71ਵਾਂ ਮਿਸ ਵਰਲਡ 2023 ਮੁਕਾਬਲੇ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਸ ਵਾਰ ਇਹ ਬੇਹੱਦ ਦਿਲਚਸਪ ਹੋਣ ਵਾਲਾ ਹੈ। ਦੱਸ ਦੇਈਏ ਕਿ ਇਸ ਸਾਲ ਦੇ ਅੰਤ ਵਿੱਚ ਮਿਸ ਵਰਲਡ 2023 ਕਸ਼ਮੀਰ ਵਿੱਚ ਹੋਣ ਵਾਲਾ ਹੈ, ਜਿਸ ਵਿੱਚ 140 ਦੇਸ਼ ਹਿੱਸਾ ਲੈਣਗੇ। ਇੱਕ ਪ੍ਰੈਸ ਕਾਨਫਰੰਸ ਵਿੱਚ ਇਸ ਦਾ ਐਲਾਨ ਕੀਤਾ ਗਿਆ। ਪ੍ਰੈੱਸ ਕਾਨਫਰੰਸ ਵਿੱਚ ਮਿਸ ਵਰਲਡ ਕੈਰੋਲੀਨਾ ਬਿਲਾਵਸਕੀ, ਮਿਸ ਇੰਡੀਆ ਸਿਨੀ ਸ਼ੈਟੀ, ਮਿਸ ਵਰਲਡ ਕੈਰੇਬੀਅਨ ਐਮੀ ਪੇਨਾ ਅਤੇ ਮਿਸ ਵਰਲਡ ਇੰਗਲੈਂਡ ਜੈਸਿਕਾ ਗਗਨੇ ਅਤੇ ਮਿਸ ਵਰਲਡ ਅਮਰੀਕਾ ਸ਼੍ਰੀ ਸੈਣੀ ਅਤੇ ਮਿਸ ਏਸ਼ੀਆ ਪ੍ਰਿਸਲੀਆ ਕਾਰਲਾ ਸਪੁਤਰੀ ਯੂਲਸ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਕਸ਼ਮੀਰ ਨੂੰ 71ਵੇਂ ਮਿਸ ਵਰਲਡ 2023 ਮੁਕਾਬਲੇ ਲਈ ਚੁਣਿਆ ਗਿਆ ਹੈ।
ਕੈਰੋਲੀਨਾ ਬਿਲਾਵਸਕੀ ਨੇ ਕਿਹਾ, ”ਕਸ਼ਮੀਰ ਵਿੱਚ ਸਭ ਕੁਝ ਹੈ ਅਤੇ ਇਹ ਮਿਸ ਵਰਲਡ ਵਰਗੇ ਈਵੈਂਟ ਲਈ ਸਭ ਤੋਂ ਵਧੀਆ ਜਗ੍ਹਾ ਹੈ। ਮੈਂ ਭਾਰਤ ਦੀਆਂ ਖੂਬਸੂਰਤ ਥਾਵਾਂ ਦੇਖ ਕੇ ਹੈਰਾਨ ਹਾਂ, ਇੱਥੋਂ ਦੀਆਂ ਖੂਬਸੂਰਤ ਝੀਲਾਂ, ਇੱਥੇ ਹਰ ਕਿਸੇ ਨੇ ਸਾਡਾ ਸੁਆਗਤ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਜੋ ਮਹਿਮਾਨਨਿਵਾਜ਼ੀ ਮਿਲੀ ਉਹ ਸ਼ਾਨਦਾਰ ਸੀ। ਇਸ ਈਵੈਂਟ ਵਿੱਚ 140 ਦੇਸ਼ਾਂ ਨੂੰ ਹਿੱਸਾ ਲੈਂਦੇ ਦੇਖਣਾ ਰੋਮਾਂਚਕ ਹੋਵੇਗਾ। ਹਰ ਜਗ੍ਹਾ ਦੀ ਆਪਣੀ ਖੂਬਸੂਰਤੀ ਹੁੰਦੀ ਹੈ, ਪਰ ਇਹ ਵਿਲੱਖਣ ਤੇ ਹਾਵੀ ਕਰਨ ਵਾਲੀ ਹੈ।