ਕੈਨੇਡਾ ਚ’ ਅਮਰੀਕਾ ਅਤੇ ਮੈਕਸੀਕੋ ਤੋਂ ਡਰੱਗ ਮੰਗਵਾਉਣ ਦੇ ਦੋਸ਼ ਹੇਠ ਤਿੰਨ ਪੰਜਾਬੀਆ ਸਣੇ 20 ਲੋਕ ਗ੍ਰਿਫਤਾਰ

 ਟੋਰਾਂਟੋ, (ਰਾਜ ਗੋਗਨਾ  )—ਪ੍ਰੋਜੈਕਟ ‘ਗੇਟਵੇਅ’ ਦੇ ਤਹਿਤ ਨਾਇਗਰਾ ਰੀਜਨਲ ਪੁਲਿਸ, ਪੀਲ ਪੁਲਿਸ ਅਤੇ ਹੈਮਿਲਟਨ- ਨਾਇਗਰਾ ਡੀਟੈਚਮੈੰਟ ਆਫ ਰਾਇਲ ਕੈਨੇਡੀਅਨ ਮਾਉਂਟਿੰਡ ਪੁਲਿਸ ਵੱਲੋ ਕੀਤੇ ਗਏ ਸਾਂਝੇ ਅਭਿਆਨ ਦੇ ਵਿੱਚ ਇੱਥੇ 70 ਮਿਲੀਅਨ ਡਾਲਰ ਤੋਂ ਵੱਧ ਦੇ ਨਸ਼ੇ ਬਰਾਮਦ ਹੋਏ ਹਨ , ਇਸ ਮਾਮਲੇ ਚ ਕੁੱਲ 20 ਲੋਕ ਗ੍ਰਿਫਤਾਰ ਵੀ ਕੀਤੇ ਗਏ ਹਨ। ਪੁਲਿਸ ਵੱਲੋ 10 ਮਹੀਨੇ ਦੇ ਚੱਲੇ ਅਭਿਆਨ ਚ’  ਵੱਡੀ ਪੱਧਰ ਤੇ ਕੋਕੀਨ , ਗੈਰ ਕਾਨੂੰਨੀ ਭੰਗ ,ਹਥਿਆਰ,ਚੋਰੀ ਦੀਆ ਗੱਡੀਆ ਅਤੇ ਨਗਦੀ ਵੀ ਬਰਾਮਦ ਹੋਈ ਹੈ। ਨਸ਼ੇ ਅਤੇ ਗੈਰ ਕਾਨੂੰਨੀ ਸਮਾਨ ਮੈਕਸੀਕੋ ਅਤੇ ਅਮਰੀਕਾ ਤੋਂ ਕਮਰਸ਼ੀਅਲ ਟਰੱਕ ਤੇ ਹੋਰ ਢੰਗ ਤਰੀਕਿਆਂ ਰਾਹੀ ਕੈਨੇਡਾ ਵਿੱਚ ਲਿਆਂਦਾ ਜਾਂਦਾ ਸੀ। ਪੁਲਿਸ ਵੱਲੋ ਗ੍ਰਿਫਤਾਰ ਕੀਤੇ 20 ਕਥਿੱਤ ਦੋਸ਼ੀਆਂ ਦੇ ਵਿੱਚ ਤਿੰਨ ਪੰਜਾਬੀ ਵੀ ਸ਼ਾਮਿਲ ਹਨ ਜਿੰਨਾਂ ਚ’ ਬਰੈਂਪਟਨ ਨਾਲ ਸਬੰਧਤ ਹਰਪਾਲ ਭੰਗੂ (42) ਤੇ ਮਹਿਕਦੀਪ ਮਾਨ (24) ਅਤੇ ਮਿਲਟਨ ਨਾਲ ਸਬੰਧਤ ਰਘਬੀਰ ਸ਼ੇਰਗਿੱਲ (42) ਦੇ ਨਾਂ ਵਰਨਣਯੋਗ ਹਨ।

Loading

Scroll to Top
Latest news
राज्य स्तरीय प्रतियोगिता के तहत वालीबॉल (स्मैशिंग) एवं शतरंज प्रतियोगिता 15 को एक दिन में रिकॉर्ड  लिफ्टिंग; जालंधर प्रशासन ने एक दिन में 38 हजार मीट्रिक टन से ज्यादा धान की लिफ्ट... स्पर्श पेंशनरों / फॅमिली पेंशनरों के वार्षिक पहचान तथा शिकायतों के समाधान हेतु "स्पर्श आउटरीच कार्यक... यूथ अकाली दल ने श्री गुरु नानक देव जी के प्रकाश पर्व के अवसर पर पूरे पंजाब में दस्तार कैंप लगाकर मना... ਪੰਜਾਬ ਸਰਕਾਰ ਨੇ ਨਿਗਮ ਚੋਣਾਂ ਦੀ ਤਿਆਰੀ ਵਿੱਢੀ ਸੂਬਾਈ ਅਤੇ ਉੱਤਰੀ ਖੇਤਰੀ ਮੁਕਾਬਲੇ ਵਿੱਚ ਸੀਬੀਐਸਈ ਭੀਖੀ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਸਕੇਟਿੰਗ ਖੇਡਾਂ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਦੇ ਵਿਿਦਆਰਥੀਆਂ ਨੇ ਪ੍ਰਾਪਤ ਕੀਤੇ ਮੈਡਲ ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਮੇਰਾ ਮਕ਼ਸਦ - ਮਾ ਵਰਿੰਦਰ ਸੋਨੀ सरकारी स्पोर्टस कालेज में 6 से 13 नवंबर तक अग्निवीर भर्ती रैली- एस.डी.एम. ने लिया प्रबंधों का जायज़ा भारतीय सेना द्वारा केडेटों और छात्र / छात्राओं के लिये आधुनिक हथियारों की प्रदर्शनी