ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆਂ ਕਰਾਰ ਕਰਨਾ ਇਕ ਇਤਿਹਾਸਿਕ ਫੈਸਲਾ ਹੈ। ਉਨ੍ਹਾਂ ਕਿਹਾ ਕਿ ਅਕਾਲ ਸਾਹਿਬ ਤੋਂ ਸੰਗਤ ਦੇ ਮਨ ਦੇ ਵਿਚ ਇਕ ਸ਼ੰਕਾ ਸੀ, ਕਿ ਅਕਾਲ ਤਖਤ ਸਾਹਿਬ ਦੇ ਜਿਹੜੇ ਸ਼ਰੋਮਣੀ ਅਕਾਲੀ ਦੇ ਜਥੇਦਾਰ ਹਨ ਅਤੇ ਜੋ ਪ੍ਰਧਾਨ ਤੈਅ ਕਰਦੇ ਹਨ ਕਿ ਉਹ ਫੈਸਲਾ ਜਾਂ ਕਾਰਵਾਈ ਕਰ ਸਕਣਗੇ। ਪਰ ਅੱਜ ਅਕਾਲ ਤਖਤ ਦੇ ਜਥੇਦਾਰਾਂ ਨੇ ਸਪਸ਼ਟ ਕਰ ਦਿਤਾ ਹੈ, ਕਿ ਜਦੋਂ ਅਕਾਲ ਤਖਤ ਸਾਹਿਬ ’ਤੇ ਬੈਠਦੇ ਹਾਂ ਉਹ ਇਹ ਗੱਲਾਂ ਤੋਂ ਬੇਪਵਾਹ ਹੋ ਜਾਂਦੇ ਹਨ।
ਉਨ੍ਹਾਂ ਨੇ ਅੱਜ ਘੱਟੋਂ ਘੱਟ ਇਹ ਗੱਲ ਸਾਬਤ ਕਰ ਵਿਖਾਇਆ। ਉਨ੍ਹਾਂ ਨੇ ਸਾਰੇ ਪੰਥ ਨੂੰ ਇਹ ਜਾਣਕਾਰੀ ਦੇ ਦਿਤੀ ਹੈ ਇਹ ਅੱਲਾ ਤਾਲਾ ਦੇ ਅੰਦਰ ਗੁਨਾਹ ਹੋਏ ਹਨ। ਜੋ ਨਾ ਮੁਆਫ਼ ਕਰਨ ਯੋਗ ਗੁਨਾਹ ਹੋਏ ਹਨ। ਜੋ ਸਿੱਖ ਕੌਮ ਦੇ ਅੰਦਰ ਸਵਾਲ ਪੈਦਾ ਕਰ ਰਹੇ ਸੀ ਅਤੇ ਅੱਜ ਕਿਤੂੰ ਪ੍ਰੰਤੂ ’ਤੇ ਵਿਰਾਮ ਲਗਾ ਦਿਤੀ ਗਈ ਹੈ। ਸਿਰਸਾ ਨੇ ਕਿਹਾ ਜੇ ਵੇਖਿਆ ਜਾਵੇ ਤਾਂ ਉਨ੍ਹਾਂ ਨੂੰ ਤਨਖਾਹੀਆ ਤਾਂ ਅੱਜ ਤੋਂ ਤੈਅ ਕਰ ਦਿਤਾ ਗਿਆ ਹੈ। ਅੱਜ ਤੋਂ ਬਾਅਦ ਉਸ ਨਾਲ ਕੋਈ ਸੰਪਰਕ ਨਹੀਂ ਕਰ ਸਕਦਾ। ਇਸ ਨੂੰ ਅਲਫਾਜਾਂ ’ਚ ਨਾ ਵੇਖਿਆ ਜਾਵੇ ਇਹ ਇਕ ਬਹੁਤ ਵੱਡੀ ਅਸਲੀਅਤ ਹੈ। 15 ਦਿਨਾਂ ’ਚ ਸਪਸ਼ਟੀਕਰਨ ਦਾ ਮਤਲਬ ਇਹ ਹੈ ਕਿ ਸੁਖਬੀਰ ਨੂੰ ਕਿਹਾ ਗਿਆ ਹੈ ਕਿ ਤੂੰ ਘੋਰ ਅਪਰਾਧ ਕੀਤਾ ਹੈ ਉਸ ਦਾ ਸਪਸ਼ਟੀਕਰਨ ਦੇਵੇ। ਮੈਨੂੰ ਲਗਦਾ ਹੈ ਕਿ ਜਵਾਬ ਤਾਂ ਉਹ ਦੇ ਹੀ ਨਹੀਂ ਸਕਦਾ, ਕਿਉਂਕਿ ਉਸ ਕੋਲ ਜਵਾਬ ਹੈ ਹੀ ਨਹੀਂ। ਜਿਵੇਂ ਜਥੇਦਾਰ ਸਾਹਿਬ ਨੇ ਵੀ ਕਿਹਾ ਹੈ ਜੋ ਪਾਪ ਹੋਏ ਹਨ ਨਾ ਮੁਆਫ਼ ਕਰਨ ਯੋਗ ਹੈ।