ਪਾਕਿਸਤਾਨ ਕ੍ਰਿਕਟ ਟੀਮ ਦੇ ਮੈਂਬਰਾਂ ਨੂੰ ਵਨਡੇ ਵਿਸ਼ਵ ਕੱਪ ਲਈ ਭਾਰਤੀ ਵੀਜ਼ਾ ਜਾਰੀ ਕਰ ਦਿੱਤਾ ਗਿਆ। ਕੌਮਾਂਤਰੀ ਕ੍ਰਿਕਟ ਕੌਂਸਲ ਨੇ ਇਸ ਦੀ ਪੁਸ਼ਟੀ ਕੀਤੀ। ਪੀਸੀਬੀ ਵੱਲੋਂ ਰਾਸ਼ਟਰੀ ਟੀਮ ਦੀ ਹੈਦਰਾਬਾਦ ਯਾਤਰਾ ਵਿਚ ਦੇਰੀ ‘ਤੇ ਆਈਸੀਸੀ ਦੇ ਸਾਹਮਣੇ ਚਿੰਤਾ ਜਤਾਏ ਜਾਣ ਦੇ ਕੁਝ ਘੰਟਿਆਂ ਬਾਅਦ ਵੀਜ਼ਾ ਮਿਲਣ ਦੀ ਖਬਰ ਆਈ। 27 ਸਤੰਬਰ ਦੀ ਸਵੇਰ ਪਾਕਿਸਤਾਨ ਦੀ ਭਾਰਤ ਦੀ ਨਿਰਧਾਰਤ ਯਾਤਰਾ ਤੋਂ 48 ਘੰਟੇ ਤੋਂ ਵੀ ਘੱਟ ਸਮੇਂ ਪਹਿਲਾਂ ਵੀਜ਼ਾ ਮਨਜ਼ੂਰੀ ਮਿਲ ਗਈ।
ਪਾਕਿਸਤਾਨ ਨੂੰ 29 ਸਤੰਬਰ ਨੂੰ ਹੈਦਰਾਬਾਦ ਵਿਚ ਨਿਊਜ਼ੀਲੈਂਡ ਖਿਲਾਫ ਆਪਣਾ ਪਹਿਲਾ ਮੈਚ ਖੇਡਣਾ ਹੈ।ਇਸ ਦੇ ਬਾਅਦ ਇਹੀ ਉਸ ਨੂੰ ਆਸਟ੍ਰੇਲੀਆ ਖਿਲਾਫ 3 ਅਕਤੂਬਰ ਨੂੰ ਦੂਜਾ ਪ੍ਰੈਕਟਿਸ ਮੈਚ ਵੀ ਖੇਡਣਾ ਹੈ। ਬਾਬਰ ਆਜਮ ਦੀ ਟੀਮ 6 ਅਕਤੂਬਰ ਨੂੰ ਵਿਸ਼ਵ ਕੱਪ ਵਿਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਹੈਦਰਾਬਾਦ ਦੇ ਰਾਜੀਵ ਗਾਂਧੀ ਕੌਮਾਂਤਰੀ ਸਟੇਡੀਅਮ ਵਿਚ ਨੀਦਰਲੈਂਡ ਵਿਚ ਮੁਕਾਬਲਾ ਹੋਵੇਗਾ। ਇਸੇ ਮੈਦਾਨ ‘ਤੇ 10 ਅਕਤੂਬਰ ਨੂੰ ਸ਼੍ਰੀਲੰਕਾ ਨਾਲ ਖੇਡਣ ਦੇ ਬਾਅਦ ਟੀਮ ਅਹਿਮਦਾਬਾਦ ਲਈ ਰਵਾਨਾ ਹੋਵੇਗੀ। ਉਥੇ 14 ਅਕਤੂਬਰ ਨੂੰ ਭਾਰਤ ਨਾਲ ਮੁਕਾਬਲਾ ਹੋਵੇਗਾ।