ਰਈਆ (ਕਮਲਜੀਤ ਸੋਨੂੰ)-ਪੰਜਾਬ ਦੇ ਬਹੁਤੇ ਸ਼ਹਿਰਾਂ ਦੀਆਂ ਸੜਕਾਂ ਅਕਸਰ ਥੋੜੀ ਜਿਹੀ ਬਰਸਾਤ ਨਾਲ ਛੱਪੜ ਬਣੀਆਂ ਨਜਰ ਆਉਂਦੀਆਂ ਹਨ।ਚਲੋਂ ਇਹ ਤਾਂ ਆਮ ਜਨਤਾ ਦੀ ਗੱਲ ਹੈ ਕੌਣ ਸੁਣਦਾ।ਪਰ ਇਥੇ ਅਸੀਂ ਗੱਲ ਕਰ ਰਹੇ ਹਾਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਦੀ ਜਿੰਨ੍ਹਾਂ ਦੀ ਕਸਬਾ ਰਈਆ ਦੇ ਫੇਰੂਮਾਨ ਰੋਡ ਸਥਿਤ ਕੋਠੀ ਅੱਗੇ ਵੀ ਥੋੜੀ ਜਿਹੀ ਬਰਸਾਤ ਨਾਲ ਛੱਪੜ ਵਰਗੀ ਸਥਿਤੀ ਬਣ ਜਾਂਦੀ ਹੈ।ਜੇ ਅੱਠ
ਵਿਧਾਨ ਸਭਾ ਹਲਕਿਆਂ ਦੀ ਨੁਮਾਇੰਦਗੀ ਕਰ ਰਹੇ ਮੈਂਬਰ ਪਾਰਲੀਮੈਂਟ ਦੇ ਘਰ ਅੱਗੇ ਇਹ ਹਾਲ ਹੈ ਤਾਂ ਫਿਰ ਆਮ ਜਨਤਾ ਦਾ ਤਾਂ ਰੱਬ ਹੀ ਰਾਖਾ ਹੈ।ਇਸ ਸੜਕ ਤੇ ਨਰਕ ਵਰਗੀ ਜਿੰਦਗੀ ਬਤੀਤ ਕਰ ਰਹੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਜਗਾ ਤੇ ਪਿਆ ਸੀਵਰੇਜ ਲੰਬੇ ਸਮੇਂ ਤੋਂ ਬਲਾਕ ਪਿਆ ਹੈ ਤਿੇ ਅਸੀਂ ਇਸ ਮੁਸ਼ਕਲ ਬਾਰੇ ਕਹਿ ਕਹਿ ਕੇ ਥੱਕ ਚੁੱਕੇ ਹਾਂ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ।ਇੰਨ੍ਹਾਂ ਨੇ ਨਗਰ ਪੰਚਾਇਤ ਰਈਆ ਤੋਂ ਮੰਗ ਕੀਤੀ ਹੈ ਕਿ ਇਥੋਂ ਸੀਵਰੇਜ ਦੀ ਸਫਾਈ ਕਰਾ ਕੇ ਇਸ ਮੁਸ਼ਕਲ ਤੋਂ ਨਿਜਾਤ ਦਿਵਾਈ ਜਾਵੇ।