ਲੰਡਨ ਦਾ 70 ਸਾਲ ਪੁਰਾਣਾ ਇਤਿਹਾਸਕ ‘ਇੰਡੀਆ ਕਲੱਬ’ ਐਤਵਾਰ (17 ਸਤੰਬਰ) ਨੂੰ ਹਮੇਸ਼ਾ ਲਈ ਬੰਦ ਹੋ ਗਿਆ । ਇਸ ਇੰਡੀਆ ਕਲੱਬ ਨੇ ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਸ ਕਲੱਬ ਵਿਚ 1930 ਅਤੇ 1940 ਦੇ ਦਹਾਕੇ ਵਿਚ ਦੇਸ਼ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣ ਲਈ ਰਾਸ਼ਟਰਵਾਦੀ ਨੇਤਾ ਇਕੱਠੇ ਹੁੰਦੇ ਸਨ। ਵਰਣਨਯੋਗ ਹੈ ਕਿ ਇਸ ਕਲੱਬ ਦੇ ਸੰਸਥਾਪਕ ਮੈਂਬਰ ਕ੍ਰਿਸ਼ਨਾ ਮੇਨਨ ਸਨ, ਜੋ ਬਿ੍ਰਟੇਨ ਵਿੱਚ ਆਜ਼ਾਦ ਭਾਰਤ ਦੇ ਪਹਿਲੇ ਹਾਈ ਕਮਿਸ਼ਨਰ ਬਣੇ ਸਨ। ‘ਇੰਡੀਆ ਕਲੱਬ’, ਯੂਕੇ ਵਿੱਚ ਸਭ ਤੋਂ ਪੁਰਾਣੇ ਭਾਰਤੀ ਰੈਸਟੋਰੈਂਟਾਂ ਵਿੱਚੋਂ ਇੱਕ, ਭਾਰਤੀ ਆਜ਼ਾਦੀ ਤੋਂ ਬਾਅਦ ਇੱਕ ਬਿ੍ਰਟਿਸ਼ ਦੱਖਣੀ ਏਸ਼ੀਆਈ ਭਾਈਚਾਰੇ ਵਿੱਚ ਬਦਲ ਗਿਆ। ਕਲੱਬ ਦੀ ਮੈਨੇਜਰ ਫਿਰੋਜ਼ਾ ਮਾਰਕਰ ਨੇ ਕਿਹਾ, ਜਦੋਂ ਤੋਂ ਲੋਕਾਂ ਨੂੰ ਪਤਾ ਲੱਗਾ ਕਿ ਅਸੀਂ 17 ਸਤੰਬਰ ਨੂੰ ਬੰਦ ਕਰ ਰਹੇ ਹਾਂ, ਉਹ ਪੂਰੀ ਤਰ੍ਹਾਂ ਸਦਮੇ ਵਿੱਚ ਹਨ।