ਭੀਖੀ ( ਕਮਲ ਜਿੰਦਲ )- ਸਥਾਨਿਕ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਸੀਨੀ.ਸੈਕੰ. ਭੀਖੀ ਦੇ ਖਿਡਾਰੀਆਂ ਨੇ ਉੱਤਰ ਖੇਤਰ ਖੇਡ ਮੁਕਾਬਲਿਆ ਵਿੱਚ ਵਧੀਆ ਪੁਜੀਸ਼ਨਾ ਹਾਸਿਲ ਕੀਤੀਆਂ।ਇਹ ਖੇਡਾਂ ਚੁੰਨੀ ਲਾਲ ਸਰਸਵਤੀ ਬਾਲ ਵਿੱਦਿਆ ਮੰਦਰ, ਹਰੀ ਨਗਰ ਨਵੀ ਦਿੱਲੀ ਵਿਖੇ ਹੋਈਆਂ। ਇਨ੍ਹਾਂ ਖੇਡਾਂ ਵਿੱਚ ਸਕੇਟਿੰਗ ਵਿੱਚ ਅੰਡਰਖ਼14 ਵਿੱਚ ਜਪਨੂਰ ਸਿੰਘ ਨੇ 500 ਮੀਟਰ ਵਿੱਚ ਦੂਸਰਾ, 1000 ਮੀਟਰ ਵਿੱਚ ਦੂਸਰਾ ਅਤੇ ਇੱਕ ਲੈਪ
ਵਿੱਚ ਤੀਸਰਾ ਸਥਾਨ, ਅੰਡਰ 17 ਵਿੱਚ ਮਨਿੰਦਰ ਸਿੰਘ ਨੇ 500,1000 ਮੀਟਰ ਵਿੱਚ ਪਹਿਲਾ, ਪ੍ਰੀਤਇੰਦਰ ਸਿੰਘ ਨੇ 500, 1000 ਅਤੇ 5000 ਮੀਟਰ ਵਿੱਚ ਪਹਿਲਾ, ਅੰਡਰ 19 ਵਿੱਚ ਅਰਸ਼ਦੀਪ ਸਿੰਘ ਨੇ 5000 ਮੀਟਰ ਵਿੱਚ ਪਹਿਲਾ, 1000 ਮੀਟਰ ਵਿੱਚ ਦੂਸਰਾ ਅਤੇ ਸ਼ਿਵਮ ਸ਼ਰਮਾਂ ਨੇ 500 ਮੀਟਰ ਵਿੱਚ ਦੂਸਰਾ ਅਤੇ ਇੱਕ ਲੈਪ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ।ਬਾਸਕਿੰਟਬਾਲ ਲੜਕੀਆਂ ਵਿੱਚ ਅੰਡਰ19 , ਅੰਡਰ17 ਵਿੱਚ ਦੂਸਰਾ ਅਤੇ ਅੰਡਰ14 ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ। ਸਕੂਲ ਪ੍ਰਿੰਸੀਪਲ ਸੰਜੀਵ ਕੁਮਾਰ ਨੇ ਜੇਤੂ ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ। ਸਕੂਲ ਪ੍ਰਬੰਧਕ ਕਮੇਟੀ ਪ੍ਰਧਾਨ ਸਤੀਸ਼ ਕੁਮਾਰ ਅਤੇ ਸਮੂਹ ਕਮੇਟੀ ਮੈਂਬਰਾਂ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ। ਅਤੇ ਨਾਲ ਹੀ ਐਨ.ਸੀ.ਸੀ. ਕੈਡਿਟਾ ਵੱਲੋਂ ਰਨ ਟੂ ਫਿੱਟ ਅਧੀਨ ਰਾਸਟਰੀ ਖੇਡ ਦਿਵਸ ਮਨਾਇਆ ਗਿਆ। ਇਸ ਦੌਰਾਨ ਐਨ.ਸੀ.ਸੀ. ਕੈਡਿਟਾ ਵੱਲੋਂ ਲੱਗਭੱਗ 3 ਕਿਲੋਮੀਟਰ ਦੋੜ ਲਗਾਈ ਗਈ।ਇਸ ਮੌਕੇ ਤੇ ਏ.ਐਨ.ਓ. ਭਰਪੂਰ ਸਿੰਘ ਅਤੇ
ਪ੍ਰਿੰਸੀਪਲ ਸੰਜੀਵ ਕੁਮਾਰ ਸਾਮਿਲ ਰਹੇ।