ਨਵੀਂ ਦਿੱਲੀ- ਵਿਗਿਆਨੀਆਂ ਨੂੰ ਭਾਰਤ ਦੇ ਚੰਦਰਯਾਨ-1 ਚੰਦ ਮਿਸ਼ਨ ਦੇ ਰਿਮੋਟ ਸੈਂਸਿਗ ਡੇਟਾ ਦੀ ਸਮੀਖਿਆ ਦੌਰਾਨ ਪਤਾ ਲੱਗਾ ਹੈ ਕਿ ਧਰਤੀ ਤੋਂ ਆਉਂਦੇ ਹਾਈ ਐਨਰਜੀ ਇਲੈਕਟਰੋਨਜ਼ (ਬਿਜਲਈ ਅਣੂ) ਚੰਦ ’ਤੇ ਪਾਣੀ ਪੈਦਾ ਹੋਣ ਦੀ ਵਜ੍ਹਾ ਹੋ ਸਕਦੇ ਹਨ। ਅਮਰੀਕਾ ਵਿੱਚ ਹਵਾਈ ਯੂਨੀਵਰਸਿਟੀ ਦੇ ਖੋਜਾਰਥੀਆਂ ਦੀ ਅਗਵਾਈ ਵਾਲੀ ਟੀਮ ਨੇ ਪਤਾ ਲਾਇਆ ਹੈ ਕਿ ਧਰਤੀ ਦੀ ਪਲਾਜ਼ਮਾ ਸ਼ੀਟ ਵਿੱਚ ਮੌਜੂਦ ਇਨ੍ਹਾਂ ਇਲੈਕਟਰੋਨਜ਼ ਕਰਕੇ ਚੰਦ ਦੀ ਸਤਹਿ ’ਤੇ ਚੱਟਾਨਾਂ ਤੇ ਧਾਤਾਂ ਟੁੱਟਦੀਆਂ ਹਨ ਜਾਂ ਫਿਰ ਖੁਰਦੀਆਂ ਹਨ।