ਨਿਊਯਾਰਕ (ਰਾਜ ਗੋਗਨਾ )—ਬੀਤੇਂ ਦਿਨ ਪਿੰਡ ਖੱਸਣ ਤਹਿਸੀਲ ਭੁਲੱਥ ਜ਼ਿਲ੍ਹਾ ਕਪੂਰਥਲਾ ਦੇ ਉਘੇ ਸਮਾਜ ਸੇਵੀ ਡਾਕਟਰ ਨਰਿੰਦਰ ਸਿੰਘ ਕੰਗ ਅਤੇ ਸਰਦਾਰਨੀ ਵੋਨਿੰਦਰ ਕੋਰ ਕੰਗ ਜੋ ਅੱਜ ਕੱਲ ਅਮਰੀਕਾ ਦੌਰੇ ਤੇ ਆਏ ਹੋਏ ਹਨ। ਡਾਕਟਰ ਨਰਿੰਦਰ ਸਿੰਘ ਕੰਗ ਚਾਰ ਵਾਰ ਦੇ ਨੈਸ਼ਨਲ ਪੁਰਸਕਾਰ ਅਤੇ ਗਲੋਬਲ ਪੁਰਸਕਾਰ ਦੇ ਵਿਜੇਤਾ ਹਨ। ਅੱਜ ਉਹ ਨਿਊਯਾਰਕ ਦੇ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਵਿਖੇ ਨਤਮਸਤਕ ਹੋਏ ਜਿੱਥੇ ਗੁਰੂਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਨੂੰ ਜੀ ਆਇਆ ਨੂੰ ਕਿਹਾ ਗਿਆ ਅਤੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੋਕੇ ਗੱਲਬਾਤ ਦੋਰਾਨ ਨਿਊਯਾਰਕ ਦੇ ਉੱਘੇ ਉਦਯੋਗਪਤੀ ਅਤੇ ਸਮਾਜ ਸੇਵੀ ਪਿੰਡ ਖੱਸਣ (ਭੁਲੱਥ ) ਨਾਲ ਪਿਛੋਕੜ ਰੱਖਣ ਵਾਲੇ ਸ੍ਰੀ ਅਸ਼ੋਕ ਕੁਮਾਰ ਸ਼ਰਮਾ ਨੇ ਗੱਲਬਾਤ ਦੋਰਾਨ ਦੱਸਿਆ ਕਿ ਡਾਕਟਰ ਨਰਿੰਦਰ ਸਿੰਘ ਕੰਗ ਬਹੁਤ ਵਧੀਆ ਅਤੇ ਮਿਲਣਸਾਰ ਇਨਸਾਨ ਹਨ। ਸਮਾਜ ਸੇਵਾ ਵਿਚ ਉਹ ਹਮੇਸ਼ਾ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ। ਜਿਵੇਂ ਵਿਦਿਅਕ ਅਦਾਰੇ, ਪਾਣੀ ਦੀ ਸੰਭਾਲ, ਵਾਤਾਵਰਣ, ਖੇਡਾਂ ਅਤੇ ਪਿੰਡ ਖੱਸਣ ਦੇ ਜੰਮਪਲ ਡਾਕਟਰ ਨਰਿੰਦਰ ਸਿੰਘ ਕੰਗ ਜੋ ਪਿੰਡ ਦੇ ਸਰਪੰਚ ਵੀ ਰਹੇ ਵੱਲੋ ਵਿਕਾਸ ਲਈ ਉਹ ਚਾਰ ਵਾਰ ਨੈਸ਼ਨਲ ਪੁਰਸਕਾਰ ਅਤੇ ਗਲੋਬਲ ਪੁਰਸਕਾਰ ਨਾਲ ਸਨਮਾਨਿਤ ਹੋ ਚੁੱਕੇ ਹਨ। ਅਮਰੀਕਾ ਤੇ ਵੱਖ ਵੱਖ ਸੁਸਾਇਟੀਆਂ ਅਤੇ ਗੁਰੂ ਘਰਾਂ ਵੱਲੋਂ ਉਹਨਾਂ ਅਤੇ ਉਹਨਾਂ ਦੀ ਪਤਨੀ ਵੋਨਿੰਦਰ ਕੋਰ ਕੰਗ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਗੁਰੂ ਘਰ ਦੇ ਮੁੱਖ ਸੇਵਾਦਾਰ ਸਃ ਬਲਦੇਵ ਸਿੰਘ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਨਿਊਯਾਰਕ, ਸ. ਸੁਖਵਿੰਦਰ ਸਿੰਘ ਸੁਭਾਨਪੁਰ ਸਕੱਤਰ, ਸਃ ਇਕਬਾਲ ਸਿੰਘ, ਸਃ ਚਰਨ ਸਿੰਘ, ਸਃ ਹਿਮੰਤ ਸਿੰਘ ਸਰਪੰਚ ਸਾਬਕਾ ਪ੍ਰਧਾਨ, ਗਰੂ ਘਰ ਬਾਬਾ ਮੱਖਣ ਸ਼ਾਹ ਲੁਬਾਣਾ, ਸਮਾਜ ਸੇਵੀ ਸ੍ਰੀ ਅਸ਼ੋਕ ਕੁਮਾਰ (ਜੇ.ਐਮ.ਡੀ ਸਮੂੰਹ), ਸ. ਗੁਰਮੀਤ ਸਿੰਘ ਸਾਬਕਾ ਪ੍ਰਧਾਨ, ਦਲੇਰ ਸਿੰਘ, ਮਹਿੰਦਰ ਸਿੰਘ, ਰਣਜੀਤ ਸਿੰਘ ਮਹਿੰਦਪੁਰ ਅਤੇ ਹੋਰ ਕਮੇਟੀ ਦੇ ਪ੍ਰਬੰਧਕਾ ਨੇ ਸਿਰੋਪਾ ਅਤੇ ਗੁਰੂ ਘਰ ਦਾ ਯਾਦਗਾਰੀ ਸਨਮਾਨ ਚਿੰਨ੍ਹ ਵੀ ਉਹਨਾਂ ਨੂੰ ਭੇਂਟ ਕੀਤਾ ਗਿਆ ।