7 ਅਗਸਤ ਨੂੰ ਕੈਨੇਡਾ ਦੇ ਸਰੀ ‘ਚ ਪੜਾਈ ਲਈ ਆਏ ਹਲਕਾ ਘਨੌਰ ਦੇ ਇਕ ਪੰਜਾਬੀ ਨੌਜਵਾਨ ਦੀ ਦਿਲ ਦਾ ਦੋਰਾ ਪੈਣ ਕਾਰਨ ਹੋਈ ਮੌਤ

ਟੋਰਾਂਟੋ,  (ਰਾਜ ਗੋਗਨਾ )— ਬੀਤੇਂ ਦਿਨ ਇਕ ਹੋਰ ਮੰਦਭਾਗੀ ਖ਼ਬਰ ਕੈਨੇਡਾ ਦੇ ਸਰੀ ਇਲਾਕੇ  ਤੋਂ ਸਾਹਮਣੇ ਆਈ ਹੈ ।ਜਿੱਥੇ ਕਿ ਇੱਕ 19 ਸਾਲਾ ਦੇ ਪੰਜਾਬੀ  ਨੌਜਵਾਨ ਮਨਜੋਤ ਸਿੰਘ ਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ।ਦੱਸਿਆ ਜਾਂਦਾ ਹੈ ਕਿ ਮਨਜੌਤ  ਸਿੰਘ ਲੰਘੀ 7 ਅਗਸਤ ਨੂੰ ਸਰੀ ਕੈਨੇਡਾ  ’ਚ ਪੜ੍ਹਾਈ ਲਈ ਗਿਆ ਸੀ ਤੇ ਜਦੋਂ ਉਹ ਕਾਲਜ ’ਚ ਪਹਿਲੇ ਦਿਨ ਦੀ ਕਲਾਸ ਲਈ ਪਹੁੰਚਿਆ ਤਾਂ ਕੋਕੁਇਟਲਮ ਕਾਲਜ ਦੇ ਬਾਥਰੂਮ ’ਚ ਉਸ ਨੂੰ ਹਾਰਟ ਅਟੈਕ ਆਉਣ ਕਾਰਨ ਉਸ ਦੀ ਉੱਥੇ ਹੀ  ਮੋਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦਾ ਪਿਛੋਕੜ ਹਲਕਾ ਘਨੌਰ ਦੇ ਪਿੰਡ ਸ਼ੰਭੂ ਖੁਰਦ ਦਾ ਦੱਸਿਆ ਜਾਂਦਾ ਹੈ।ਪਰਿਵਾਰ ਨੇ ਕਰਜ਼ਾ  ਚੁੱਕ ਕੇ ਉਸ ਨੂੰ ਪੜ੍ਹਾਈ ਲਈ ਕੈਨੇਡਾ ਭੇਜਿਆ ਸੀ ਅਤੇ ਹੁਣ ਉਸ ਦੀ ਲਾਸ਼ ਵਾਪਸ ਲੈ ਕੇ ਆਉਣ ਲਈ ਉਨ੍ਹਾਂ ਕੋਲ ਇੰਨੇ ਪੈਸੇ ਵੀ ਨਹੀਂ ਹਨ। ਪਰਿਵਾਰ ਨੇ ਵਿਦੇਸ਼  ਦੀਆਂ ਸਮਾਜ  ਸੇਵੀ ਸੰਸਥਾਵਾਂ ਪੰਜਾਬ ਅਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਬੇਟੇ ਦੀ ਲਾਸ਼ ਨੂੰ ਕੈਨੇਡਾ ਤੋਂ ਪੰਜਾਬ ਲਿਆਉਣ ਲਈ ਮਦਦ ਦੀ ਗੁਹਾਰ ਵੀ ਲਗਾਈ ਹੈ।ਅਤੇ ਹੁਣ ਮ੍ਰਿਤਕ ਨੋਜਵਾਨ ਮਨਜੋਤ ਸਿੰਘ ਦੇ ਕੈਨੇਡਾ ਵਿੱਚ ਵੱਸਦੇ  ਰਿਸਤੇ ਤੋ ਲੱਗਦੇ  ਭਰਾਂ ਅਮਨਦੀਪ ਸਿੰਘ ਵੱਲੋਂ ਪਰਿਵਾਰ ਗੋ ਫੰਡ ਮੀ ਨਾਂ ਦੇ ਪੇਜ ਰਾਹੀਂ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਪੰਜਾਬ ਉਸ ਦੀ ਜਨਮ ਭੂਮੀ ਤੇ ਭੇਜਣ ਲਈ ਪੈਸੇ ਇਕੱਠੇ ਕੀਤੇ ਜਾ ਰਹੇ ਹਨ ਅਤੇ ਪ੍ਰਵਾਸੀ ਵੀਰਾਂ  ਨੂੰ ਦੁੱਖੀ ਪਰਿਵਾਰ ਦੀ ਮਦਦ ਕਰਨ ਦੀ ਵੀ ਅਪੀਲ ਕੀਤੀ ਗਈ ਹੈ ਤਾਂ ਜੋ ਉਸ ਦਾ ਪਰਿਵਾਰਆਖ਼ਰੀ ਵਾਰ ਉਸ ਦਾ ਮੂੰਹ ਦੇਖ ਸਕਣ। ਅਤੇ ਉਸ ਦੀਆਂ ਆਖ਼ਰੀ ਰਸਮਾਂ ਆਪਣੇ ਹੱਥੀਂ ਪੂਰੀਆਂ ਕਰ ਸਕਣ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की