ਜਲੰਧਰ- ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੇਜਰ ਅਮਿਤ ਸਰੀਨ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਜਲੰਧਰ ਦੇ ਅਹਾਤੇ ਵਿੱਚ ਸਾਈਕਲ, ਸਕੂਟਰ ਤੇ ਕਾਰ ਪਾਰਕਿੰਗ ਦੇ ਠੇਕੇ ਦੀ ਨਿਲਾਮੀ (ਮਿਤੀ 01.10.2022 ਤੋਂ 31.03.2023 ਤੱਕ) ਲਈ ਖੁੱਲ੍ਹੀ ਬੋਲੀ 27 ਸਤੰਬਰ 2022 ਨੂੰ ਦੁਪਹਿਰ 12.30 ਵਜੇ ਉਨ੍ਹਾਂ ਦੀ ਅਦਾਲਤ ਕਮਰਾ ਨੰਬਰ 18 ਜ਼ਮੀਨੀ ਮੰਜ਼ਿਲ (ਦਫ਼ਤਰ ਡਿਪਟੀ ਕਮਿਸ਼ਨਰ ) ਜਲੰਧਰ ਵਿਖੇ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਸਾਈਕਲ, ਸਕੂਟਰ ਅਤੇ ਕਾਰ ਪਾਰਕਿੰਗ ਲਈ ਠੇਕੇ ਦੀ ਰਾਖਵੀਂ ਬੋਲੀ 17,05,500 ਰੁਪਏ ਅਤੇ ਸਕਿਉਰਟੀ ਦੀ ਰਕਮ 8,50,000/ ਰੁਪਏ ਰੱਖੀ ਗਈ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਹਰ ਬੋਲੀਕਾਰ ਨੂੰ ਬੋਲੀ ਵਿੱਚ ਸ਼ਾਮਿਲ ਹੋਣ ਲਈ ਆਪਣੀ ਦਰਖ਼ਾਸਤ ਅਤੇ ਸਕਿਉਰਟੀ ਦੀ ਰਕਮ ਦਾ ਬੈਂਕ ਡਰਾਫ਼ਟ ਜੋ ਕਿ ਡੀ.ਸੀ.-ਕਮ-ਚੇਅਰਮੈਨ ਓ ਐਂਡ ਐਮ ਸੁਸਾਇਟੀ,ਜਲੰਧਰ ਦੇ ਪੱਖ ਵਿੱਚ ਹੋਵੇ, ਦਫ਼ਤਰ ਡਿਪਟੀ ਕਮਿਸ਼ਨਰ, ਜਲੰਧਰ (ਨਜ਼ਾਰਤ ਸ਼ਾਖਾ) ਕਮਰਾ ਨੰਬਰ 123, ਪਹਿਲੀ ਮੰਜ਼ਿਲ ਡੀ.ਏ.ਸੀ. ਜਲੰਧਰ ਵਿੱਚ ਬੋਲੀ ਦੀ ਮਿਤੀ ਤੋਂ ਇਕ ਦਿਨ ਪਹਿਲਾਂ ਜਮ੍ਹਾਂ ਕਰਵਾਉਣਾ ਹੋਵੇਗਾ। ਉਨ੍ਹਾਂ ਦੱਸਿਆ ਕਿ ਬੋਲੀ ਸਬੰਧੀ ਸ਼ਰਤਾਂ ਦਫ਼ਤਰ, ਡਿਪਟੀ ਕਮਿਸ਼ਨਰ (ਨਜ਼ਾਰਤ ਸ਼ਾਖਾ) ਕਮਰਾ ਨੰਬਰ 123 ਪਹਿਲੀ ਮੰਜ਼ਿਲ ਡੀ.ਏ.ਸੀ. ਜਲੰਧਰ ਵਿਖੇ ਕੰਮ ਵਾਲੇ ਦਿਨ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਦੇਖੀਆਂ ਜਾ ਸਕਦੀਆਂ ਹਨ।