– ਬਜੁਰਗਾਂ ਦਾ ਉਨ੍ਹਾਂ ਹੀ ਖਿਆਲ ਰੱਖਿਏ ਕਿ ਜਿਨ੍ਹਾਂ ਅਸੀ ਆਪਣੇ ਬੱਚਿਆ ਦਾ ਖਿਆਲ ਰੱਖਦੇ ਹਾਂ – ਡਾ ਭੁਪਿੰਦਰ ਸਿੰਘ
ਫਤਿਹਗੜ ਸਾਹਿਬ – ਪੰਜਾਬ ਸਰਕਾਰ ਬਜੁਰਗਾਂ ਦੀ ਚੰਗੀ ਸਿਹਤ ਸੰਭਾਲ ਲਈ ਵਚਨਬੱਧ ਹੈ ਇਸ ਹੀ ਟੀਚੇ ਅਧੀਨ ਅੱਜ ਸਿਵਲ ਸਰਜਨ ਫਤਿਹਗੜ ਸਾਹਿਬ ਡਾ. ਦਵਿੰਦਰਜੀਤ ਕੌਰ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਅਤੇ ਡਾ. ਭੁਪਿੰਦਰ ਸਿੰਘ ਦੀ ਅਗਵਾਈ ਅਧੀਨ ਪੀ.ਐਚ.ਸੀ ਨੰਦਪੁਰ ਕਲੋੜ ਤੇ ਅਧੀਨ ਪੈਂਦਿਆ ਵੱਖ ਵੱਖ ਸਿਹਤ ਸੰਸਥਾਵਾ ਵਿੱਚ ਵਿਸ਼ਵ ਬਜੁਰਗ ਦਿਵਸ 1 ਤੋਂ 7 ਅਕਤੂਬਰ ਤੱਕ ਮਨਾਇਆ ਜਾ ਰਿਹਾ ਹੈ। ਡਾ. ਭੁਪਿੰਦਰ ਸਿੰਘ ਨੇ ਇਸ ਮੋਕੇ ਕਿਹਾ ਕਿ ਇਹ ਦਿਵਸ ਬਜੁਰਗਾਂ ਦੇ ਸਨਮਾਨ ਲਈ ਅਤੇ ਉਨ੍ਹਾਂ ਵੱਲੋ ਸਮਾਜ ਦੀ ਸਿਰਜਣਾ ਵਿੱਚ ਦਿੱਤੇ ਗਏ ਯੋਗਦਾਨ ਨੂੰ ਮੁੱਖ ਰੱਖਦੇ ਹੋਏ ਪੂਰੇ ਵਿਸ਼ਵ ਵਿੱਚ ਮਨਾਇਆ ਜਾ ਰਿਹਾ ਹੈ। ਬਦਲਦੇ ਹੋਏ ਸੰਸਾਰ ਵਿੱਚ ਬਜੁਰਗਾ ਦੀ ਹਾਲਤ ਅਤੇ ਉਨ੍ਹਾਂ ਦੀ ਬੀਮਾਰੀ ਤੋਂ ਬਚਣ ਆਦਿ ਵਿੱਚ ਉਨ੍ਹਾਂ ਦੇ ਸਮਰਥਤਾ ਸੰਬਧੀ, ਇਸ ਦਿਨ ਨੂੰ ਪੂਰੇ ਵਿਸ਼ਵ ਵਿੱਚ ਚਰਚਾ ਕੀਤੀ ਜਾਂਦੀ ਹੈ। ਬਜੁਰਗਾਂ ਨੂੰ ਉਨ੍ਹਾਂ ਦੇ ਅਧਿਕਾਰ ਅਤੇ ਸਮਾਜ ਵਿੱਚ ਉਨ੍ਹਾਂ ਦੀ ਜਗ੍ਹਾ ਸੰਬਧੀ ਵਿਸ਼ੇਆ ਨੂੰ ਉਜਾਗਰ ਕਰ ਬਜੁਰਗਾ ਦੇ ਸਨਮਾਨ ਵਿੱਚ ਸੈਮੀਨਾਰ ਆਦਿ ਦਾ ਆਣੋਜਨ ਕੀਤਾ ਜਾਂਦਾ ਹੈ। ਡਾ. ਭੁਪਿੰਦਰ ਨੇ ਕਿਹਾ ਕਿ ਪਰਿਵਾਰਾ ਵਿੱਚ ਬਜੁਰਗਾ ਨਾਲ ਹੋਣ ਵਾਲੇ ਵਿਵਹਾਰ ਤੇ ਉਨ੍ਹਾਂ ਨੂੰ ਨਿਗ੍ਹਾਂ ਰੱਖਣ ਅਤੇ ਲੋੜ ਪੈਣ ਤੇ ਕੰਨੂਨੀ ਸਹਾਇਤਾ ਸੰਬਧੀ ਜਾਣਕਾਰੀ ਮੁਹਇਆ ਕਰਵਾਉਣਾ ਹੈ। ਉਨ੍ਹਾਂ ਨੂੰ ਸ਼ਹਿਰਾ ਵਿੱਚ ਚੱਲ ਰਹੇ ਅੋਲਡ ਏਜ ਹੋਮ ਵਿੱਚ ਰਹਿਣ ਸਹਿਣ ਦੀ ਸਹਾਇਤ ਵੀ ਦਿੱਤੀ ਜਾਂਦੀ ਹੈ।ਸਾਨੂੰ ਸਾਰਿਆ ਨੂੰ ਇਸ ਸੰਬਧੀ ਖਾਸ ਖਿਆਲ ਰੱਖਣ ਦੀ ਲੌੜ ਹੈ ਕਿ ਅੱਜ ਸਮਾਜ ਵਿੱਚ ਬਹੁਤ ਤੇਜੀ ਆੳਣ ਕਾਰਨ ਅਸੀ ਆਪਣੇ ਵੱਡੇ ਵਢੇਰਿਆ ਦਾ ਖਿਆਲ ਰੱਖਣ ਵਿੱਚ ਚੱੁਕ ਰਹੇ ਹਾਂ ਸਾਨੁੰ ਚਾਹਿਦਾ ਹੈ ਕਿ ਅਸੀ ਆਪਣੇ ਬਜੁਰਗਾਂ ਦਾ ਉਨ੍ਹਾਂ ਹੀ ਖਿਆਲ ਰੱਖਿਏ ਕਿ ਜਿਨ੍ਹਾਂ ਅਸੀ ਆਪਣੇ ਬੱਚਿਆ ਦਾ ਖਿਆਲ ਰੱਖਦੇ ਹਾਂ।ਡਾ. ਭੁਪਿੰਦਰ ਸਿੰਘ ਨੇ ਲੋਕਾ ਦੇ ਜੀਵਨ ਵਿੱਚ ਬਦਲਦੀ ਹੋਈ ਸ਼ੈਲ਼ੀ ਵਿੱਚ ਬਦਲਾਅ ਆੳੇਣ ਕਾਰਨ ਉਨ੍ਹਾਂ ਨੂੰ ਵੱਧ ਪਰਦੂਸ਼ਨ ਅਤੇ ਵੱਧ ਰਹੀ ਬੀਮਾਰੀਆ ਦਾ ਸਾਮਨਾਂ ਕਰਨਾ ਪੈ ਰਿਹਾ ਹੈ ਅਸੀ ਬਜੁਰਗਾ ਨੂੰ ਇਹ ਸਲਾਹ ਦਿੰਦੇ ਹਾਂ ਕਿ ਉਹ ਆਪਣੇ ਆਲੇ ਦੁਆਲੇ ਮਹੋਲ ਅਤੇ ਆਪਣੀ ਸਿਹਤ ਤੇ ਖਾਸ ਨਿਗ੍ਹਾ ਰੱਖਣ।