ਰੰਗ-ਬਰੰਗੀਆਂ ਦਸਤਾਰਾਂ ਦੇ ਨਾਲ ਸਜਿਆ ਸਪਰਿੰਗਫੀਲਡ, ਅਮਰੀਕਾ ਦਾ ਸੱਭਿਆਚਾਰਕ ਮੇਲਾ

ਨਿਊਯਾਰਕ (ਰਾਜ ਗੋਗਨਾ )—ਅਮਰੀਕਾ ਵਿੱਚ ਦੁਨੀਆਂ ਦੇ ਵੱਖ – ਵੱਖ ਮੁਲਕਾਂ ਤੋਂ ਆ ਕੇ ਵੱਸੇ ਲੋਕਾਂ ਵਿੱਚ ਵਖਰੇਵਿਆਂ ਦੇ ਬਾਵਜੂਦ ਉਨ੍ਹਾਂ ਵਿੱਚ ਸਾਂਝ ਪੈਦਾ ਕਰਨ ਲਈ ਹਰੇਕ ਸ਼ਹਿਰ ਵਿੱਚ ਮੇਲੇ ਲਗਾਏ ਜਾਂਦੇ ਹਨ। ਸਿੱਖ ਵੀ ਇਨ੍ਹਾਂ ਮੇਲਿਆਂ ਵਿੱਚ ਵੱਧ ਚੜ੍ਹ ਕੇ ਭਾਗ ਲੈਂਦੇ ਹਨ।ਅਜਿਹਾ ਹੀ ਇਕ ਮੇਲਾ ੳਹਾਇੳ ਸੂਬੇ ਦੇ ਸ਼ਹਿਰ ਸਪਰਿੰਗਫੀਲਡ ਵਿੱਚ ਲਗਾਇਆ ਗਿਆ, ਜਿਸ ਵਿੱਚ 10 ਹਜਾਰ ਦੇ ਕਰੀਬ ਲੋਕਾਂ ਨੇ ਭਾਗ ਲਿਆ। ਸਿੱਖ ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਗਏ ਹੋਣ ਉਹਨਾਂ ਨੇ ਆਪਣੀ ਨਿਵੇਕਲੀ ਪਛਾਣ ਨੂੰ ਕਾਇਮ ਰੱਖਦੇ ਹੋਏ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਅਮਰੀਕਾ ਵਿੱਚ 9/11 ਨਾਇਨ ਅਲੈਵਨ ਦੇ ਦਹਿਸ਼ਤੀ ਹਮਲੇ ਸਮੇਂ ਸਿੱਖਾਂ ਨੂੰ ਮੁਸਲਮਾਨ ਸਮਝਕੇ ਉਨ੍ਹਾਂ ‘ਤੇ ਹਮਲੇ ਕੀਤੇ ਗਏ , ਇੱਥੋਂ ਤੀਕ ਔਰੀਜੀਨਾ ਵਿੱਚ ਪੰਜਾਬੀ ਸ. ਬਲਬੀਰ ਸਿੰਘ ਸੋਢੀ ਵਾਸੀ ਪਿੰਡ ਨਡਾਲਾ ਕਪੂਰਥਲਾ ਨੂੰ ਇਕ ਗੋਰੇ ਨੇ ਮੁਸਲਮਾਨ ਸਮਝਕੇ ਕਤਲ ਕਰ ਦਿੱਤਾ ਸੀ।ਇਸ ਤੋਂ ਬਾਅਦ ਸਿੱਖਾਂ ਦੀ ਨਿਵੇਕਲੀ ਪਛਾਣ ਤੋਂ ਜਾਣੂ ਕਰਵਾਉਣ ਲਈ ਉਪਰਾਲੇ ਹੋਣ ਲੱਗੇ।ਇਨ੍ਹਾਂ ਮੇਲਿਆਂ ਵਿੱਚ ਸਟਾਲ ਲਾ ਕੇ ਸਿੱਖਾਂ ਬਾਰੇ ਸਾਹਿਤ ਵੰਡਿਆ ਜਾਣ ਲੱਗਾ।​ਅਜਿਹਾ ਹੀ ਉਪਰਾਲਾ ੳਹਾਇੳ ਸੂਬੇ ਦੇ ਪ੍ਰਸਿੱਧ ਸ਼ਹਿਰ ਸਪਰਿੰਗਫੀਲਡ ਵਿੱਚ ਉੱਥੋਂ ਦੇ ਨਿਵਾਸੀ ਅਵਤਾਰ ਸਿੰਘ ਉਹਨਾਂ ਦੀ ਪਤਨੀ ਸਰਬਜੀਤ ਕੌਰ ਦੇ ਪਰਿਵਾਰ ਵੱਲੋਂ ਪਿਛਲੇ 22 ਸਾਲਾਂ ਤੋਂ ਕੀਤਾ ਜਾ ਰਿਹਾ ਹੈ।ਇਸ ਮੇਲੇ ਵਿੱਚ ਡੇਟਨ ਤੇ ਸਿਨਸਿਨਾਟੀ ਦੇ ਵਸਨੀਕ ਵੀ ਬੜੇ ਉਤਸ਼ਾਹ ਨਾਲ ਸ਼ਾਮਲ ਹੁੰਦੇ ਹਨ। ਸਿੱਖਾਂ ਵਿੱਚ ਦਸਤਾਰ ਦੀ ਮਹੱਤਤਾ ਨੂੰ ਦਰਸਾਉਣ ਲਈ ਮੇਲੇ ਵਿਚ ਅਮਰੀਕਨਾਂ ਨੂੰ ਦਸਤਾਰਾਂ ਸਜਾਈਆਂ ਗਈਆਂ ਤੇ ਸਿੱਖ ਧਰਮ ਨਾਲ ਸਬੰਧਤ ਲਿਟਰੇਚਰ ਵੀ ਵੰਡਿਆ ਗਿਆ। ਲੋਕਾਂ ਵੱਲੋਂ ਖ਼ੁਸ਼ੀ- ਖ਼ੁਸੀ ਦਸਤਾਰਾਂ ਸਜਾਈਆਂ ਗਈਆਂ ਅਤੇ ਨਾਲ ਹੀ ਉਹਨਾਂ ਨੂੰ ਸਿੱਖਾਂ ਦੇ ਬਾਰੇ ਵਿੱਚ ਜਾਣਕਾਰੀ ਵੀ ਦਿੱਤੀ ਗਈ। ਮੇਲੇ ਵਿਚ ਜਦ ਹੀ ਦਸਤਾਰਾਂ ਬਨਣੀਆਂ ਸ਼ੁਰੂ ਕੀਤੀਆ ਗਈਆ, ਲੋਕਾਂ ਦੀ ਇਕ ਲੰਬੀ ਕਤਾਰ ਲੱਗ ਗਈ ਅਤੇ ਸਿਰਫ ਦੋ ਕੁ ਘੰਟਿਆਂ ਦੇ ਸਮੇ ਵਿੱਚ 250 ਤੋਂ ਵੱਧ ਦਸਤਾਰਾਂ ਖਤਮ ਹੋ ਗਈਆਂ। ਦਸਤਾਰਾਂ ਸਜਾਉਣ ਵਾਲਿਆਂ ਵਿੱਚ ਸਿਟੀ ਮੇਅਰ ਵੈਰਨ ਕੋਪਲੈਂਡ, ਸਾਬਕਾ ਸਿਟੀ ਕਮਿਸ਼ਨਰ ਜੋਹਨ ਡੇਟਰਿਕ ਤੇ ਪੁਲੀਸ ਚੀਫ਼ ਐਲੀਸਨ ਇਲੀਅਟ,ਟੀਨਾ ਸਮਿੱਥ ਅਤੇ ਆਈਸ਼ਾ ਜੋਹਨਸਨ ਸ਼ਾਮਲ ਸਨ।ਇੰਟਰਫ਼ੇਥ ਦੀ ਪ੍ਰਧਾਨ ਇਲੈਨਾ ਬ੍ਰੈਡਲੀ , ਗੇਰੀ ਸਿੰਘ ਅਮਰੀਕਨ ਗੋਰੇ , ਕੇ ਸੀ ਰੋਲੇਨਡ ਨੇ ਵੀ ਸਟਾਲ ਤੇ ਆ ਕੇ ਆਪਣੀ ਹਾਜਰੀ ਭਰੀ। ਦਸਤਾਰਾਂ ਸਜਾਉਣ ਵਿਚ ਕੇਵਲ ਪੁਰਸ਼ ਨਹੀਂ ਬਲਕਿ ਇਸਤਰੀਆਂ ਵੀ ਸ਼ਾਮਲ ਸਨ । ਉਹਨਾਂ ਨੇ ਦਸਤਾਰਾਂ ਨਾਲ ਲੈ ਕੇ ਜਾਣ ਦੀ ਇੱਛਾ ਵੀ ਜਾਹਿਰ ਕੀਤੀ ਤਾਂ ਜੋ ਉਹ ਇਸ ਨੂੰ ਆਪਣੇ ਆਪ ਵੀ ਬੰਨ ਸਕਣ। ਰੰਗ ਬਰੰਗੀਆਂ ਦਸਤਾਰਾਂ ਨਾਲ ਇਹ ਕੋਈ ਪੰਜਾਬ ਦਾ ਹੀ ਮੇਲਾ ਲੱਗ ਰਿਹਾ ਸੀ।ਸਿਟੀ ਹਾਲ ਪਲਾਜ਼ਾ ਵਿਖੇ ਆਯੋਜਤ ਇਸ ਸੱਭਿਆਚਾਰਕ ਮੇਲੇ ਵਿਚ ਭੰਗੜੇ ਤੇ ਗਿੱਧੇ ਨੇ ਵੀ ਖ਼ੂਬ ਰੰਗ ਬੰਨਿਆ। ਅਤੇ ਜਦੋਂ ਢੋਲ ਵੱਜਿਆ ਤਾਂ ਸਾਰੇ ਲੋਕ ਦੌੜੇ ਦੌੜੇ ਆਏ ਤੇ ਉਨ੍ਹਾਂ ਨੇ ਇਸ ਦਾ ਖ਼ੂਬ ਆਨੰਦ ਮਾਣਿਆ। ਕਈ ਤਾਂ ਖ਼ੁਦ ਵੀ ਨੱਚਣ ਲੱਗ ਪਏ। ਪੰਜਾਬੀ ਸੱਭਿਆਚਾਰ ਤੋਂ ਜਾਣੂ ਕਰਾਉਣ ਲਈ ਲਗਾਈ ਗਈ ਪ੍ਰਦਰਸ਼ਨੀ ਵਿੱਚ ਹਰਮੋਨੀਅਮ, ਢੋਲ, ਚਿਮਟਾ, ਬੀਨ, ਸੁਰਾਹੀ, ਚਰਖਾ, ਮਧਾਣੀ, ਪੀੜੀ, ਆਟਾ ਪੀਣ ਵਾਲੀ ਚੱਕੀ, ਪੱਖੀਆਂ ਆਦਿ ਵੀ ਰੱਖੀਆਂ ਗਈਆਂ ਸਨ।ਸ੍ਰੀ ਹਰਿਮੰਦਰ ਸਾਹਿਬ, ਸਿੱਖ ਵੈਡਿੰਗ (ਵਿਆਹ) ਤੇ ਸਿੱਖ ਧਰਮ ਨਾਲ ਸਬੰਧਤ ਪੁਸਤਕਾਂ ਵੀ ਰੱਖੀਆਂ ਗਈਆਂ। ਅਮਰੀਕਨਾਂ ਨੇ ਇਨ੍ਹਾਂ ਵਿੱਚ ਕਾਫੀ ਦਿਲਚਸਪੀ ਦਿਖਾਈ ਅਤੇ ਸਿੱਖ ਧਰਮ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਸਿੱਖ ਧਰਮ ਸਬੰਧੀ ਪੈਂਫ਼ਲਿਟ ਵੰਡੇ ਗਏ। ਮਹਾਰਾਜਾ ਰੈਸਟੋਰੇਟ ਨੇ ਜਲੇਬੀਆਂ ਦਾ ਲੰਗਰ ਲਾਇਆ, ਅਮਰੀਕੀਆਂ ਨੇ ਜਲੇਬੀਆਂ ਦਾ ਖ਼ੂਬ ਆਨੰਦ ਮਾਣਿਆ।

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...