ਨਿਊਯਾਰਕ/ ਟੋਰਾਟੋ, (ਰਾਜ ਗੋਗਨਾ )—ਪੰਜਾਬ ਦੇ ਖੰਨਾ ਨਾਲ ਪਿਛੋਕੜ ਰੱਖਣ ਵਾਲੇ ਇਕ ਅੰਤਰਰਾਸ਼ਟਰੀ ਵਿਦਿਆਰਥੀ ਸਤਵਿੰਦਰ ਸਿੰਘ ਦੀ ਪਿਛਲੇ ਦਿਨੀ ਸੋਮਵਾਰ ਨੂੰ ਮਿਲਟਨ ਵਿੱਚ ਹੋਈ ਗੋਲੀਬਾਰੀ ਦੇ ਹਮਲੇ ਦੇ ਪੀੜਤਾਂ ਵਿੱਚੋਂ ਇੱਕ ਸੀ ਜਿਸ ਦੀ ਹਸਪਤਾਲ ਵਿੱਚ ਅੱਜ ਮੌਤ ਹੋ ਗਈ।
ਇਸ ਗੋਲੀਬਾਰੀ ਦੇ ਨਤੀਜੇ ਵਜੋਂ ਟੋਰਾਂਟੋ ਟ੍ਰੈਫ਼ਿਕ ਪੁਲਿਸ ਦੇ ਮੁਲਾਜ਼ਮ ਦੀ ਵੀ ਮੌਤ ਹੋ ਗਈ ਸੀ । ਜਿਸ ਦਾ ਨਾਂ ਐਂਡਰਿਊ ਹਾਂਗ, 48, ਅਤੇ ਸ਼ਕੀਲ ਅਸ਼ਰਫ, 38, ਜੋ ਇੱਕ ਕਾਰ ਮਕੈਨਿਕ ਜੋ ਐਮਕੇ ਆਟੋ ਰਿਪੇਅਰਜ਼ ਨਾਮੀ ਵਰਕਸ਼ਾਪ ਦਾ ਮਾਲਕ ਸੀ।ਅਤੇ ਸਤਵਿੰਦਰ ਸਿੰਘ ਪਾਰਟ ਟਾਈਮ ਉੱਥੇ ਕੰਮ ਕਰਦਾ ਸੀ ਸਤਵਿੰਦਰ ਸਿੰਘ ਸਮੇਤ ਇਕ ਕਾਲੇ ਮੂਲ ਦੇ ਸਿਰ ਫਿਰ ਵੱਲੋ ਕੀਤੀ ਗੋਲੀਬਾਰੀ ਵਿੱਚ ਤਿੰਨ ਲੋਕ ਜ਼ਖਮੀ ਵੀ ਹੋ ਗਏ ਸਨ। ਜਿੰਨਾਂ ਵਿੱਚ ਸਤਵਿੰਦਰ ਸਿੰਘ ਵੀ ਸ਼ਾਮਿਲ ਸੀ ਜਿਸ ਦੇ ਸਿਰ ਵਿੱਚ ਗੋਲੀ ਲੱਗੀ ਸੀ। ਕਾਲੇ ਮੂਲ ਦੇ ਇਸ ਬੰਦੂਕਧਾਰੀ ਨੂੰ ਬਾਅਦ ਵਿੱਚ ਹੈਮਿਲਟਨ ਵਿੱਚ ਪੁਲਿਸ ਦੁਆਰਾ ਗੋਲੀ ਮਾਰ ਦਿੱਤੀ ਗਈ ਸੀ।ਮ੍ਰਿਤਕ ਭਾਰਤ ਦਾ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਸੀ ਜੋ ਸੋਮਵਾਰ ਦੀ ਗੋਲੀਬਾਰੀ ਦੇ ਸਮੇਂ ਆਟੋ ਵਰਕਸ਼ਾਪ ਵਿੱਚ ਪਾਰਟਟਾਈਮ ਕੰਮ ਕਰ ਰਿਹਾ ਸੀ।ਹਮਲਾਵਰ ਨੇ ਉਸ ਤੋ ਪਹਿਲੇ ਜਿਹੜੀ ਆਟੋ ਵਰਕਸ਼ਾਪ ਵਿੱਚ ਉਹ ਕੰਮ ਕਰਦਾ ਸੀ ਉਸ ਦੇ ਮਾਲਿਕ ਸ਼ਕੀਲ ਅਸਰਫ ਨੂੰ ਗੋਲੀ ਮਾਰੀ ਜਿਸ ਨਾਲ ਉਸ ਦੀ ਮੋਕੇ ਤੇ ਹੀ ਮੋਤ ਗਈ ਸੀ। ਬਾਅਦ ਵਿੱਚ ਵਰਕਸ਼ਾਪ ਵਿੱਚ ਸਤਵਿੰਦਰ ਸਿੰਘ ਦੇ ਸਿਰ ਤੇ ਅਤੇ ਦੂਜੇ ਵਿਅਕਤੀ ਦੀ ਲੱਤ ਤੇ ਗੋਲੀ ਮਾਰੀ। ਜੋ ਕੋਨੇਸਟੋਗਾ ਕਾਲਜ ਵਿੱਚ ਇਕ ਅੰਤਰਰਾਸ਼ਟਰੀ ਵਿਦਿਆਰਥੀ ਸੀ। ਕਾਲਜ ਵਿੱਚ ਇਸ ਸਾਲ ਅਗਸਤ ਮਹੀਨੇ ਵਿੱਚ ਉਸ ਨੇ ਆਪਣੀ ਪੜਾਈ ਪੂਰੀ ਕੀਤੀ ਸੀ। ਅਤੇ ਪੜਾਈ ਦਾ ਖ਼ਰਚਾ ਚਲਾਉਣ ਲਈ ਉਹ ਮਿਲਟਨ ਦੀ ਆਟੋ ਵਰਕਸ਼ਾਪ ਵਿੱਚ ਪਾਰਟ-ਟਾਈਮ ਕੰਮ ਕਰਦਾ ਸੀ। ਜਦੋ ਉਹ ਕੰਮ ਕਰ ਰਿਹਾ ਸੀ ਤਾਂ ਕਾਲੇ ਮੂਲ ਦੇ ਸਿਰ ਫਿਰੇ ਨੇ ਗੋਲੀਬਾਰੀ ਕੀਤੀ ਅਤੇ ਉਹ ਇਸ ਗੋਲੀ ਬਾਰੀ ਦੀ ਲਪੇਟ ਵਿੱਚ ਆ ਗਿਆ ਸੀ।ਮਾਰੇ ਗਏ ਨੋਜਵਾਨ ਵਿਦਿਆਰਥੀ ਸਤਵਿੰਦਰ ਸਿੰਘ ਦਾ ਪਿਤਾ ਦੁਬੱਈ ਵਿੱਚ ਇਕ ਟਰੱਕ ਡਰਾਈਵਰ ਵਜੋ ਕੰਮ ਕਰਦਾ ਹੈ। ਉਸ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਜਾਣ ਅਤੇ ਸੰਸਕਾਰ ਕਰਨ ਲਈ ਗੋਫੰਡਮੀ ਤੇ ਸਹਾਇਤਾ ਇਕੱਠੀ ਕੀਤੀ ਜਾ ਰਹੀ ਹੈ। ਤਾਂ ਜੋ ਪਰਿਵਾਰ ਆਖ਼ਰੀ ਵਾਰ ਉਸ ਦਾ ਮੂੰਹ ਦੇਖ ਲੈਣ ਅਤੇ ਉਸ ਦਾ ਸੰਸਕਾਰ ਉਸ ਦੀ ਜਨਮ ਭੂਮੀ ਤੇ ਕੀਤਾ ਜਾਵੇ। ਮ੍ਰਿਤਕ ਮਾਪਿਆ ਦਾ ਇਕਲੌਤਾ ਪੁੱਤਰ ਅਤੇ ਇਕ ਭੈਣ ਦਾ ਭਰਾ ਸੀ ।