16ਵਾਂ ਵਰਲਡ ਕਬੱਡੀ ਕੱਪ 17 ਸਤੰਬਰ ਨੂੰ ਹੋਵੇਗਾ : ਜੁਗਰਾਜ ਸਿੰਘ ਸਹੋਤਾ 

ਅਮਰੀਕਾ  ਕੈਲੇਫੋਰਨੀਆ,ਨਕੋਦਰ,ਮਹਿਤਪੁਰ (ਹਰਜਿੰਦਰ ਪਾਲ ਛਾਬੜਾ) – ਅਮਰੀਕਾ ਦੇ ਸ਼ਹਿਰ ਕੈਲੇਫੋਰਨੀਆ ਵਿਖੇ 16ਵਾਂ ਵਰਲਡ ਕਬੱਡੀ ਕੱਪ 17ਸਤੰਬਰ ਨੂੰ ਬਹੁਤ ਹੀ ਸਾਨੋ ਸੌਕਤ ਨਾਲ ਕਰਵਾਇਆ ਜਾਵੇਗਾ। ਜੁਗਰਾਜ ਸਿੰਘ ਸਹੋਤਾ ਦੁਵਾਰਾ ਪ੍ਰੈੱਸ ਨਾਲ ਤਮਾਮ ਜਾਣਕਾਰੀ ਸਾਂਝਾ ਕਰਦੇ ਹੋਏ ਦੱਸਿਆ ਹੈ ਕਿ ਅਮਰੀਕਾ ਦੇ ਸ਼ਹਿਰ ਕੈਲੇਫੋਰਨੀਆ ਵਿਖੇ 16ਵਾਂ ਵਰਲਡ ਕਬੱਡੀ ਕੱਪ 17ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ ਵਿੱਚ ਸੰਦੀਪ ਨੰਗਲ ਅੰਬੀਆ ਬੇ ਏਰੀਆ, ਨੌਰਥ ਅਮਰੀਕਾ ਚੜਦਾ ਪੰਜਾਬ ਸਪੋਰਟਸ ਕਲੱਬ, ਬਾਬਾ ਸੰਗ ਜੀ ਕਬੱਡੀ ਕਲੱਬ ਫਤਹਿ ਸਪੋਰਟਸ ਕਲੱਬ ਸਹੀਦ ਬਾਬਾ ਦੀਪ ਸਿੰਘ ਜੀ ਚੋਟੀ ਦੀਆਂ ਟੀਮਾਂ ਹਿੱਸਾ ਲੈਣਗੀਆਂ। ਇਸ ਮੌਕੇ ਸਰਵਣ ਸਿੰਘ ਬੱਲ, ਸੁਰਿੰਦਰ ਸਿੰਘ ਅਟਵਾਲ, ਦੁੱਲਾ ਸੁਰਖਪੁਰੀਆ ਦਾ ਗੋਲਡ ਮੈਡਲ ਨਾਲ ਸਨਮਾਨ ਕੀਤਾ ਜਾਵੇਗਾ ਅਤੇ ਸਵ: ਅਮੋਲਕ ਸਿੰਘ ਜੰਮੂ (ਪੰਜਾਬ ਟਾਈਮਜ਼ ਯੂ.ਐਸ.ਏ ਦੇ ਬਾਨੀ) ਦੇ ਪਰਿਵਾਰ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਸੰਦੀਪ ਨੰਗਲ ਅੰਬੀਆ ਦੇ ਪਰਿਵਾਰ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਸਵ: ਹਾਸੂਸ ਚਾਵੇਜ ਦੇ ਪਰਿਵਾਰ ਦਾ ਆਰਥਿਕ ਸਹਿਯੋਗ ਕੀਤਾ ਜਾਵੇਗਾ। ਕੁਲਵੰਤ ਲਾਸ਼ਰ, ਜੌਹਨ ਗਿੱਲ, ਬਲਜੀਤ ਸੰਧੂ, ਤੀਰਥ ਗਾਖਲ, ਮੇਜਰ ਗਾਖਲ, ਮਨੀ ਗਾਖਲ, ਵਿੱਕੀ ਸਮੀਪੁਰ, ਤਾਰੀ ਡੁੱਬ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਸਾਰਾ ਦਿਨ ਰਾਜਾ ਸਵੀਟਸ ਵਲੋਂ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਸੰਗਤਾਂ ਨੂੰ ਹੁੰਮ-ਹੁਮਾ ਕੇ ਪਹੁੰਚਣ ਦਾ ਖੁੱਲਾ ਸੱਦਾ ਦਿੱਤਾ ਗਿਆ ਹੈ।

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...