ਅਮਰੀਕਾ ਦੇ ਓਹਾਇਓ ਰਾਜ ਵਿਚ ਗਰਭਵਤੀ ਔਰਤ ਦੀ ਪੁਲਿਸ ਵੱਲੋਂ ਚਲਾਈ ਗੋਲੀ ਨਾਲ ਹੋਈ ਮੌਤ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਓਹਾਇਓ ਰਾਜ ਦੇ ਸ਼ਹਿਰ ਕੋਲੰਬਸ ਦੇ ਨੀਮ ਸ਼ਹਿਰੀ ਖੇਤਰ ਬਲੈਨਡਨ ਵਿਖੇ ਇਕ ਸੁਪਰਮਾਰਕਿਟ ਪਾਰਕਿੰਗ ਵਿਚ ਪੁਲਿਸ ਵੱਲੋਂ ਚਲਾਈ ਗੋਲੀ ਨਾਲ ਇਕ ਗਰਭਵਤੀ ਔਰਤ ਦੀ ਮੌਤ ਹੋਣ ਦੀ ਖਬਰ ਹੈ। ਪੁਲਿਸ ਦਾ ਕਹਿਣਾ ਹੈ ਕਿ ਔਰਤ ਜਿਸ ਉਪਰ ਇਕ ਸਟੋਰ ਵਿਚੋਂ ਸ਼ਰਾਬ ਦੀਆਂ ਬੋਤਲਾਂ ਚੋਰੀ ਕਰਨ ਦਾ ਸ਼ੱਕ ਸੀ, ਨੂੰ ਵਾਰ ਵਾਰ ਬੇਨਤੀ ਕਰਨ ਦੇ ਬਾਵਜੂਦ ਉਹ ਆਪਣੀ ਕਾਰ ਵਿਚੋਂ ਬਾਹਰ ਨਹੀਂ ਆਈ ਤੇ ਉਸ ਨੇ ਆਪਣੀ ਕਾਰ ਪੁਲਿਸ ਅਫਸਰ ਉਪਰ ਚੜਾਉਣ ਦਾ ਯਤਨ ਕੀਤਾ । ਮ੍ਰਿਤਕ ਔਰਤ ਦੀ ਪਛਾਣ ਟਾ ਕਿਆ ਯੰਗ (21) ਵਜੋਂ ਹੋਈ ਹੈ। ਬਲੈਨਡਨ ਦੇ ਪੁਲਿਸ ਮੁੱਖੀ ਜੌਹਨ ਬੈਲਫੋਰਡ ਅਨੁਸਾਰ ਸੁਪਰਮਾਰਕਿਟ ਦੇ  ਇਕ ਮੁਲਾਜ਼ਮ ਨੇ ਪਹਿਲਾਂ ਤੋਂ ਹੀ ਉਥੇ  ਮੌਜੂਦ ਪੁਲਿਸ ਅਫਸਰਾਂ ਨੂੰ ਸੂਚਿਤ ਕੀਤਾ ਕਿ ਬਹੁਤ ਸਾਰੇ ਲੋਕ ਗਰੌਸਰੀ ਸਟੋਰ ਵਿਚੋਂ ਸਮਾਨ ਚੋਰੀ ਕਰਕੇ ਦੌੜ ਗਏ ਹਨ ਜਿਨਾਂ ਵਿਚ ਇਕ ਔਰਤ ਵੀ ਸ਼ਾਮਿਲ ਹੈ ਜੋ ਸ਼ਰਾਬ ਦੀਆਂ ਬੋਤਲਾਂ ਲੈ ਗਈ ਹੈ। ਪੁਲਿਸ ਅਫਸਰਾਂ ਨੇ ਇਕ ਕਾਰ ਵਿਚ ਬੈਠੀ ਔਰਤ ਨੂੰ ਬਾਹਰ ਆਉਣ ਲਈ ਕਿਹਾ ਪਰੰਤੂ ਉਸ ਨੇ ਅਜਿਹਾ ਕਰਨ ਦੀ ਬਜਾਏ ਅੱਗੇ ਖੜੇ ਪੁਲਿਸ ਅਫਸਰ ਉਪਰ ਕਾਰ ਚੜਾ ਦੇਣ ਦੀ ਕੋਸ਼ਿਸ਼ ਕੀਤੀ। ਇਸ ਪੁਲਿਸ  ਅਫਸਰ ਨੇ ਕਾਰ ਦੇ  ਅਗਲੇ ਸ਼ੀਸ਼ੇ ਉਪਰ ਕੇਵਲ ਇਕ ਗੋਲੀ ਚਲਾਈ। ਇਸ ਉਪਰੰਤ ਕਾਰ ਤਕਰੀਬਨ 50 ਫੁੱਟ ਅਗੇ ਜਾ ਕੇ ਰੁਕ ਗਈ। ਔਰਤ ਨੂੰ ਮੌਕੇ ਉਪਰ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਜਿਸ ਦੀ ਬਾਅਦ ਵਿਚ ਪਛਾਣ ਟਾ ਕਿਆ ਯੰਗ ਵਜੋਂ ਹੋਈ ਜੋ ਗਰਭਵਤੀ ਸੀ ਤੇ ਉਸ ਨੇ ਨਵੰਬਰ ਵਿਚ ਬੱਚੀ ਨੂੰ ਜਨਮ ਦੇਣਾ ਸੀ। ਇਸ ਘਟਨਾ ਵਿਚ ਬੱਚੀ ਦੀ ਵੀ ਮੌਤ ਹੋ ਗਈ। ਯੰਗ ਦੇ ਪਹਿਲਾਂ 6 ਤੇ 3 ਸਾਲ ਦੇ ਦੋ ਪੁੱਤਰ ਹਨ। ਬੈਲਫੋਰਡ ਨੇ ਕਿਹਾ ਕਿ ਓਹੀਓ ਬਿਊਰੋ ਆਫ ਕ੍ਰਿਮੀਨਲ ਇਨਵੈਸਟੀਗੇਸ਼ਨ ਮਾਮਲੇ ਦੀ ਜਾਂਚ ਕਰੇਗੀ। ਪੁਲਿਸ ਨੇ ਘਟਨਾ ਵਿਚ ਸ਼ਾਮਿਲ ਪੁਲਿਸ ਅਫਸਰਾਂ ਦੇ ਨਾਂ ਜਾਰੀ ਨਹੀਂ ਕੀਤੇ ਹਨ। ਪੁਲਿਸ ਮੁੱਖੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਮੁਕੰਮਲ ਹੋਣ ਤੱਕ ਪੁਲਿਸ ਅਫਸਰ ਤਨਖਾਹ ਸਮੇਤ ਛੁੱਟੀ ਉਪਰ ਭੇਜ ਦਿੱਤੇ ਗਏ ਹਨ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की