ਚੰਦਰਮਾ ਦੇ ਦੱਖਣੀ ਧਰੁਵ ‘ਤੇ ਚੰਦਰਯਾਨ-3 ਦੇ ਸਫਲ ਲੈਂਡਿੰਗ ਤੋਂ ਬਾਅਦ, ਇਸਰੋ ਨੇ ਸ਼ਨੀਵਾਰ ਨੂੰ ਸੂਰਜ ਦਾ ਅਧਿਐਨ ਕਰਨ ਲਈ ਆਪਣਾ ਪਹਿਲਾ ਮਿਸ਼ਨ ਭੇਜਿਆ। ਆਦਿਤਿਆ L1 ਨਾਮ ਦੇ ਇਸ ਮਿਸ਼ਨ ਨੂੰ PSLV-C57 ਦੇ XL ਸੰਸਕਰਣ ਰਾਕੇਟ ਰਾਹੀਂ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਸਵੇਰੇ 11.50 ਵਜੇ ਲਾਂਚ ਕੀਤਾ ਗਿਆ। PSLV ਇੱਕ ਚਾਰ ਪੜਾਅ ਵਾਲਾ ਰਾਕੇਟ ਹੈ।
ਰਾਕੇਟ ਆਦਿਤਿਆ ਐਲ1 ਨੂੰ 235 x 19500 ਕਿਲੋਮੀਟਰ ਦੀ ਔਰਬਿਟ ਵਿੱਚ ਲਾਂਚ ਕਰੇਗਾ। ਇਸ ਨੂੰ 63 ਮਿੰਟ 19 ਸਕਿੰਟ ਦਾ ਸਮਾਂ ਲੱਗੇਗਾ। ਇਹ ਪੁਲਾੜ ਯਾਨ ਲਗਪਗ 4 ਮਹੀਨਿਆਂ ਬਾਅਦ ਲਾਗਰੇਂਜ ਪੁਆਇੰਟ-1 (L1) ਪਹੁੰਚੇਗਾ। ਇਸ ਬਿੰਦੂ ‘ਤੇ ਗ੍ਰਹਿਣ ਦਾ ਕੋਈ ਪ੍ਰਭਾਵ ਨਹੀਂ ਹੈ, ਜਿਸ ਕਾਰਨ ਇੱਥੋਂ ਆਸਾਨੀ ਨਾਲ ਸੂਰਜ ਦਾ ਅਧਿਐਨ ਕੀਤਾ ਜਾ ਸਕਦਾ ਹੈ। ਇਸ ਮਿਸ਼ਨ ਦੀ ਅਨੁਮਾਨਿਤ ਲਾਗਤ 378 ਕਰੋੜ ਰੁਪਏ ਹੈ।
ਆਦਿਤਿਆ L1 ਚਾਰ ਮਹੀਨਿਆਂ ਵਿੱਚ ਲਾਗਰੇਂਜ ਪੁਆਇੰਟ (L1) ਤੱਕ ਪਹੁੰਚ ਜਾਵੇਗਾ