ਧਾਰਮਿਕ ਭਜਨ ‘ਨਾਮ ਤੇਰੇ ਦੀਆਂ ਲੋਰਾਂ’ ਹੋਇਆ ਰਿਲੀਜ਼

ਲੁਧਿਆਣਾ, –  ਡਾਇਰੈਕਟਰ ਵਿੱਕੀ ਸਹਿਜਪਾਲ ਅਤੇ ਜੇਪੀਡੀ ਫਿਲਮ ਪ੍ਰੋਡਕਸ਼ਨ ਦੇ ਸਾਂਝੇ ਉਪਰਾਲੇ ਨਾਲ ਧਾਰਮਿਕ ਗਾਇਕ ਜੱਸ ਲੁਧਿਆਣਵੀ ਦੀ ਆਵਾਜ਼ ‘ਚ ਬਾਬਾ ਬਾਲਕ ਨਾਥ ਜੀ ਦਾ ਧਾਰਮਿਕ ਭਜਨ ‘ਨਾਮ ਤੇਰੇ ਦੀਆਂ ਲੋਰਾਂ’ ਰਿਲੀਜ਼ ਕੀਤਾ ਗਿਆ। ਇਹ ਰਿਲੀਜਿੰਗ ਬਾਲ ਸਿੰਘ ਨਗਰ ਗਲੀ ਨੰਬਰ 2 ਵਿਖੇ ਸਥਿਤ ਸਿੱਧ ਸ਼੍ਰੀ ਬਾਬਾ ਬਾਲਕ ਨਾਥ ਮੰਦਰ ਵਿਖੇ ਗੱਦੀ ਨਸ਼ੀਨ ਭਗਤ ਦਵਿੰਦਰ ਕੁਮਾਰ ਜੀ ਦੀ ਅਗੁਵਾਈ ਹੇਠ ਕੀਤੀ ਗਈ।
ਇਸ ਮੌਕੇ ਭਜਨ ਦੇ ਗਾਇਕ ਜੱਸ ਲੁਧਿਆਵੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜੇਪੀਡੀ ਫਿਲਮ ਪ੍ਰੋਡਕਸ਼ਨ ਦੀ ਪੂਰੀ ਟੀਮ ਦੀ ਅਣਥੱਕ ਮਿਹਨਤ ਸਦਕਾ ਇਸ ਦੀ ਸ਼ੂਟਿੰਗ ਵੱਖ ਵੱਖ ਲੋਕੇਸ਼ਨਾ ਤੇ ਕੀਤੀ ਗਈ ਹੈ। ਉਨਾਂ ਦੱਸਿਆ ਕਿ ਇਸ ਭਜਨ ਚ ਮਿੰਨੀ ਕਲਾਕਾਰ ਕੇ.ਦੀਪ ਵਲੋਂ ਬਾਬਾ ਜੀ ਦੀ ਭੂਮਿਕਾ ਬਹੁਤ ਹੀ ਵਧੀਆ ਢੰਗ ਨਾਲ ਨਿਭਾਈ ਗਈ ਹੈ। ਜੱਸ ਨੇ ਦੱਸਿਆ ਕਿ ਇਸ ਭਜਨ ਦੀ ਵੀਡੀਓਗ੍ਰਾਫ਼ੀ ਪ੍ਰਦੀਪ ਸ਼ਰਮਾ ਵਲੋਂ ਕੀਤੀ ਗਈ ਹੈ। ਉਨਾਂ ਕਿਹਾ ਕਿ ਇਸਨੂੰ ਸੰਗੀਤਕ ਧੁਨਾਂ ਚ ਪਰੋਇਆ ਹੈ ਹੀਰ ਬ੍ਰਦਰਜ਼ ਨੇ ਅਤੇ ਵੀਡੀਓ ਐਡੀਟਿੰਗ ਨਾਲ ਸੱਤਾ ਫਿਰੋਜ ਪੁਰੀਏ ਵਲੋਂ ਕੀਤੀ ਗਈ ਹੈ।
ਇਸ ਮੌਕੇ ਵਾਰਡ ਨੰਬਰ 86 ਤੋਂ ਵਾਰਡ ਪ੍ਰਧਾਨ ਅਤੇ ਉਘੇ ਸਮਾਜ ਸੇਵਕ ਵਰਿੰਦਰ ਕੁਮਾਰ ਰਿੰਕੂ ਨੇ ਦੱਸਿਆ ਕਿ ਜੇਪੀਡੀ ਫ਼ਿਲਮ ਪ੍ਰੋਡਕਸ਼ਨ ਦੇ ਡਾਇਰੈਕਟਰ ਵਿੱਕੀ ਸਹਿਜਪਾਲ ਵਲੋਂ ਰਿਲੀਜ਼ ਕੀਤੇ ਹਰ ਇੱਕ ਭਜਨ ਅਤੇ ਫ਼ਿਲਮ ਨੂੰ ਬੜੀ ਹੀ ਲਗਨ ਅਤੇ ਮਿਹਨਤ ਨਾਲ ਤਿਆਰ ਕੀਤਾ ਜਾਂਦਾ ਹੈ ਉਨਾਂ ਕਿਹਾ ਕਿ ਇਸ ਪ੍ਰੋਡਕਸ਼ਨ ਵਲੋਂ ਧਾਰਮਿਕ ਭਜਨਾਂ ਤੋਂ ਇਲਾਵਾ ਸਮਾਜ ਨੂੰ ਸੇੰਧ ਦੇਣ ਵਾਲੀਆਂ ਬਹੁਤ ਹੀ ਸ਼ੋਰਟ ਫ਼ਿਲਮਾਂ ਵੀ ਰਿਲੀਜ਼ ਕੀਤੀਆਂ ਜਾ ਚੁੱਕੀਆਂ ਸਨ। ਜਿਨਾਂ ਨੂੰ ਸਰੋਤਿਆਂ ਵਲੋ ਬਹੁਤ ਹੀ ਪਿਆਰ ਮਿਲਿਆ। ਉਨਾਂ ਬਾਬਾ ਜੀ ਦੇ ਭਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਭਜਨ ਨੂੰ ਵੀ ਉਹ ਪਹਿਲਾਂ ਵਾਂਗ ਹੀ ਭਰਵਾਂ ਹੁੰਗਾਰਾ ਦੇਣਗੇ ਤਾਂ ਜੋ ਅੱਗੇ ਤੋਂ ਵੀ ਚੰਗੇ ਚੰਗੇ ਪ੍ਰੋਜੈਕਟ ਆਪ ਤੱਕ ਪਹੁੰਚਾਉਣ ‘ਚ ਬਲ ਮਿਲ ਸਕੇ।
ਇਸ ਮੌਕੇ ਰਜਿੰਦਰ ਸ਼ਰਮਾ, ਮਨੀਸ਼ ਜੈਸਵਾਲ, ਅਭਿਸ਼ੇਕ ਜੈਨ, ਰਮੇਸ਼ ਕੁਮਾਰ, ਬਿੱਲੂ, ਵਰਿੰਦਰ ਕੁਮਾਰ ਰਿੰਕੂ, ਮਾਸਟਰ ਕਲਾਕਾਰ ਕੇ.ਦੀਪ, ਕੈਲਾਸ਼ ਬਾਬੂ, ਦੀਪੂ ਤੋਂ ਇਲਾਵਾ ਹੋਰ ਵੀ ਮੌਜੂਦ ਸਨ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की