ਫਤਿਹਗੜ ਸਾਹਿਬ / ਬੱਸੀ – ਜਿਲ੍ਹੇ ਵਿੱਚ 2 ਸਾਲ ਤੱਕ ਦੇ ਬੱਚਿਆਂ ਦੇ ਟੀਕਾਕਰਨ ਵਿੱਚ ਕਿਸੇ ਕਾਰਨ ਪਏ ਪਾੜੇ ਨੰੁ ਪੁਰਾ ਕਰਨ ਲਈ ਭਾਰਤ ਸਰਕਾਰ ਸਿਹਤ ਵਿਭਾਗ ਵੱਲੋਂ ਸਤੰਬਰ ਤੋਂ ਨਵੰਬਰ ਮਹੀਨੇ ਦੋਰਾਣ ਤਿੰਨ ਗੇੜਾਂ ਵਿੱਚ ਮਿਸ਼ਨ ਇੰਦਰਧਨੁਸ਼ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਜਿਸ ਤਹਿਤ ਗਰਭਵਤੀ ਮਾਵਾਂ ਅਤੇ ਟੀਕਾਕਰਨ ਨਾ ਕਰਵਾਉਣ ਜਾਂ ਅਧੁਰਾ ਟੀਕਾਕਰਨ ਵਾਲੇ ਬੱਚਿਆਂ ਦਾ ਸੰਪੁਰਣ ਟੀਕਾਕਰਨ ਕਰਨ ਦੀ ਯੋਜਨਾ ਬਣਾਈ ਗਈ ਹੈ।ਇਸ ਸਬੰਧੀ ਪੀ.ਐਚ.ਸੀ ਨੰਦਪੁਰ ਕਲੋੜ ਦੇ ਸੀਨੀਅਰ ਮੈਡੀਕਲ ਅਫਸਰ ਡਾ. ਭੁਪਿੰਦਰ ਸਿੰਘ ਦੀ ਅਗਵਾਈ ਅਤੇ ਸਿਵਲ ਸਰਜਨ ਫਤਿਹਗੜ ਸਾਹਿਬ ਡਾ. ਦਵਿੰਦਰਜੀਤ ਕੋਰ ਦੇ ਦਿਸ਼ਾ ਨਿਰਦੇਸ਼ਾ ਹੇਠ ਸਮੂਹ ਐਲ.ਐਚ.ਵੀ ਤੇ ਏ.ਐਨ.ਐਮ ਨਾਲ ਮੀਟਿੰਗ ਕੀਤੀ ਗਈ। ਇਸ ਦੋਰਾਨ ਜਾਣਕਾਰੀ ਦਿੰਦੇ ਹੋਏ ਡਾ. ਭੁਪਿੰਦਰ ਸਿੰਘ ਨੇ ਕਿਹਾ ਕਿ ਮਿਸ਼ਨ ਇੰਦਰਧਨੁਸ਼ ਦਾ ਪਹਿਲਾ ਗੇੜ 11ਤੋਂ 16 ਸਤੰਬਰ, ਦੁਸਰਾ ਗੇੜ 9 ਤੋਂ 14 ਅਕਤੁਬਰ ਅਤੇ ਤੀਸਰਾ ਗੇੜ 20 ਤੋਂ 25 ਨਵੰਬਰ ਤੋਂ ਸ਼ੁਰੂ ਹੋਵੇਗਾ। ਜਿਸ ਤਹਿਤ ਲਗਾਤਾਰ ਇੱਕ ਹਫਤੇ ਦੋਰਾਣ ਲੋੜ ਅਨੁਸਾਰ ਸ਼ਹਿਰੀ ਅਤੇ ਪਿੰਡਾਂ ਵਿੱਚ ਸਪੈਸ਼ਲ ਕੈਂਪ ਲਗਾ ਕੇ ਟੀਕਾਕਰਨ ਨਾ ਕਰਵਾਉਣ ਜਾਂ ਅਧੁਰਾ ਟੀਕਾਕਰਨ ਵਾਲੇ ਬੱਚਿਆਂ ਦਾ ਅਤੇ ਗਰਭਵਤੀ ਮਾਵਾਂ ਦਾ ਸੰਪੁਰਣ ਟੀਕਾਕਰਨ ਕੀਤਾ ਜਾਵੇਗਾ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਦਾ ਵੱਧ ਤੋਂ ਵੱਧ ਲਾਭ ਉਠਾ ਕੇ ਬੱਚਿਆਂ ਨੂੰ ਮਾਰੂ ਬਿਮਾਰੀਆਂ ਤੋਂ ਬਚਾਉਣ ਲਈ ਟੀਕਾਕਰਨ ਸੁਚੀ ਅਨੁਸਾਰ ਸੰਪੁਰਣ ਟੀਕਾਕਰਨ ਯਕੀਨੀ ਬਣਾਉਣ।ਇਸ ਮੋਕੇ ਬਲਾਕ ਐਜੂਕੇਟਰ ਹੇਮੰਤ ਕੁਮਾਰ ਕਿਹਾ ਕਿ ਸੰਬਧਤ ਸਟਾਫ ਝੁੱਗੀ ਝੋਪੜੀਆਂ ਵਿੱਚ ਜਾ ਕੇ ਲੋਕਾਂ ਨੂੰ ਵੱਧ ਤੋ ਵੱਧ ਸੰਚਾਰ ਦੇ ਸਾਧਨਾਂ ਨਾਲ ਜਾਗਰੂਕ ਕੀਤਾ ਜਾਵੇ। ਇਸ ਮੋਕੇ ਤੇ ਸਿਵਲ ਸਰਜਨ ਦਫਤਰ ਤੋਂ ਖਾਸ ਤੋਰ ਤੇ ਯੂਵਿਨ ਕੋਰਡੀਨੇਟਰ ਗੁਰਪ੍ਰੀਤ ਸਿੰਘ ਨੇ ਪਹੁੰਚ ਕੇ ਮਿਸ਼ਨ ਇੰਦਰਧਨੂਸ਼ ਵਿੱਚ ਯੂਵਿਨ ਰਾਂਹੀ ਬਣਾਏ ਜਾਣ ਵਾਲੇ ਸੈਸ਼ਨ ਅਤੇ ਲਾਭਪਾਤਰੀਆਂ ਨੂੰ ਦੇਣ ਵਾਲੀ ਸੇਵਾਵਾਂ ਬਾਰੇ ਸਮੁਹ ਸਟਾਫ ਨੂੰ ਜਾਣੂ ਕਰਵਾਇਆ। ਇਸ ਮੋਕੇ ਤੇ ਡਾ. ਭੁਪਿੰਦਰ ਸਿੰਘ ਵੱਲੋ ਕੋਮੀ ਨੈਸ਼ਨਲ ਪ੍ਰੋਗਰਾਮਾ ਦੀ ਚਰਚਾ ਕਰਦੇ ਹੋਏ ਸਿਹਤ ਸੇਵਾਵਾਂ ਮਾਂ ਅਤੇ ਬੱਚਾ ਦੀ ਦੇਖਭਾਲ, ਆਰ.ਸੀ.ਐਚ ਪੋਰਟਲ ਅਤੇ ਪ੍ਰਧਾਨ ਮੰਤਰੀ ਸੁਰਖਿਅਤ ਮਾਤ੍ਰਤਵ ਅਭਿਆਨ ਸੰਬਧੀ ਹਾਈ ਰਿਸਕ ਵਾਲੀ ਗਰਭਵਤੀ ਅੋਰਤਾਂ ਨੂੰ ਹਰ 9 ਅਤੇ 23 ਤਰੀਕ ਨੂੰ ਮੈਡਕਿਲ ਅਫਸਰ ਕੋਲ ਜਾਂਚ ਕਰਨ ਲਈ ਭੇਜਣ ਲਈ ਹਦਾਇਤ ਕੀਤੀ।