ਵਾਸ਼ਿੰਗਟਨ ਇੰਸਟੀਚਿਊਟ ਦੀ ਸਟੱਡੀ ਅਨੁਸਾਰ ਬਿਨੈਕਾਰ ਲਾਈਫਟਾਈਮ ਗ੍ਰੀਨ ਕਾਰਡ ਪ੍ਰਾਪਤ ਨਹੀਂ ਕਰ ਸਕਦੇ

•ਪਰਿਵਾਰਕ ਸਪਾਂਸਰਡ ਗ੍ਰੀਨ ਕਾਰਡ ਦੀ ਉਡੀਕ ਵੱਧ ਕੇ 83 ਲੱਖ ਹੋ ਗਈ

ਵਾਸ਼ਿੰਗਟਨ,   (ਰਾਜ ਗੋਗਨਾ)-ਅਮਰੀਕਾ ਦੇ ਗ੍ਰੀਨ ਕਾਰਡਾਂ ਲਈ ਬੈਕਲਾਗ ਕਾਰਨ 1.1 ਮਿਲੀਅਨ ਭਾਰਤੀਆਂ ਨੂੰ ਹੁਣ ਗ੍ਰੀਨ ਕਾਰਡ ਦਾ ਲੰਬਾ ਸਮਾਂ ਇੰਤਜ਼ਾਰ ਕਰਨਾ ਪਵੇਗਾ। ਵਾਸ਼ਿੰਗਟਨ ਡੀਸੀ ਸਥਿਤ ਕੈਟੋ ਇੰਸਟੀਚਿਊਟ ਦੇ ਇਕ ਅਧਿਐਨ ਦੇ ਮੁਤਾਬਕ 4.24 ਲੱਖ ਗ੍ਰੀਨ ਕਾਰਡ ਬਿਨੈਕਾਰ ਜੀਵਨ ਭਰ ਲਈ ਗ੍ਰੀਨ ਕਾਰਡ ਪ੍ਰਾਪਤ ਨਹੀਂ ਕਰ ਸਕਣਗੇ। ਕਿਉਂਕਿ ਜਦੋਂ ਉਨ੍ਹਾਂ ਦਾ ਨੰਬਰ ਆਵੇਗਾ ਤਾਂ ਉਹ ਜ਼ਿੰਦਾ ਨਹੀਂ ਹੋਣਗੇ। ਇਨ੍ਹਾਂ ਬਿਨੈਕਾਰਾਂ ਵਿੱਚੋਂ 90 ਫੀਸਦੀ ਭਾਰਤੀ ਲੋਕ  ਹਨ। ਗ੍ਰੀਨ ਕਾਰਡ ਸੰਯੁਕਤ ਰਾਜ ਅਮਰੀਕਾ ਵਿੱਚ ਸਥਾਈ ਨਿਵਾਸ ਲਈ ਇੱਕ ਪਰਮਿਟ ਹੁੰਦਾ ਹੈ। ਗ੍ਰੀਨ ਕਾਰਡ ਧਾਰਕ ਅਮਰੀਕਾ ਵਿੱਚ ਸਦਾ ਲਈ ਰਹਿ ਸਕਦੇ ਹਨ ਅਤੇ ਕੰਮ ਕਰ ਸਕਦੇ ਹਨ। ਰਿਪੋਰਟ ਮੁਤਾਬਕ ਇਸ ਸਾਲ ਰੁਜ਼ਗਾਰ ਆਧਾਰਿਤ ਗ੍ਰੀਨ ਕਾਰਡ ਅਰਜ਼ੀਆਂ ਦਾ ਬੈਕਲਾਗ 18 ਲੱਖ ਤੱਕ ਪਹੁੰਚ ਗਿਆ ਹੈ। ਇਹ ਉਹ ਬਿਨੈਕਾਰ ਹਨ ਜੋ ਵਰਤਮਾਨ ਵਿੱਚ ਅਮਰੀਕਾ ਵਿੱਚ ਰਹਿ ਰਹੇ ਹਨ ਅਤੇ ਗ੍ਰੀਨ ਕਾਰਡ ਦੀ ਉਡੀਕ ਕਰ ਰਹੇ ਹਨ। ਫੈਮਿਲੀ ਸਪਾਂਸਰਡ ਸਿਸਟਮ ਦੇ ਤਹਿਤ ਪੈਂਡਿੰਗ ਗ੍ਰੀਨ ਕਾਰਡ ਅਰਜ਼ੀਆਂ ਦੀ ਗਿਣਤੀ ਇਸ ਵੇਲੇ ਸਭ ਤੋਂ ਵੱਧ 83 ਲੱਖ ਦੇ ਕਰੀਬ ਹੈ। ਇਸ ਦਾ ਸਿੱਧਾ ਮਤਲਬ ਇਹ ਹੈ ਕਿ ਹੁਣ ਕਾਨੂੰਨੀ ਤੌਰ ‘ਤੇ ਅਮਰੀਕਾ ਵਿੱਚ ਪਰਵਾਸ ਕਰਨਾ ਲਗਭਗ ਅਸੰਭਵ ਹੈ।

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...