ਪੰਜਾਬ ਐਂਡ ਚੰਡੀਗੜ੍ਹ ਜਰਨਾਲਿਸਟ ਯੂਨੀਅਨ ਵੱਲੋਂ ਪੱਤਰਕਾਰਾਂ ਨੂੰ ਰੇਲਵੇ ਪਾਸ ਸਹੂਲਤ ਮੁੜ ਬਹਾਲ ਕਰਨ ਦੀ ਕੀਤੀ ਮੰਗ

– ਪੀਲੇ  ਕਾਰਡ ਧਾਰਕ ਪੱਤਰਕਾਰਾਂ ਨੂੰ ਵੀ ਐਕਰੀਡੇਟਿਡ ਪੱਤਰਕਾਰਾਂ ਵਾਲੀਆਂ ਸਾਰੀਆਂ  ਸਹੂਲਤ ਮਿਲਣ।
– ਵਰਕਿੰਗ ਕਮੇਟੀ ਵਿੱਚ ਪੱਤਰਕਾਰਾਂ ਨੂੰ ਦਰਪੇਸ਼ ਚਣੌਤੀਆਂ ਬਾਰੇ ਕੀਤੀ ਚਰਚਾ
ਰਈਆ,  (ਕਮਲਜੀਤ ਸੋਨੂੰ)—ਪੰਜਾਬ ਐਂਡ ਚੰਡੀਗੜ੍ਹ ਜਰਨਾਲਿਸਟ ਯੂਨੀਅਨ ਦੀ ਮੀਟਿੰਗ ਬਾਬਾ ਮੱਖਣ ਸ਼ਾਹ ਲੁਬਾਣਾ ਹਾਲ ਬਾਬਾ ਬਕਾਲਾ ਵਿੱਚ ਹੋਈ ਮੀਟਿੰਗ ਦੌਰਾਨ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਪੱਤਰਕਾਰਾਂ ਨੂੰ ਰੇਲਵੇ ਪਾਸ ਬਣਾਉਣ ਵਿੱਚ ਕਿਰਾਏ ਤੋਂ ਦਿੱਤੀ ਜਾਂਦੀ 50 ਫੀਸਦੀ ਛੋਟ ਮੁੜ ਬਹਾਲ ਕੀਤੀ ਜਾਵੇ।ਜੱਥੇਬੰਦੀ ਦੇ ਸੂਬਾ ਪ੍ਰਧਾਨ ਬਲਬੀਰ ਸਿੰਘ ਜੰਡੂ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਪੱਤਰਕਾਰਾਂ ਨੂੰ ਦਰਪੇਸ਼ ਮਸਲਿਆਂ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ। ਜੱਥੇਬੰਦੀ ਦੇ ਚੇਅਰਮੈਨ ਬਲਵਿੰਦਰ ਸਿੰਘ ਜੰਮੂ ਹੋਰਾਂ ਦੇ  ਇੰਡੀਅਨ ਜਰਨਾਲਿਸਟ ਯੂਨੀਅਨ ਦੇ ਮੁੜ ਸਕੱਤਰ ਜਨਰਲ  ਉਚੇਚੇ ਤੌਰ ਤੇ ਪੁੱਜੇ ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਪੱਤਰਕਾਰਾਂ ਦੀਆਂ  ਮੰਗਾਂ ਬਾਰੇ ਪਹਿਲਾਂ ਲੋਕ ਸੰਪਰਕ ਵਿਭਾਗ ਦੇ ਮੰਤਰੀ ਅਮਨ ਅਰੋੜਾ ਨਾਲ ਵਿਚਾਰ ਵਟਾਦਰਾਂ ਕੀਤਾ ਜਾਵੇਗਾ  ਤੇ ਫਿਰ ਮੁੱਖ ਮੰਤਰੀ  ਪੰਜਾਬ ਭਗਵੰਤ ਮਾਨ ਦੇ ਧਿਆਨ ਵਿੱਚ ਲਿਆਂਦੀ ਜਾਣਗੀਆ। ਬਲਬੀਰ ਸਿੰਘ ਜੰਡੂ ਨੇ ਦੱਸਿਆ ਕਿ ਐਕਰੀਡਿਟਡ  ਪੱਤਰਕਾਰਾਂ ਨੂੰ ਪੈਨਸ਼ਨ ਤਾਂ ਮਿਲਦੀ ਹੈ ਪਰ ਉਨ੍ਹਾਂ ਦੀ ਗਿਣਤੀ ਬਹੁਤ ਘੱਟ ਹੈ ਤੇ ਪੈਨਸ਼ਨ ਦਾ ਦਾਇਰਾ ਵਧਾਇਆ ਜਾਵੇ ਤੇ 60 ਸਾਲ ਤੋਂ ਬਾਅਦ ਪੱਤਰਕਾਰਾਂ ਨੂੰ ਪੈਨਸ਼ਨ ਲਗਾਈ ਜਾਵੇ।ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਟੋਲ ਪਲਾਜ਼ਿਆਂ ‘ਤੇ ਅਜੇ ਵੀ ਪੱਤਰਕਾਰ ਭਾਈਚਾਰੇ ਨੂੰ ਸਮਸਿਆਵਾਂ ਆ ਰਹੀਆਂ ਹਨ ਤੇ ਇਸ ਦੇ ਹੱਲ ਲਈ ਜਲਦੀ ਹੀ ਪੰਜਾਬ ਸਰਕਾਰ ਤੱਕ ਪਹੁੰਚ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪੱਤਰਕਾਰਾਂ ਨੂੰ ਬੱਸ ਪਾਸ ਦੀ ਸਹੂਲਤ ਹਰਿਆਣਾ ਪੈਟਰਨ ‘ਤੇ ਦਿੱਤੀ ਜਾਵੇ ਤੇ ਇਸ ਵਿੱਚ ਐਕਰੀਡਿਟਡ   ਪੱਤਰਕਾਰਾਂ ਵਾਂਗ ਮਾਨਤਾ  ਪ੍ਰਾਪਤ ( ਪੀਲੇ ਕਾਰਡ ਧਾਰਕ (ਪੱਤਰਕਾਰ ) ਨੂੰ ਵੀ ਸ਼ਾਮਿਲ ਕੀਤਾ ਜਾਵੇ।ਬਲਵਿੰਦਰ ਸਿੰਘ ਜੰਮੂ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਕਰੋਨਾ ਦੌਰਾਨ ਰੇਲਵੇ ਵਿੱਚ ਪੱਤਰਕਾਰਾਂ ਨੂੰ 50 ਫੀਸਦੀ ਕਿਰਾਏ ਦੀ ਮਿਲਦੀ ਛੋਟ ਬੰਦ ਕਰ ਦਿੱਤੀ ਸੀ। ਉਨ੍ਹਾਂ ਕੇਂਦਰ ਸਰਕਾਰ ਕੋਲੋ ਮੰਗ ਕੀਤੀ ਕਿ ਇਸ ਨੂੰ ਮੁੜ ਬਹਾਲ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਅਕਤੂਬਰ ਮਹੀਨੇ ਦੇ ਆਖਰੀ ਵਿੱਚ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਵਿੱਚ ਜਿਹੜੀ 10 ਵੀਂ ਪਲੈਨਰੀ ਹੋਣੀ ਹੈ ਉਸ ਤੋਂ ਪਹਿਲਾਂ ਪੰਜਾਬ ਵਿੱਚ ਪੱਤਰਕਾਰਤਾ ਨਾਲ ਸੰਬੰਧਤ  ਤਿੰਨ ਸੈਮੀਨਾਰ ਕਰਵਾਏ ਜਾਣਗੇ।ਇਹ ਸੈਮੀਨਾਰ ਅੰਮ੍ਰਿਤਸਰ ਦੇ ਕਸਬਾ ਬਾਬਾ ਬਕਾਲਾ ਵਿੱਚ 28 ਸਤੰਬਰ ਨੂੰ ਬਠਿੰਡਾ ਤੇ ਚੰਡੀਗੜ੍ਹ ਵਿੱਚ ਕਰਵਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ।ਪੰਜਾਬ ਵਿੱਚੋਂ ਇਸ ਪਲੈਨਰੀ ਵਿੱਚ ਹਿੱਸਾ ਲੈਣ ਲਈ ਜੱਥੇਬੰਦੀ ਦਾ ਇੱਕ ਵਫ਼ਦ ਚੇਨਈ ਜਾਵੇਗਾ।ਇਸ ਮੌਕੇ ਜੱਥੇਬੰਦੀ ਦੇ ਸਕੱਤਰ  ਜਨਰਲ ਪਾਲ ਸਿੰਘ ਨੌਲੀ ਨੇ ਜੱਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਅਤੇ ਪੰਜਾਬ ਦੇ ਉਨ੍ਹਾਂ ਜਿਲ੍ਹਿਆਂ ਵਿੱਚ ਯੂਨਿਟ ਸਥਾਪਿਤ ਕਰਨ ਲਈ ਪ੍ਰੋਗਰਾਮ ਉਲੀਕਿਆ ਜਿੱਥੇ ਅਜੇ ਜੱਥੇਬੰਦੀ ਦੇ ਯੂਨਿਟ ਨਹੀਂ ਬਣੇ। ਇਸ ਮੋਕੇ ਬਾਬਾ ਬਕਾਲਾ ਸਬ ਡਵੀਜ਼ਨ ਯੂਨਿਟ ਦਾ ਪ੍ਰਧਾਨ ਰਜਿੰਦਰ ਰਿਖੀ ਨੂੰ ਚੁਣਿਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜਨ ਮਾਨ ਸੀਨੀਅਰ ਮੀਤ ਪ੍ਰਧਾਨ, ਦਵਿੰਦਰ ਸਿੰਘ ਭੰਗੂ,  ਡੀ ਕੇ ਰੈਡੀ ,ਬਲਰਾਜ ਸਿੰਘ ਰਾਜਾ, ਸੁਮੀਤ ਕਾਲੀਆ, ਰਣਜੀਤ ਸਿੰਘ ਸੰਧੂ, ਸੋਨਲ ਦਵੇਸਰ, ਕੁਲਵਿੰਦਰ ਸਿੰਘ, ਪੰਡਿਤ ਭੀਸ਼ਮ ਦੇਵ, ਵਿਸ਼ਵਜੀਤ, ਕਰਮਜੀਤ ਸਿੰਘ, ਨਵਰੂਪ ਸਲਵਾਨ, ਰੋਹਿਤ ਅਰੋੜਾ, ਗੁਰਪ੍ਰੀਤ ਸਿੰਘ, ਗੁਰਦਰਸ਼ਨ ਪ੍ਰਿੰਸ,  ਸਤਨਾਮ ਘਈ, ਕਮਲਜੀਤ ਸੋਨੂੰ, ਸੁਖਵਿੰਦਰ ਬਾਵਾ,  ਨਿਸ਼ਾਨ ਸਿੰਘ, ਬਲਜਿੰਦਰ ਸਿੰਘ, ਸੁਖਪਾਲ ਹੁੰਦਲ, ਅਵਿਨਾਸ਼ ਸ਼ਰਮਾ,  ਤੇ ਹੋਰ ਪੱਤਰਕਾਰ ਹਾਜ਼ਰ ਸਨ

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...