ਅਮਰੀਕਾ ਦੇ ਕੇਂਟਕੀ ਸੂਬੇ ਦੇ ਸ਼ਹਿਰ ਲੁਈਸਵਿਲੇ ਨੇ 3 ਸਤੰਬਰ ਨੂੰ ਸ਼ਹਿਰ ਵਿੱਚ ‘ਸਨਾਤਨ ਧਰਮ ਦਿਵਸ’ ਵਜੋਂ ਘੋਸ਼ਿਤ ਕੀਤਾ

ਨਿਊਯਾਰਕ,  (ਰਾਜ ਗੋਗਨਾ)—ਬੀਤੇਂ ਦਿਨੀਂ ਲੁਈਸਵਿਲੇ ਸ਼ਹਿਰ ਜੋ (ਕੇਂਟਕੀ) ਸੂਬੇ ਦਾ ਸ਼ਹਿਰ ਹੈ ਉੱਥੇ ਦੇ ਮੇਅਰ ਨੇ 3 ਸਤੰਬਰ ਨੂੰ ਲੁਈਸਵਿਲੇ ਸ਼ਹਿਰ ਵਿੱਚ ਸਨਾਤਨ ਧਰਮ ਦਿਵਸ ਦੇ ਵਜੋਂ ਘੋਸ਼ਿਤ ਕੀਤਾ। ਡੀਐਮਕੇ ਦੇ ਨੇਤਾ ਅਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਦੇ ਪੁੱਤਰ ਉਦਯਨਿਧੀ ਸਟਾਲਿਨ ਅਤੇ ਕਾਂਗਰਸ ਦੇ ਪ੍ਰਿਯਾਂਕ ਖੜਗੇ ਦੁਆਰਾ ਸਨਾਤਨ ਧਰਮ ਬਾਰੇ ਕੀਤੀਆਂ ਟਿੱਪਣੀਆਂ ਨੂੰ ਲੈ ਕੇ ਭਾਰਤ ਵਿੱਚ ਹੰਗਾਮੇ ਦਰਮਿਆਨ ਅਮਰੀਕਾ ਦੇ ਇਸ ਸ਼ਹਿਰ ਨੇ 3 ਸਤੰਬਰ ਨੂੰ ਸਨਾਤਨ ਧਰਮ ਦਿਵਸ ਵਜੋਂ ਘੋਸ਼ਿਤ ਕੀਤਾ ਹੈ। ਜਿਸ ਦਾ ਐਲਾਨ ਇਸ ਸ਼ਹਿਰ ਦੇ ਮੇਅਰ ਨੇ ਕੀਤਾ।ਲੁਈਸਵਿਲੇ (ਕੇਂਟਕੀ) ਦੇ ਮੇਅਰ ਅਤੇ ਡਿਪਟੀ ਮੇਅਰ ਬਾਰਬਰਾ ਸੈਕਸਟਨ ਸਮਿਥ ਨੇ ਮੇਅਰ ਕ੍ਰੇਗ ਗ੍ਰੀਨਬਰਗ ਦੀ ਤਰਫੋਂ ਲੁਈਸਵਿਲੇ ਦੇ ਕੈਂਟਕੀ ਦੇ ਹਿੰਦੂ ਮੰਦਰ ਵਿਖੇ ਮਹਾਕੁੰਭ ਅਭਿਸ਼ੇਕਮ ਤਿਉਹਾਰ ਦੌਰਾਨ ਇਸ ਦੀ ਅਧਿਕਾਰਤ ਘੋਸ਼ਣਾ ਕੀਤੀ ਗਈ।ਇਸ ਸਮਾਗਮ ਵਿੱਚ ਜਿੰਨਾਂ ਲੋਕਾਂ ਨੇ ਸ਼ਿਰਕਤ ਕੀਤੀ।ਉਹਨਾਂ ਵਿੱਚ ਆਰਟ ਆਫ਼ ਲਿਵਿੰਗ ਦੇ ਚੇਅਰਮੈਨ ਅਤੇ ਅਧਿਆਤਮਿਕ ਆਗੂ ਚਿਦਾਨੰਦ ਸਰਸਵਤੀ ਅਤੇ ਭਗਵਤੀ ਸਰਸਵਤੀ ਦੇ ਨਾਲ-ਨਾਲ ਲੈਫਟੀਨੈਂਟ ਗਵਰਨਰ ਜੈਕਲੀਨ ਕੋਲਮੈਨ, ਡਿਪਟੀ ਚੀਫ਼ ਆਫ਼ ਸਟਾਫ਼ ਕੀਸ਼ਾ ਡੋਰਸੀ ਅਤੇ ਹੋਰ ਅਧਿਆਤਮਿਕ ਆਗੂ ਅਤੇ ਪਤਵੰਤੇ ਲੋਕ ਹਾਜ਼ਰ ਸਨ।ਜਿਕਰਯੋਗ ਹੈ ਕਿ ਸਨਾਤਨ ਧਰਮ ਬਾਰੇ ਅਸ਼ਲੀਲ ਟਿੱਪਣੀਆਂ ਕਰਨ ਦੇ ਦੋਸ਼ ‘ਚ ਉਦਯਨਿਧੀ ਅਤੇ ਉਨ੍ਹਾਂ ਦਾ ਕਥਿਤ ਤੌਰ ‘ਤੇ ਸਮਰਥਨ ਕਰਨ ਵਾਲੀ ਕਾਂਗਰਸ ਪ੍ਰਧਾਨ ਮਲਿਕਾ ਅਰਜੁਨ ਖੜਗੇ ਦੇ ਪੁੱਤਰ ਪ੍ਰਿਅੰਕ ਖੜਗੇ ਦੇ ਖਿਲਾਫ ਰਾਮਪੁਰ ‘ਚ ਐੱਫ.ਆਈ.ਆਰ.ਦਰਜ ਹੋਈ ਹੈ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की