ਖਹਿਰਾ ਐਂਟਰਟੇਨਰ ਵੱਲੋਂ “ਦਾ ਮਿਊਜਿਕ ਫੈਕਟਰੀ” ਲਾਂਚ

ਜਲੰਧਰ   (Surinder Singh ) – ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਪਿਛਲੇ ਲੰਬੇ ਸਮੇਂ ਤੋਂ ਸੰਸਾਰ ਭਰ ਦੇ ਪ੍ਰਸਿੱਧ ਕਲਾਕਾਰਾਂ ਨੂੰ ਰਿਕਾਰਡ ਕਰਨ ਵਾਲੀ ਖਹਿਰਾ ਐਂਟਰਟੇਨਰ ਵਲੋਂ ਨਵੇਂ ਲੇਬਲ “ਮਿਊਜਿਕ ਫੈਕਟਰੀ” ਨੂੰ ਇਕ ਭਰਵੇਂ ਇਕੱਠ ਵਿਚ ਪੰਜਾਬ ਪ੍ਰੈਸ ਕਲੱਬ ਜਲੰਧਰ ਵਿਖੇ ਲਾਂਚ ਕੀਤਾ ਗਿਆ। ਇਸ ਮੌਕੇ ਪ੍ਰਮੋਟਰ/ਪ੍ਰੋਡਿਊਸਰ ਅਤੇ ਡਾਇਰੈਕਟਰ ਜਗਤੇਸ਼ਵਰ ਸਿੰਘ ਖਹਿਰਾ (ਯੂ.ਕੇ.) ਨੇ ਪ੍ਰੈਸ ਨੂੰ ਸਬੰਧਨ ਕਰਦੇ ਹੋਏ ਕਿਹਾ ਕਿ ਅਸੀਂ ਇੰਟਰਨੈਸ਼ਨਲ ਲੈਵਲ ਤੇ ਸੰਗੀਤ ਦੇ ਖੇਤਰ ਵਿਚ ਬਹੁਤ ਸਾਰਾ ਕੰਮ ਕਰ ਰਹੇ ਹਾਂ ਅਤੇ ਬਹੁਤ ਸਾਰੇ ਪੁਰਾਣੇ ਅਤੇ ਨਵੇਂ ਕਲਾਕਾਰਾਂ ਨੂੰ ਆਪਣੀ ਕੰਪਨੀ ਰਾਹੀਂ ਸੰਗੀਤ ਦੇ ਖੇਤਰ ਵਿੱਚ ਅੱਗੇ ਵਧਣ ਲਈ ਮੌਕਾ ਦੇ ਰਹੇ ਹਾਂ। ਉਨ੍ਹਾਂ ਅੱਗੇ ਹੋਰ ਕਿਹਾ ਕਿ ਸਾਡੀ ਇਸ ਕੰਪਨੀ ਵਿਚ ਅਸੀਂ ਮਿਊਜਿਕ ਸਿੱਖਣ ਲਈ ਪੰਜਾਬ ਦੇ ਟੇਲੈਂਟ ਨੂੰ ਬਹੁਤ ਵਧੀਆ ਮੌਕੇ ਦੇ ਰਹੇ ਹਾਂ। ਜਿਸ ਵਿਚ ਸੰਗੀਤ ਦੀ ਅਕੈਡਮੀ ਵੀ ਜਲੰਧਰ ਵਿੱਚ ਬਹੁਤ ਵੱਡੇ ਪੱਧਰ ਤੇ ਲਾਂਚ ਕੀਤੀ ਜਾ ਰਹੀ ਹੈ। ਜਿਹੜੇ ਬੱਚੇ ਮੁੰਬਈ ਵਿੱਚ ਜਾ ਕੇ ਬਹੁਤ ਸਾਰਾ ਆਪਣਾ ਸਮਾਂ ਅਤੇ ਪੈਸਾ ਬਰਬਾਦ ਕਰਦੇ ਰਹੇ ਹਨ, ਹੁਣ ਅਸੀਂ ਉਨ੍ਹਾਂ ਲਈ ਜਲੰਧਰ ਵਿੱਚ ਹੀ ਸਾਰਾ ਇੰਤਜਾਮ ਕਰ ਰਹੇ ਹਾਂ, ਜਿਸ ਨਾਲ ਬੱਚੇ ਇੱਥੇ ਰਹਿ ਕੇ ਵੀ ਬਹੁਤ ਕੁਝ ਸਿੱਖ ਸਕਦੇ ਹਨ। ਉਨ੍ਹਾਂ ਆਪਣੇ ਸੰਬੋਧਨ ਵਿੱਚ ਅੱਗੇ ਹੋਰ ਕਿਹਾ ਕਿ ਸੰਗੀਤ ਖੇਤਰ ਨਾਲ ਜੁੜੀਆਂ ਹੋਈਆਂ ਵੱਖ-ਵੱਖ ਹਸਤੀਆਂ ਨੂੰ ਇੰਟਰਨੈਸ਼ਨਲ ਪੱਧਰ ਤੇ ਆਪਣੇ ਫ਼ਨ ਦਾ ਮੁਜਾਹਰਾ ਕਰਨ ਲਈ ਪ੍ਰੋਗਰਾਮ ਕੀਤੇ ਜਾਣਗੇ।
ਜਗਤੇਸ਼ਵਰ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਵਿਚ ਬਹੁਤ ਸਾਰਾ ਟੇਲੈਂਟ ਹੈ ਅਤੇ ਜਿਹੜੇ ਵੀ ਆਪਣਾ ਹੁਨਰ ਦਿਖਾਉਣਾ ਚਾਹੁਦੇ ਹਨ, ਉਹ ਸਾਡੇ ਨਾਲ ਸੰਪਰਕ ਕਰ ਸਕਦੇ ਹਨ।
ਇਸ ਵਿਸ਼ੇਸ਼ ਮੌਕੇ ਤੇ ਸ਼ਿਵਚਰਨਜੀਤ ਸਿੰਘ ਖਹਿਰਾ, ਜਸਵਿੰਦਰ ਸਿੰਘ ਆਜਾਦ, ਉਸਤਾਦ ਭੁਪਿੰਦਰ ਸਿੰਘ ਜੀ, ਗਾਇਕ ਬੂਟਾ ਮੁਹੰਮਦ, ਗਾਇਕ ਦਲਵਿੰਦਰ ਦਿਆਲਪੁਰੀ, ਗਾਇਕਾ ਗੁਰਸਿਮਰਨ ਕੌਰ, ਗਾਇਕ ਸਿਮਰਪ੍ਰੀਤ ਸਿੰਘ, ਮਨੂੰ ਛਾਬੜਾ, ਪਰਮਜੀਤ ਸਿੰਘ (ਆਸਟਰੇਲੀਆ) ਤੋਂ ਇਲਾਵਾ ਨਾਮੀ ਹਸਤੀਆਂ ਵੱਲੋ ਸ਼ਿਰਕਤ ਕੀਤੀ ਗਈ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की