ੳਨਟਾਰੀੳ, (ਰਾਜ ਗੋਗਨਾ)-ਹਿੰਦੂ ਮੰਦਰਾਂ ਤੇ ਹਮਲਿਆਂ ਵਿਰੁੱਧ ਕੈਨੇਡਾ ਦੀ ਸੰਸਦ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਜਿਸ ਵਿੱਚ 6000 ਹਜ਼ਾਰ ਤੋ ਵੱਧ ਲੋਕਾਂ ਦਾ ਸਮਰਥਨ ਪ੍ਰਾਪਤ ਹੈ।ਇਹ ਪਟੀਸ਼ਨ ਐਮ. ਪੀ ਮੇਲਿਸਾ ਲੈਂਸਟਮੈਨ ਦੁਆਰਾ ਸਪਾਂਸਰ ਕੀਤੀ ਗਈ ਹੈ। ਪਟੀਸ਼ਨ, 19 ਜੁਲਾਈ ਨੂੰ ਦਸਤਖਤਾਂ ਲਈ ਖੋਲ੍ਹੀ ਗਈ ਸੀ, ਅਤੇ 17 ਅਕਤੂਬਰ ਤੱਕ ਇਹ ਸਰਗਰਮ ਰਹੇਗੀ।ਦੱਸਣਯੋਗ ਹੈ ਕਿ ਪਿਛਲੇ ਸਾਲ ਕੈਨੇਡਾ ਵਿੱਚ ਕਈ ਮੰਦਰਾਂ ਵਿੱਚ ਭੰਨ-ਤੋੜ ਦੀਆਂ ਘਟਨਾਵਾਂ ਤੋਂ ਚਿੰਤਤ, ਸੰਸਦ ਮੈਂਬਰਾਂ ਨੇ ਹਿੰਦੂ ਫੋਬੀਆ ਨੂੰ ਰਸਮੀ ਤੌਰ ‘ਤੇ ਮਾਨਤਾ ਦੇਣ ਲਈ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਕਾਮਨਜ਼ ਅੱਗੇ ਦਾਇਰ ਕੀਤੀ ਪਟੀਸ਼ਨ ਦਾ ਸਮਰਥਨ ਕੀਤਾ। ਇਸ ਪਟੀਸ਼ਨ ਲਈ ਕੈਨੇਡੀਅਨ ਸੰਸਦ ਮੈਂਬਰਾਂ ਦਾ ਸਮਰਥਨ ਪ੍ਰਾਪਤ ਹੋ ਰਿਹਾ ਹੈ। ਅਤੇ ਇਸ ਤੇ 6000 ਹਜ਼ਾਰ ਤੋਂ ਵੀ ਵੱਧ ਲੋਕਾਂ ਨੇ ਦਸਤਖਤ ਕੀਤੇ ਗਏ ਹਨ।ਜੋ ਕਿ ਸਾਰੀਆਂ ਸ਼੍ਰੇਣੀਆਂ ਵਿੱਚ ਓਪਨ ਪਟੀਸ਼ਨਾਂ ਦੀ ਸਭ ਤੋਂ ਵੱਡੀ ਗਿਣਤੀ ਹੈ। ਸੰਸਦ ਮੈਂਬਰ ਮੇਲਿਸਾ ਲੈਂਸਟਮੈਨ ਦੁਆਰਾ ਸਪਾਂਸਰ ਕੀਤੀ ਗਈ ਪਟੀਸ਼ਨ ਨੂੰ 19 ਜੁਲਾਈ ਨੂੰ ਹਸਤਾਖਰਾਂ ਲਈ ਖੋਲ੍ਹਿਆ ਗਿਆ ਸੀ। ਅਤੇ ਇਹ 17 ਅਕਤੂਬਰ ਤੱਕ ਸਰਗਰਮ ਰਹੇਗੀ।ਪਟੀਸ਼ਨ ਦਾ ਸਮਰਥਨ ਕਰਨ ਵਾਲੇ ਮੰਦਰਾਂ ਵਿੱਚ ਸਰੀ, ਬ੍ਰਿਟਿਸ਼ ਕੋਲੰਬੀਆ ਵਿੱਚ ਲਕਸ਼ਮੀ ਨਰਾਇਣ ਮੰਦਰ ਵੀ ਸ਼ਾਮਲ ਹੈ। ਜਦੋ ਲੰਘੀ 12 ਅਗਸਤ ਨੂੰ ਇਸ ਮੰਦਰ ਦੇ ਗੇਟ ‘ਤੇ ਖਾਲਿਸਤਾਨ ਸਮਰਥਕਾਂ ਵੱਲੋਂ ਭਾਰਤ ਵਿਰੋਧੀ ਅਤੇ ਖਾਲਿਸਤਾਨ ਪੱਖੀ ਪੋਸਟਰ ਚਿਪਕਾਏ ਗਏ ਸਨ। ਮੰਦਰ ਦੇ ਉਪ ਪ੍ਰਧਾਨ ਸਤੀਸ਼ ਕੁਮਾਰ ਨੇ ਕਿਹਾ ਕਿ ਅਸੀਂ ਹਿੰਦੂਆਂ ਦੇ ਸਮਰਥਨ ਵਿਚ ਅਜਿਹੀਆਂ ਪਹਿਲਕਦਮੀਆਂ ਦਾ ਸਮਰਥਨ ਕਰਾਂਗੇ। ਬਰੈਂਪਟਨ ਦਾ ਤ੍ਰਿਵੇਣੀ ਮੰਦਿਰ ਵੀ ਇਸ ਪਟੀਸ਼ਨ ਦਾ ਸਮਰਥਨ ਕਰਨ ਵਿੱਚ ਸ਼ਾਮਲ ਹੈ। ਇਹ ਪਟੀਸ਼ਨ ਕੈਨੇਡੀਅਨ ਆਰਗੇਨਾਈਜ਼ੇਸ਼ਨ ਫਾਰ ਹਿੰਦੂ ਹੈਰੀਟੇਜ ਐਜੂਕੇਸ਼ਨ ਵੱਲੋਂ ਦਾਇਰ ਕੀਤੀ ਗਈ ਸੀ। ਜਿਸ ਵਿੱਚ ਸਦਨ ਨੇ ਹਿੰਦੂ-ਵਿਰੋਧੀ ਪੱਖਪਾਤ ਅਤੇ ਵਿਤਕਰੇ ਦਾ ਵਰਣਨ ਕਰਨ ਲਈ ਮਨੁੱਖੀ ਅਧਿਕਾਰ ਸੰਹਿਤਾ ਦੇ ਸ਼ਬਦਕੋਸ਼ ਵਿੱਚ ਹਿੰਦੂ ਫੋਬੀਆ ਨੂੰ ਇੱਕ ਸ਼ਬਦ ਵਜੋਂ ਮਾਨਤਾ ਦੇਣ ਦੀ ਮੰਗ ਕੀਤੀ।