ਲੈਸਟਰ (ਇੰਗਲੈਂਡ) (ਸੁਖਜਿੰਦਰ ਸਿੰਘ ਢੱਡੇ)-ਪੰਜਾਬ ਸਰਕਾਰ ਦੀ ਬਦਲਾਲਊ ਨੀਤੀ ਖਿਲਾਫ ਪ੍ਰਵਾਸੀ ਪੰਜਾਬੀਆਂ ਚ ਇਸ ਵੇਲੇ ਭਾਰੀ ਰੋਸ ਪਾਇਆ ਜਾ ਰਿਹਾ ਹੈ। ਬੀਤੇ ਦਿਨ ਭੁਲੱਧ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਉਨ੍ਹਾਂ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਤੋਂ ਬਦਲਾਲਊ ਨੀਤੀ ਨਾਲ ਕੀਤੀ ਗਈ ਗ੍ਰਿਫਤਾਰੀ ਖਿਲਾਫ ਵੱਖ- ਵੱਖ ਵਰਗਾਂ ਨਾਲ ਸਬੰਧਤ ਇੰਗਲੈਂਡ ਚ ਵੱਸਦੇ ਪੰਜਾਬੀਆਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਇੰਡੀਅਨ ਵਰਕਰਜ ਐਸੋਸੀਏਸ਼ਨ ਗ੍ਰੇਟ ਬ੍ਰਿਟੇਨ ਦੇ ਬੈਨਰ ਹੇਠ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ।ਇਸ ਮੌਕੇ ਤੇ ਵੱਖ ਵੱਖ ਆਗੂਆਂ ਨੇ ਪੰਜਾਬ ਸਰਕਾਰ ਦੀ ਇਸ ਕਾਰਵਾਈ ਦੀ ਕਰੜੀ ਨਿੰਦਾ ਕਰਦਿਆਂ ਕਿਹਾ
ਕਿ ਆਮ ਆਦਮੀ ਪਾਰਟੀ ਨੇ ਪ੍ਰਵਾਸੀ ਪੰਜਾਬੀਆਂ ਨੂੰ ਝੂਠੇ ਸੁਪਨੇ ਵਿਖਾ ਕੇ ਉਨ੍ਹਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦਿਆਂ ਪ੍ਰਵਾਸੀ ਪੰਜਾਬੀਆਂ ਪਾਸੋਂ ਫੰਡ ਦੇ ਤੌਰ ਤੇ ਮੋਟੀਆਂ ਕਰਮਾਂ ਅਤੇ ਵੋਟਾਂ ਬਟੋਰੀਆਂ ਅਤੇ ਪੰਜਾਬ ਵਿਚ ਆਪ ਦੀ ਸਰਕਾਰ ਬਣਨ ਤੋਂ ਬਾਅਦ ਹੁਣ ਉਸੇ ਹੀ ਪੰਜਾਬ ਸਰਕਾਰ ਦੇ ਆਗੂਆਂ ਅਤੇ ਵਿਧਾਇਕਾ ਵੱਲੋਂ ਪ੍ਰਵਾਸੀ ਪੰਜਾਬੀਆਂ ਦੀਆਂ ਜਾਇਦਾਦਾਂ ਹੜੱਪੀਆ ਜਾ ਰਹੀਆਂ ਹਨ। ਉਕਤ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਜਿਹੜਾ ਵੀ ਆਗੂ ਜਾਂ ਵਿਅਕਤੀ ਐਨ.ਆਰ.ਆਈ ਦੇ ਮਸਲਿਆਂ ਦੀ ਗੱਲ ਕਰਦਾ ਹੈ ਪੰਜਾਬ ਸਰਕਾਰ ਉਸ ਨੂੰ ਹੀ ਝੂਠੇ ਕੇਸ ਵਿੱਚ ਫਸਾ ਕੇ ਜੇਲ੍ਹਾਂ ਅੰਦਰ ਸੁੱਟ ਰਹੀ ਹੈ। ਇਸ ਮੌਕੇ ਤੇ
ਪੰਜਾਬ ਸਰਕਾਰ ਵਿਰੁੱਧ ਵਿਸ਼ਾਲ ਰੋਸ਼ ਪ੍ਰਦਰਸਨ ਕਰਦਿਆਂ ਪ੍ਰਵਾਸੀ ਪੰਜਾਬੀਆਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਗਈ।ਇਸ ਮੌਕੇ ਤੇ ਇੰਡੀਅਨ ਵਰਕਰਜ ਐਸੋਸੀਏਸ਼ਨ ਗ੍ਰੇਟ ਬ੍ਰਿਟੇਨ ਦੇ ਸਪੋਕਸ ਪਰਸਨ ਸ਼ੀਤਲ ਸਿੰਘ ਗਿੱਲ, ਕੌਂਸਲਰ ਸੰਤੋਖ ਸਿੰਘ ਅਟਵਾਲ, ਮੰਗਤ ਸਿੰਘ ਪਲਾਹੀ, ਮਹਿੰਦਰ ਪਾਲ ਸਿੰਘ, ਰਾਜਵੰਤ ਸਿੰਘ ਕੰਗ, ਜਗਤਾਰ ਸਿੰਘ ਕੰਗ,ਕੇ ਬੀ ਢੀਂਡਸਾ, ਬੇਅੰਤ ਸਿੰਘ,ਰਾਜੂ ਪਲਾਹੀ,ਰਾਮ ਸਿੰਘ, ਕੁਲਦੀਪ ਸਿੰਘ ਕੂਨਰ, ਅਤਿੰਦਰਪਾਲ ਸਿੰਘ, ਗੁਰਮੀਤ ਸਿੰਘ, ਮਨਮੀਤ ਸਿੰਘ,ਮੋਹਣ ਸਿੰਘ ਬੀਸਲਾ, ਜੋਗਿੰਦਰ ਸਿੰਘ, ਤਰਨਜੋਤ ਸਿੰਘ,ਜੋਹਨ ਲਾਲ,ਅਰੀਨਾ ਲਾਲ, ਅਤੇ ਗੁਰਕਰਨ ਸਿੰਘ ਸਮੇਤ ਵੱਖ ਵੱਖ ਆਗੂਆਂ ਨੇ ਇਸ ਰੋਸ਼ ਪ੍ਰਦਰਸਨ ਨੂੰ ਸੰਬੋਧਨ ਕੀਤਾ।