ਸਿਡਨੀ- ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਸੰਸਦ ਵਿੱਚ ਮੂਲ ਵਾਸੀ ਭਾਈਚਾਰਿਆਂ ਦੇ ਵਿਚਾਰਾਂ ਦੀ ਨੁਮਾਇੰਦਗੀ ਕਰਨ ਵਾਲੀ ਇੱਕ ਕੌਮੀ ਸਲਾਹਕਾਰ ਸੰਸਥਾ ‘ਇਨਡਿਜੀਨਸ ਵੁਆਇਸ ਟੂ ਪਾਰਲੀਮੈਂਟ’ ਬਣਾਉਣ ਲਈ ਪ੍ਰਸਤਾਵਿਤ ਕਾਨੂੰਨ ’ਤੇ ਰਾਏਸ਼ੁਮਾਰੀ ਕਰਵਾਉਣ ਦਾ ਐਲਾਨ ਕੀਤਾ ਹੈ। ਇਸ ਤਹਿਤ 14 ਅਕਤੂਬਰ ਨੂੰ ਮੁਲਕ ਭਰ ’ਚ ਵੋਟਾਂ ਪੈਣਗੀਆਂ। ਜਾਣਕਾਰੀ ਅਨੁਸਾਰ ਵੋਟ ਪਾਉਣੀ ਲਾਜ਼ਮੀ ਹੈ। ਵੋਟ ਨਾ ਪਾਉਣ ਵਾਲੇ ਨੂੰ ਜੁਰਮਾਨਾ ਲਾਇਆ ਜਾਵੇਗਾ। 1999 ਤੋਂ ਬਾਅਦ ਆਸਟਰੇਲੀਆ ਵਿੱਚ ਇਹ ਪਹਿਲੀ ਰਾਏਸ਼ੁਮਾਰੀ ਹੋਵੇਗੀ। ਇਹ ਰਾਏਸ਼ੁਮਾਰੀ ਸੰਵਿਧਾਨ ਵਿੱਚ ‘ਇਨਡਿਜੀਨਸ ਵੁਆਇਸ ਟੂ ਪਾਰਲੀਮੈਂਟ’ ਨੂੰ ਇਕ ਸਥਾਈ ਸਥਾਨ ਦੇਵੇਗੀ।