ਨਾਈਜਰ ਦੇ ਸੈਨਿਕਾਂ ਨੇ ਫਰਾਂਸ ਦੇ ਰਾਜਦੂਤ ਨੂੰ ਬਣਾਇਆ ਬੰਧਕ, ਵਿਗੜੇ ਹਾਲਾਤ

ਫਰਾਂਸ ਦੇ ਰਾਜਦੂਤ ਅਤੇ ਡਿਪਲੋਮੈਟਾਂ ਨੂੰ ਨਾਈਜਰ ਦੇ ਸੈਨਿਕਾਂ ਨੇ ਫਰਾਂਸੀਸੀ ਦੂਤਾਵਾਸ ਵਿੱਚ ਬੰਧਕ ਬਣਾ ਲਿਆ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਬੀਤੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਫਰਾਂਸ ਦੇ ਰਾਜਦੂਤ ਸਿਲਵੇਨ ਅਤੇ ਹੋਰ ਫਰਾਂਸੀਸੀ ਡਿਪਲੋਮੈਟਾਂ ਨੂੰ ਫਰਾਂਸੀਸੀ ਦੂਤਾਵਾਸ ਵਿੱਚ ਬੰਧਕ ਬਣਾ ਲਿਆ ਗਿਆ ਹੈ।

ਜਾਣਕਾਰੀ ਦਿੰਦਿਆ ਰਾਸ਼ਟਰਪਤੀ ਨੇ ਕਿਹਾ ਕਿ ਨਾਈਜਰ ਵਿੱਚ ਸਾਡੇ ਰਾਜਦੂਤ ਅਤੇ ਡਿਪਲੋਮੈਟ ਮੈਂਬਰ ਹਨ। ਉਸ ਨੂੰ ਫਰਾਂਸੀਸੀ ਦੂਤਾਵਾਸ ਵਿੱਚ ਬੰਧਕ ਬਣਾ ਲਿਆ ਗਿਆ ਹੈ। ਅੰਬੈਸਡਰ ਨੂੰ ਭੋਜਨ ਪਹੁੰਚਾਉਣ ਤੋਂ ਵੀ ਰੋਕਿਆ ਜਾ ਰਿਹਾ ਹੈ। ਸਾਡੇ ਰਾਜਦੂਤ ਫੌਜੀ ਸ਼ਾਸਨ ਦੁਆਰਾ ਦਿੱਤਾ ਰਾਸ਼ਨ ਖਾ ਰਹੇ ਹਨ।

ਫਰਾਂਸ ਦੇ ਰਾਜਦੂਤ ਸਣੇ ਹੋਰ ਡਿਪਲੋਮੈਟਾਂ ਨੂੰ ਵਾਪਿਸ ਲਿਆਉਣ ਦੇ ਸਵਾਲ ‘ਤੇ ਮੈਕਰੋਨ ਨੇ ਕਿਹਾ ਕਿ ਅਸੀਂ ਰਾਜਦੂਤ ਨੂੰ ਜਲਦੀ ਹੀ ਵਾਪਿਸ ਲੈ ਕੇ ਆਵਾਂਗੇ। ਇਸ ‘ਤੇ ਕੰਮ ਜਾਰੀ ਹੈ। ਉਹ ਨਾਈਜਰ ਵਿੱਚ ਜਾਇਜ਼ ਅਥਾਰਟੀ ਹਨ। ਮੈਂ ਹਰ ਰੋਜ਼ ਉਸ ਨਾਲ ਗੱਲ ਕਰਦਾ ਹਾਂ।

ਦੱਸ ਦਈਏ ਨਾਈਜਰ ਵਿੱਚ ਹਾਲ ਹੀ ਵਿੱਚ ਹੋਏ ਤਖਤਾਪਲਟ ਤੋਂ ਬਾਅਦ, ਨਾਈਜਰ ਸਰਕਾਰ ਅਤੇ ਫਰਾਂਸ ਵਿਚਾਲੇ ਟਕਰਾਅ ਜਾਰੀ ਹੈ। ਕਿਉਂਕਿ, ਫਰਾਂਸ ਬੇਦਖਲ ਅਤੇ ਸਾਬਕਾ ਰਾਸ਼ਟਰਪਤੀ ਬਾਜ਼ੌਮ ਦਾ ਸਮਰਥਨ ਕਰ ਰਿਹਾ ਹੈ ਤੇ ਨਾਈਜਰ ਸਰਕਾਰ ਨੇ ਸਾਬਕਾ ਰਾਸ਼ਟਰਪਤੀ ਬਾਜ਼ੌਮ ਨੂੰ ਬੰਧਕ ਬਣਾ ਲਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਨਾਈਜਰ ਦੇ ਸੈਨਿਕਾਂ ਨੇ ਤਖਤਾਪਲਟ ਤੋਂ ਤੁਰੰਤ ਬਾਅਦ ਫਰਾਂਸ ਦੇ ਰਾਜਦੂਤ ਨੂੰ ਦੇਸ਼ ਛੱਡਣ ਦਾ ਹੁਕਮ ਦਿੱਤਾ ਸੀ।

 

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...