ਵਿਸ਼ਵ ਪ੍ਰਸਿੱਧ ਆਸਟਰੌਲੋਜਰ ਡਾ. ਕੇ.ਪੀ. ਸਿੰਘ ਨੂਰਮਹਿਲ ਨੂੰ ਅਮਰੀਕਾ ਦੀ ਆਰਗੇਨਾਈਜੇਸ਼ਨ ਨੇ ‘ਇੰਟਰਨੈਸ਼ਨਲ ਚੀਫ-ਕੰਸਲਟੈਂਟ’ ਨਿਯੁੱਕਤ ਕੀਤਾ

ਨਿਊਯਾਰਕ (ਰਾਜ ਗੋਗਨਾ )—ਪੰਜਾਬ ਦੇ ਜਲੰਧਰ ਜਿਲ੍ਹੇ ਦੇ ਨਾਲ  ਸੰਬੰਧਤ ਵਰਲਡ ਫੇਮਸ ਆਸਟਰੌਲੋਜਰ ਡਾ. ਕੇ.ਪੀ. ਸਿੰਘ ਨੂਰਮਹਿਲ ਨੂੰ ਪਿਛਲੇ 45 ਸਾਲਾਂ ਤੋਂ ਜਿਓਤਿਸ਼ ਦੇ ਖੇਤਰ ਵਿੱਚ ਪਾਏ ਗਏ ਮਹੱਤਵਪੂਰਨ ਯੋਗਦਾਨ ਅਤੇ ਰਿਸਰਚ ਦੇ ਮੱਦੇਨਜਰ ‘ਸੀ-ਕਾਰਪ ਕੰਪਨੀ ’ ਦੀ ਵਿਵਸਥਾ ਦੇ ਅਧੀਨ ਸਥਾਪਿਤ ਅਤੇ ਸੰਚਾਲਿਤ ਸੰਸਥਾ ‘ਅਮੈਰਿਕਨ ਰਿਸਰਚ ਆਰਗੇਨਾਈਜ਼ੇਸ਼ਨ’ ਅਤੇ ‘ਇੰਟਰਨੈਸ਼ਨਲ ਐਸਟਰੌਲੋਜੀ ਫੈਡਰੇਸ਼ਨ ਇੰਕ: ਯੂ.ਐਸ.ਏ ‘ ਵੱਲੋਂ ‘ਇੰਟਰਨੈਸ਼ਨਲ ਚੀਫ-ਕੰਨਸਲਟੈਂਟ’ ਦੇ ਵੱਕਾਰੀ ਆਹੁਦੇ ‘ਤੇ ਨਿਯੁੱਕਤ ਕੀਤਾ ਗਿਆ ਹੈ। ਇਸ ਸੰਸਥਾ ਦਾ ਮੁੱਖ ਦਫਤਰ ਵਾਇਓਮਿੰਗ, ਯੂਐਸਏ ਦੇ ਰਾਜ  ਵਿੱਚ ਹੈ। ਅਤੇ ਕਾਰਪੋਰੇਟ ਦਫਤਰ ਫਲੋਰਿਡਾ, ਯੂਐਸਏ ਵਿੱਚ ਹੈ ਜਦਕਿ ਥਾਈਲੈਂਡ, ਆਸਟਰੇਲੀਆ ਅਤੇ ਭਾਰਤ ਦੇ ਕੇਰਲਾ ਵਿੱਚ ਕੋਚੀਨ ਵਿਖੇ ਵੀ ਕੰਟਰੀ-ਆਫ਼ਿਸ ਹੈ ਜੋ ਸੈਂਟਰਲ ਗਵਰਨਮੈਂਟ ਦੀ ਮਨਿਸਟਰੀ ਆਫ ਕਾਰਪੋਰੇਟ ਆਫੇਅਰਜ ਦੇ ਤਹਿਤ ਰਜਿਸਟਰਡ ਹੈ। ਸੰਸਥਾ ਦੇ ਯੂਐਸਏ ਹੈੱਡ-ਆਫਿਸ ਦੀ ਪ੍ਰੈਜੀਡੈਂਟ ਪੈਗੀ ਵਿੱਲਮੌਟ ਬੇਕਰ ਅਤੇ ਚੇਅਰਮੈਨ ਡੀ. ਵਾਇਨ ਨੇ ਇੱਕ ਵਧਾਈ ਸੰਦੇਸ਼ ਦੇ ਸਮੇਤ ਆਪਣੇ ਦਸਤਖਤਾਂ ਨਾਲ ਇਸ ਨਿਯੁੱਕਤੀ ਸੰਬੰਧੀ ਇੱਕ ਸਰਟੀਫਿਕੇਟ ਵੀ ਕੇ.ਪੀ ਸਿੰਘ ਨੂੰ ਜਾਰੀ ਕੀਤਾ ਹੈ। ਦਰਅਸਲ ਇਸ ਵੱਕਾਰੀ ਨਿਯੁੱਕਤੀ ਨੂੰ ਡਾ: ਕੇ.ਪੀ. ਸਿੰਘ ਦੇ ਜੀਵਨ ਦੀ ਇੱਕ ਬਹੁਤ ਵੱਡੀ ਪ੍ਰਾਪਤੀ ਕਿਹਾ ਜਾ ਸਕਦਾ ਹੈ ਜਿਸ ਦੇ ਪਿੱਛੇ ਨਿਰਸੰਦੇਹ ਹੀ ਇਸ ਵਿਸ਼ੇ ਤੇ ਉਹਨਾਂ ਵੱਲੋਂ ਸਾਲਾਂ ਬੱਧੀ ਕੀਤੀ ਗਈ ਸਖਤ ਮਿਹਨਤ ਅਤੇ ਘਾਲਣਾ ਦਾ ਬਹੁਤ ਵੱਡਾ ਹੱਥ ਹੈ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ 2015 ਵਿੱਚ ਵੈਸਟ ਬੰਗਾਲ ਦੀ ਇੱਕ ਮਿਆਰੀ ਸੰਸਥਾ ‘ਕ੍ਰਿਸ਼ਨਾਮੂਰਤੀ ਇੰਸਟੀਚਿਊਟ ਆਫ ਆਸਟਰੌਲੋਜੀ’ ਵੱਲੋਂ ਸ਼੍ਰੀ ਸਿੰਘ ਨੂੰ ਕਲਕੱਤਾ ਯੂਨੀਵਰਸਿਟੀ ਵਿਖੇ ਜਿਓਤਿਸ਼ ਵਿਸ਼ੇ ਤੇ ਡਾਕਟਰੇਟ ਯਾਣੀ ਪੀਐਚ.ਡੀ. ਦੀ ਆਨਰੇਰੀ ਡਿਗਰੀ ਭੇਟ ਕੀਤੀ ਗਈ ਸੀ। ਇਸ ਤੋਂ ਇਲਾਵਾ ਪਿਛਲੇ ਤੀਹ ਸਾਲਾਂ ਵਿੱਚ ਉਹਨਾਂ ਨੂੰ ਸਮੁੱਚੇ ਭਾਰਤ ਦੇ ਅਲੱਗ-ਅਲੱਗ ਰਾਜਾਂ ਦੇ ਬਹੁਤ ਸਾਰੇ ਸ਼ਹਿਰਾਂ ਦੇ ਨਾਲ-ਨਾਲ ਨੇਪਾਲ, ਥਾਈਲੈਂਡ, ਸਿੰਗਾਪੁਰ, ਮਲੇਸ਼ੀਆ, ਇੰਗਲੈਂਡ ਅਤੇ ਅਮਰੀਕਾ ਵਿਖੇ ਸੰਪੰਨ ਹੋਏ ਵੱਖ-ਵੱਖ ਜਿਓਤਿਸ਼ ਸੰਮੇਲਨਾਂ ਦੇ ਦੌਰਾਨ 32 ਵਾਰ ਗੋਲਡ ਮੈਡਲ ਅਤੇ 250 ਦੇ ਕਰੀਬ ਹੋਰਨਾਂ ਅਵਾਰਡਾਂ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की