ਨਿਤੁਸ਼ ਚੱਢਾ ਨੇ ਜਿੱਤਿਆ ਪੈਰਿਸ ਬ੍ਰੈਸਟ ਪੈਰਿਸ ਮੈਡਲ- ਵਿਦੇਸ਼ਾਂ ਵਿਚ ਵੀ ਜਲੰਧਰ ਦਾ ਨਾਮ ਚਮਕਾਇਆ

ਜਲੰਧਰ: ਕਿਸੇ ਚੀਜ਼ ਦਾ ਸ਼ੋਂਕ ਇਨਸਾਨ ਨੂੰ ਕਿਤੇ ਦਾ ਕਿਤੇ ਲੈ ਜਾਂਦਾ ਹੈ ਤੇ ਉਸ ਕੋਨੋਂ ਬਹੁਤ ਕੁਝ ਕਰਵਾ ਲੈਂਦਾ ਹੈ। ਅਸੀਂ ਗੱਲ ਕਰ ਰਹੇ ਹਾਂ ਇਕ ਉੱਦਮੀ ਦੀ ਜੋ ਕਿ ਇਕ ਫੁੱਟਵੀਅਰ ਇੰਡਸਟਰੀ ਵਿਚ ਬਹੁਤ ਨਾਮ ਕਮਾ ਚੁਕਾ ਹੈ ਤੇ ਇਕ ਸਫਲ ਬਿਜਨੇਸਮੈਨ ਹੈ। 2020 ਵਿਚ ਨਿਤੁਸ਼ ਚੱਢਾ (42) ਸਾਈਕਲ ਚਲਾਉਣਾ ਸ਼ੁਰੂ ਕੀਤਾ ਤੇ ਕਦੋ ਇਹ ਉਸਦਾ ਸ਼ੋਂਕ ਬਣ ਗਿਆ ਪਤਾ ਹੀ ਨਹੀਂ ਚਲਿਆ। ਨਿਤੁਸ਼ ਨੇ ਪਹਿਲੀ ਵਾਰ 62 ਘੰਟਿਆਂ ਵਿਚ 1000 ਕਿੱਲੋਮੀਟਰ ਦਾ ਸਫਰ ਤਹਿ ਕੀਤਾ ਤੇ ਫਿਰ ਉਨ੍ਹਾਂ ਨੂੰ ਲਗਿਆ ਉਨ੍ਹਾਂ ਨੂੰ ਕੋਚਿੰਗ ਲੈਣੀ ਚਾਹੀਦੀ ਹੈ ਤੇ ਉਨ੍ਹਾਂ ਨੇ ਸੁਨੀਲ ਸ਼ਰਮਾ (BOSTIN QUALIFIED ) ਤੋ ਕੋਚਿੰਗ ਲੈਣੀ ਸ਼ੁਰੂ ਕਰ ਦਿਤੀ ਤੇ ਗਗਨ ਕੁਮਾਰ (IRON MAN WINNER) ਨੇ ਉਨ੍ਹਾਂ ਨੂੰ ਬਹੁਤ ਉਤਸ਼ਾਹਿਤ ਕੀਤਾ। ਜਦੋ ਨੀਤੀਸ਼ ਨੂੰ ਪਤਾ ਚੱਲਿਆ ਕਿ ਪੈਰਿਸ ਵਿਚ ਵੀ ਕੋਈ ਸਾਈਕਲਿੰਗ ਦਾ ਕੰਪਿਸ਼ਨ ਹੋ ਰਿਹਾ ਹੈ ਤਾਂ ਉਨ੍ਹਾਂ ਨੇ ਪੈਰਿਸ ਬਰੈਸਟ ਪੈਰਿਸ ਇੰਟਰਨੈਸ਼ਨਲ ਸਾਈਕਲਿੰਗ ਰੇਸ ਵਿਚ ਹਿਸਾ ਲੈਣ ਲਈ ਅਪਲਾਈ ਕਰ ਦਿਤਾ। ਉਨ੍ਹਾਂ ਨੇ 80 ਘੰਟੇ ਦਿਨ ਰਾਤ ਸਾਈਕਲ ਚਲਾ ਕੇ 1219 ਕਿਲੋਮੀਟਰ ਦਾ ਸਫਰ ਤਹਿ ਕੀਤਾ ਤੇ ਇਥੇ ਇਹ ਦੱਸਣਯੋਗ ਹੈ ਕਿ ਇਸ ਕੰਪੀਟੀਸ਼ਨ ਵਿਚ ਹਿੱਸਾ ਲੈਣ ਲਈ SR 200,300,400 ਕਲੀਅਰ ਕਰਨੀ ਜ਼ਰੂਰੀ ਹੁੰਦੀ ਹੈ ਤੇ ਨਿਤੁਸ਼ ਪਹਿਲਾ ਹੀ ਇਸ ਨੂੰ ਕਲੀਅਰ ਕਰ ਚੁਕਾ ਸੀ ਤੇ ਇਸ 1219 ਕਿਲੋਮੀਟਰ ਦੇ ਕੰਪੀਟੀਸ਼ਨ ਵਿਚ 12000 ਮੀਟਰ ਬਹੁਤ ਚੜਾਈ ਵਾਲੇ ਸਨ। ਨਿਤੁਸ਼ ਹੁਣ ਤਕ 22000 ਕਿਲੋਮੀਟਰ ਸਾਈਕਲ ਚਲਾ ਚੁਕੇ ਹਨ ।

ਨਿਤੁਸ਼ ਨੇ ਪੂਰੇ ਭਾਰਤ ਦੇ ਭਾਗੀਦਾਰਾਂ ਵਿੱਚੋ 19ਵਾਂ ਸਥਾਨ ਹਾਸਲ ਕੀਤਾ ਤੇ ਪੰਜਾਬ ਵਿੱਚੋ ਪਹਿਲੇ ਸਥਾਨ ਤੇ ਰਹੇ ਨਿਤੁਸ਼ ਦੇ ਨਾਲ ਉਨ੍ਹਾਂ ਦੀ ਸਹਿਯੋਗੀ ਟੀਮ SRT CLUB, HAWK RIDEAS, KNIGHT RIDEAS,JALANDHAR RUNNING CLUB ਨੇ ਵੀ ਉਨ੍ਹਾਂ ਦੇ ਨਾਲ ਪੂਰਾ ਸਾਥ ਦਿਤਾ ਹੈ ।

ਨਿਤੁਸ਼ ਦਾ ਕਹਿਣਾ ਹੈ ਕਿ ਉਸਦੇ ਪਰਿਵਾਰ ਵਿਚ ਉਸਦੇ ਪਿਤਾ ਜੀ ਵਿਨੋਦ ਚੱਢਾ , ਮਾਤਾ ਜੀ ਅਤੇ ਉਨ੍ਹਾਂ ਦੇ ਪਤਨੀ ਦੇ ਸਹਿਯੋਗ ਬਿਨਾ ਕੁੱਝ ਵੀ ਨਹੀਂ ਹਨ।

ਪੈਰਿਸ ਤੋਂ ਮੈਡਲ ਜਿੱਤ ਕੇ ਪਹੁੰਚਣ ਤੇ ਨਿਤੁਸ਼ ਚੱਢਾ ਦਾ ਸਵਾਗਤ ਬਹੁਤ ਹੀ ਜ਼ੋਰਾਂ ਸ਼ੋਰਾਂ ਨਾਲ ਢੋਲ ਵਜਾ ਕੇ ਗੁਰੂ ਤੇਗ਼ ਬਹਾਦਰ ਨਗਰ ਪ੍ਰਿਥਵੀ ਪਲਾਨੇਟ ਦੇ ਅੱਗੇ ਫੁੱਲਾਂ ਦੇ ਗੁਲਦਸਤੇ ਅਤੇ ਹਾਰ ਪਾ ਕੇ ਸਵਾਗਤ ਕੀਤਾ ਇਸ ਮੌਕੇ ਅਮਰਪ੍ਰੀਤ ਸਿੰਘ, ਇੰਦਰਜੀਤ ਸਿੰਘ ਬੱਬਰ ,ਸੁਖਜਿੰਦਰ ਸਿੰਘ ਅਲੱਗ, ਸੋਨੂ ਸਚਰ ,ਸਨੀ ਗੁਗਨਾਨੀ, ਗੁਰਸ਼ਰਨ ਸਿੰਘ,ਮਨੀ ਨਿਹੰਗ, ਪ੍ਰਿੰਸ ਨਿਹੰਗ ,ਅਮਿਤ ਗੋਸਵਾਮੀ,ਸੁਮੀਤ ਸੋਢੀ ,ਨਵਜੋਤ ਸਿੰਘ, ਹਰਪ੍ਰੀਤ ਸਿੰਘ ਹਨੀ, ਜੋਤੀ ਟੰਡਨ, ਲਾਲੀ,ਗੋਰੀ ਪਤੰਗਾ ਵਾਲੇ ਤੇ ਹੋਰ ਵੀ ਸਥਿਨਾ ਨੇ ਫੁੱਲਾਂ ਦਾ ਹਰ ਪਾ ਕੇ ਅਤੇ ਲੱਡੂ ਵੰਡ ਕੇ ਖੁਸ਼ ਪ੍ਰਗਟਾਈ ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की