ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਬਰੈਂਪਟਨ ਵਿਖੇ ਲਗਾਏ ਗਏ ਗੁਰਮਤਿ ਕੈਂਪ

ਬਰੈਂਪਟਨ (ਰਾਜ ਗੋਗਨਾ/ ਕੁਲਤਰਨ ਪਧਿਆਣਾ) —ਉਨਟਾਰੀੳ ਦੇ ਸ਼ਹਿਰ ਬਰੈਂਪਟਨ ਦੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਵਿਖੇ ਗੁਰਦੁਆਰਾ ਸਾਹਿਬ ਅਤੇ ਅਕਾਲ ਸਿੱਖ ਅਕੈਡਮੀ ਵੱਲੋ ਗਰਮੀਆਂ ਦੀਆਂ ਛੁੱਟੀਆ ਦੇ ਚਲਦਿਆਂ ਬੱਚਿਆ ਲਈ ਗੁਰਮਤਿ ਕੈਂਪ ਲਗਾਏ ਗਏ।ਇਹ ਕੈੰਪ 7 ਅਗਸਤ ਤੋਂ ਸ਼ੁਰੂ ਹੋ ਕੇ ਮਿੱਤੀ 25 ਅਗਸਤ  ਤੱਕ ਤਿੰਨ ਹਫਤਿਆ ਲਈ ਚੱਲੇ ਸਨ।ਅਤੇ ਇੰਨਾਂ ਕੈਂਪਾ ਵਿੱਚ 120 ਤੋਂ ਵੱਧ ਬੱਚਿਆ ਨੇ ਭਾਗ ਲਿਆ ਸੀ।ਇੰਨਾਂ ਕੈਂਪਾ ਵਿੱਚ ਗੁਰਬਾਣੀ ਉਚਾਰਨ ਤੇ ਵਿਆਖਿਆ, ਕੀਰਤਨ, ਪੰਜਾਬੀ ਭਾਸ਼ਾ ਅਤੇ ਗੁਰਮੁੱਖੀ ਅਤੇ ਸਿੱਖ ਇਤਿਹਾਸ ਬਾਬਤ ਜਾਣਕਾਰੀ ਬੱਚਿਆ ਨੂੰ ਦਿੱਤੀ ਗਈ।ਇਸ ਕੈਂਪ ਵਿੱਚ ਸ਼ਾਮਲ ਬੱਚਿਆ ਨੂੰ 27 ਅਗਸਤ ਦਿਨ ਐਤਵਾਰ ਵਾਲੇ ਦਿਨ ਸਰਟੀਫਿਕੇਟ ਦੇਕੇ ਸਨਮਾਨਿਤ ਕੀਤਾ ਗਿਆ ਹੈ । ਬੱਚਿਆ ਨੂੰ ਇਸ ਮੌਕੇ ਸਿੱਖ ਇਤਿਹਾਸ, ਗੁਰੂ ਸਾਹਿਬਾਨ ਅਤੇ ਹੋਰ ਸਿੱਖ ਯੋਧਿਆਂ ਦੇ ਨਾਮ ਜੁਬਾਨੀ ਯਾਦ ਸਨ। ਇੰਨਾ ਬੱਚਿਆ ਦੇ ਪਰਿਵਾਰਕ ਮੈਂਬਰਾ ਨੇ ਵੀ ਇੰਨਾ ਕੈਂਪਾ ਤੋਂ ਬਾਅਦ ਬੱਚਿਆ ਵਿੱਚ ਕਾਫੀ ਬਦਲਾਅ ਅਤੇ ਪੰਜਾਬੀ ਭਾਸ਼ਾ ਪ੍ਰਤੀ ਦਿਲਚਸਪੀ ਮਹਿਸੂਸ ਕੀਤੀ। ਇਸ ਮੌਕੇ ਬੱਚਿਆ ਨੂੰ ਦਸਤਾਰ ਸਜਾਉਣ ਦੀ ਸਿਖਲਾਈ ਅਤੇ ਸਰਬੱਤ ਦੇ ਭਲੇ ਲਈ ਸਮਾਜਿਕ ਗਤੀਵਿਧੀਆ ਵਿੱਚ ਸ਼ਾਮਲ ਹੋਣ ਬਾਬਤ ਵੀ ਜਾਗਰੂਕ ਕੀਤਾ ਗਿਆ ਹੈ। ਗੁਰੂ ਨਾਨਕ ਮਿਸ਼ਨ ਸੈਂਟਰ ਬਰੈਂਪਟਨ ਦੀ ਸਮੂੰਹ ਪ੍ਰਬੰਧਕ ਕਮੇਟੀ ਜਿਸ ਵਿੱਚ ਪ੍ਰਧਾਨ ਗੁਰਦੇਵ ਸਿੰਘ ਬੱਲ , ਬਲਕਰਨ ਸਿੰਘ ਗਿੱਲ, ਲਖਵਿੰਦਰ ਸਿੰਘ ਧਾਲੀਵਾਲ, ਮਨੋਹਰ ਸਿੰਘ ਬੱਲ ਅਤੇ ਅੰਮ੍ਰਿਤਪਾਲ  ਸਿੰਘ ਸ਼ੇਰਗਿੱਲ ਨੇ ਆਈਆਂ ਹੋਈਆਂ ਸਮੂਹ ਸੰਗਤਾਾਂ ਦਾ ਧੰਨਵਾਦ ਕੀਤਾ।>

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...