ਚੰਡੀਗੜ੍ਹ,- ਰੈਵੇਨਿਊ ਪਟਵਾਰ ਯੂਨੀਅਨ ਦੀ ਅਗਵਾਈ ਹੇਠ ਪੰਜਾਬ ਦੇ ਪਟਵਾਰੀਆਂ ਤੇ ਕਾਨੂੰਗੋਆਂ ਨੇ ਸ਼ੁੱਕਰਵਾਰ ਤੋਂ ਕਲਮ ਛੋੜ ਹੜਤਾਲ ਕਰਨ ਦਾ ਐਲਾਨ ਕੀਤਾ ਹੈ। ਇਸ ਦੌਰਾਨ ਉਹ ਸਿਰਫ ਉਸ ਪਟਵਾਰ ਸਰਕਲ ਦੇ ਹੜ੍ਹ ਨਾਲ ਸਬੰਧਤ ਕੰਮ ਕਰਨਗੇ, ਜਿਸ ਵਿੱਚ ਉਹ ਤਾਇਨਾਤ ਹਨ ਅਤੇ ਮਾਲ ਸਰਕਲਾਂ ਵਿੱਚ ਕੋਈ ਕੰਮ ਨਹੀਂ ਕਰਨਗੇ, ਜਿਥੇ ਪਟਵਾਰੀਆਂ ਦੀਆਂ ਆਸਾਮੀਆਂ ਖਾਲ੍ਹੀ ਹਨ। ਰਾਜ ਦੇ 4,716 ਮਾਲ ਸਰਕਲਾਂ ਵਿਚੋਂ ਪਟਵਾਰੀ ਸਿਰਫ਼ 1,500 ਸਰਕਲਾਂ ਵਿੱਚ ਤਾਇਨਾਤ ਹਨ। ਪਟਵਾਰੀਆਂ ਅਤੇ ਕਾਨੂੰਗੋਆਂ ਨੇ ਸ਼ਨਿਚਰਵਾਰ ਨੂੰ ਹੋਈ ਮੀਟਿੰਗ ਵਿੱਚ 1 ਸਤੰਬਰ ਤੋਂ ਹੜਤਾਲ ’ਤੇ ਜਾਣ ਦੀ ਧਮਕੀ ਦਿੱਤੀ ਸੀ। ਉਨ੍ਹਾਂ ਨੂੰ ਕੱਲ੍ਹ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਲਮ ਛੋੜ ਹੜਤਾਲ ਨਾ ਕਰਨ ਦੀ ਚਿਤਾਵਨੀ ਦਿੱਤੀ ਸੀ। ਉਨ੍ਹਾਂ ਵਿਰੁੱਧ ਐਸਮਾ ਲਗਾਇਆ ਹੈ।