਨੂੰ ਆਯੋਜਿਤਅਤੇ   ਕਾਮਯਾਬ   ਕਰਨ   ਲਈ   ਵਧਾਈ   ਦਿੱਤੀ।   ਉਹਨਾਂ   ਕਿਹਾ   ਕਿ   ਇਸ   ਨੇ   ਅਮਰੀਕੀ   ਅਤੇ  ਅੰਤਰਰਾਸ਼ਟਰੀ ਵਿਦਿਆਰਥੀਆਂ  ਨੂੰ ਇਕੱਠੇ ਹੋ ਕੇ ਸਿੱਖ ਵਿਰਸੇ ਬਾਰੇ ਜਾਨਣ ਦਾ ਮੌਕਾ ਦਿੱਤਾ। ਇਸ ਪ੍ਰੋਗਰਾਮ ਵਿੱਚ ਪ੍ਰਦਰਸ਼ਨੀ ਵੀ ਲਗਾਈ ਗਈ ਜਿਸ ਵਿੱਚ ਦਸਤਾਰ, ਲੰਗਰ, ਮੂਲ ਮੰਤਰ, ਸਿੱਖ ਧਰਮ ਦੇ ਤਿੰਨਥੰਮ (ਕਿਰਤ ਕਰਨੀ, ਵੰਡ ਕੇ ਛੱਕਣਾ ਅਤੇ ਨਾਮ ਜਪਣਾ) ਅਤੇ ਅਮਰੀਕਾ ਦੀ ਫੋਜ ਵਿੱਚ ਸਿੱਖਾਂ ਬਾਰੇ ਜਾਣਕਾਰੀਦਿੱਤੀ ਗਈ। ਰਾਈਟ ਸਟੇਟ ਦੇ ਸਾਬਕਾ ਵਿਦਿਆਰਥੀ  ਲ਼ੈਫਟੀਨੈਂਟ ਕਰਨਲ ਡਾ. ਤੇਜਦੀਪ ਸਿੰਘ ਰਤਨ ਜੋ ਕਿ ਇਸ ਸਮੇਂ ਫ਼ੋਜ ਵਿੱਚ ਹਨ, ਬਾਰੇ ਵੀ ਦੱਸਿਆ ਗਿਆ। ਇਸ ਤੋਂ ਇਲਾਵਾ, ਸਿੱਖ ਇਤਿਹਾਸ ਅਤੇ ਪਰੰਪਰਾ ਨਾਲ ਸੰਬੰਧਤ ਕਿਤਾਬਾਂ ਕੜੇ, ਕੰਘੇ ਵੀ ਪ੍ਰਦਰਸ਼ਿਤ ਕੀਤੇ ਗਏ। ਆਏ ਮਹਿਮਾਨਾਂ ਨੇ ਪੰਜਾਬੀ ਖਾਣੇ ਦਾ ਆਨੰਦ ਵੀ ਮਾਣਿਆ।

Loading

Scroll to Top
Latest news
बच्चों की भलाई के लिए काम कर रही संस्थाओं की जुवेनाईल जस्टिस एक्ट के अंतर्गत रजिस्ट्रेशन अनिर्वाय: ड... प्रोजैक्ट जीवन जोत के अंतर्गत बाल भिक्षा को रोकने के लिए चलाया अभियान, 2 लड़कियाँ को किया रैसक्यू ਕਾਮਰੇਡ ਲਹਿੰਬਰ ਸਿੰਘ ਤੱਗੜ ਅਤੇ ਬੀਬੀ ਗੁਰਪਰਮਜੀਤ ਕੌਰ ਤੱਗੜ ਵੱਲੋਂ ਸੀਪੀਆਈ ( ਐਮ )  ਨੂੰ 3 ਲੱਖ ਰੁਪਏ ਸਹਾਇਤਾ जालंधर ग्रामीण पुलिस ने 4 ड्रग तस्करों के खिलाफ चलाया बड़ा ऑपरेशन, 84.52 लाख रुपये की संपत्ति जब्त* वज्र आर्मी प्री-प्राइमरी स्कूल, जालंधर, कैंट ने "तारे ज़मीन पर" थीम के साथ एक भव्य वार्षिक समारोह का... ਜਲੰਧਰ ਵਿੱਚ ਬਣੇਗਾ ਆਮ ਆਦਮੀ ਪਾਰਟੀ ਦਾ ਮੇਅਰ, ਨਗਰ ਨਿਗਮ ਵਿਚ ਮਿਲਿਆ ਬਹੁਮਤ Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र