ਵਾਸ਼ਿੰਗਟਨ, ਡੀ.ਸੀ. (ਰਾਜ ਗੋਗਨਾ ) ਬੀਤੇਂ ਦਿਨ ਵੀਅਤਨਾਮ ਆਰਮੀ ਦੇ ਇੱਕ ਹੈਲੀਕਾਪਟਰ ਦੇ ਪਾਇਲਟ ਨੂੰ 55 ਸਾਲ ਪਹਿਲਾਂ ਆਪਣੇ ਚਾਰ ਅਮਰੀਕੀ ਸਾਥੀ ਸੈਨਿਕਾਂ ਦੀ ਜਾਨ ਬਚਾਉਣ ਲਈ ਬੀਤੇਂ ਦਿਨ ਮੰਗਲਵਾਰ ਨੂੰ ਵ੍ਹਾਈਟ ਹਾਊਸ ਵਿੱਚ ਦੇਸ਼ ਦੇ ਸਰਵਉੱਚ ਫੌਜੀ ਪੁਰਸਕਾਰ ਮੈਡਲ ਆਫ ਆਨਰ ਦੇ ਨਾਲ ਸਨਮਾਨਿਤ ਕੀਤਾ ਗਿਆ।ਰਾਸ਼ਟਰਪਤੀ ਜੋਅ ਬਿਡੇਨ ਨੇ ਚਟਾਨੂਗਾ ਟੈਨ ਦੇ ਕੈਪਟਨ ਲੈਰੀ ਐਲ. ਟੇਲਰ ਦੀ ਪ੍ਰਸ਼ੰਸਾ ਕੀਤੀ, ਜਿਸ ਨੇ 1968 ਵਿੱਚ”ਅਵਿਸ਼ਵਾਸ਼ਯੋਗ” ਬਹਾਦਰੀ ਦੇ ਕੰਮ ਲਈ, ਜਿਸਨੇ “ਚਾਰ ਪਰਿਵਾਰਾਂ ਦੀ ਕਿਸਮਤ” ਨੂੰ ਬਦਲ ਦਿੱਤਾ, ਅਤੇ ਉਹਨਾਂ ਦੀ ਜਾਨ ਬਚਾਈ ਸੀ।”ਉਸਨੇ ਆਉਣ ਵਾਲੀਆਂ ਪੀੜ੍ਹੀਆਂ ਲਈ ਚਾਰ ਪਰਿਵਾਰਾਂ ਦੀ ਕਿਸਮਤ ਨੂੰ ਦੁਬਾਰਾ ਲਿਖਿਆ,” ਬਿਡੇਨ ਨੇ ਮੰਗਲਵਾਰ ਨੂੰ ਵਾਸ਼ਿੰਗਟਨ ਚ’ ਆਪਣੇ ਸਮਾਰੋਹ ਵਿੱਚ ਕਿਹਾ, ਕਿ “ਇਹ ਬਹਾਦਰੀ ਹੈ। ਅਤੇ ਇਹੀ ਸ਼ਕਤੀ ਹੈ। ਇਹੀ ਸਾਡੀ ਕੌਮ ਹੈ।ਪਾਇਲਟ ਲੈਰੀ ਐਲ. ਟੇਲਰ, 81, ਸਾਲ ਨੂੰ ਰਾਸ਼ਟਰਪਤੀ ਬਿਡੇਨ ਨੇ ਉਸ ਦੇ ਗਲੇ ਵਿੱਚ ਮੈਡਲ ਆਫ਼ ਆਨਰ ਪਾਇਆ, ਅਤੇ ਰਾਸ਼ਟਰਪਤੀ ਨੇ ਉਸ ਨੂੰ ਸਲਾਮੀ ਦਿੱਤੀ ਅਤੇ ਉਸ ਨੇ ਆਪਣਾ ਹੱਥ ਹਿਲਾ ਦਿੱਤਾ।18 ਜੂਨ, 1968 ਨੂੰ, ਟੇਲਰ ਅਤੇ ਉਸਦੇ ਸਹਿ-ਪਾਇਲਟ ਨੇ ਵੀਅਤਨਾਮੀ ਪਿੰਡ ਵਿੱਚ ਦੁਸ਼ਮਣ ਫੌਜਾਂ ਦੁਆਰਾ ਘਿਰੇ ਚਾਰ ਅਮਰੀਕੀ ਸੈਨਿਕਾਂ ਨੂੰ ਬਚਾਉਣ ਲਈ ਜ਼ਮੀਨੀ ਗੋਲੀਬਾਰੀ ਕੀਤੀ ਸੀ ਅਤੇ ਚਾਰ ਅਮਰੀਕੀ ਸੈਨਿਕ ਬਚਾਏ ਸਨ। ਦੱਸਣਯੋਗ ਹੈ ਕਿ ਮੈਡਲ ਆਫ਼ ਆਨਰ ਅਮਰੀਕੀ ਹਥਿਆਰਬੰਦ ਬਲਾਂ ਦੇ ਉਹਨਾਂ ਸੇਵਾਦਾਰਾਂ ਨੂੰ ਦਿੱਤਾ ਜਾਂਦਾ ਹੈ ਜੋ ਆਪਣੀ ਜਾਨ ਜੋਖਮ ਵਿੱਚ ਪਾ ਕੇ ‘ ਡਿਊਟੀ ਦੇ ਸਮੇਂ ਆਪਣੇ ਆਪ ਨੂੰ ਕੁਝ ਵੱਖਰਾ ਕਰ ਕੇ ਵਿਖਾਉਂਦੇ ਹਨ। ਪਾਈਲਟ ਟੇਲਰ, ਜਿਸ ਨੇ ਅਗਸਤ 1967 ਤੋਂ ਅਗਸਤ 1968 ਤੱਕ ਵਿਅਤਨਾਮ ਵਿੱਚ ਇੱਕ ਹੈਲੀਕਾਪਟਰ ਪਾਇਲਟ ਵਜੋਂ ਸੇਵਾ ਕੀਤੀ, ਸੀ ਜਿਸ ਨੂੰ ਯੁੱਧ ਦੌਰਾਨ ਕੀਤੇ ਗਏ ਕੰਮਾਂ ਲਈ ਵਿਸ਼ੇਸ਼ ਫਲਾਇੰਗ ਕਰਾਸ ਅਤੇ ਏਅਰ ਮੈਡਲ ਦੋਵਾਂ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ।ਅਤੇ ਉਸਨੇ 2,000 ਲੜਾਕੂ ਮਿਸ਼ਨਾਂ ਨੂੰ ਉਡਾਇਆ ਅਤੇ 340 ਵਾਰ ਦੁਸ਼ਮਣ ਦੀ ਗੋਲੀ ਦੇ ਨਾਲ ਲੜਦਾ ਰਿਹਾ। ਟੇਲਰ ਨੂੰ 1973 ਵਿੱਚ ਕਪਤਾਨ ਦਾ ਦਰਜਾ ਪ੍ਰਾਪਤ ਕਰਨ ਅਤੇ ਯੂਐਸ ਆਰਮੀ ਰਿਜ਼ਰਵ ਤੋਂ 1970 ਵਿੱਚ ਸਰਗਰਮ ਡਿਊਟੀ ਦੇ ਬਦਲੇ ਸਨਮਾਨਤ ਕੀਤਾ ਗਿਆ ਸੀ।