ਸਿਹਤ ਵਿਭਾਗ ਵੱਲੋਂ “ਅੱਖਾਂ ਦਾਨ – ਮਹਾਂ ਦਾਨ “ ਅਧੀਨ ਇੱਕ ਵਿਸ਼ੇਸ਼ ਮੁਹਿੰਮ ਮਿਤੀ 25 ਅਗਸਤ ਤੋਂ 8 ਸਤੰਬਰ ਤੱਕ ਪੰਜਾਬ ਭਰ ਵਿੱਚ ਚਲਾਈ ਜਾ ਰਹੀ ਹੈ ।
ਫ਼ਤਹਿਗੜ੍ਹ ਸਾਹਿਬ/ ਬੱਸੀ ਪਠਾਣਾਂ – ਸਿਹਤ ਵਿਭਾਗ ਵੱਲੋਂ “ਅੱਖਾਂ ਦਾਨ – ਮਹਾਂ ਦਾਨ “ ਅਧੀਨ ਇੱਕ ਵਿਸ਼ੇਸ਼ ਮੁਹਿੰਮ ਮਿਤੀ 25 ਅਗਸਤ ਤੋਂ 8 ਸਤੰਬਰ ਤੱਕ ਪੰਜਾਬ ਭਰ ਵਿੱਚ ਚਲਾਈ ਜਾ ਰਹੀ ਹੈ । ਇਸੇ ਤਹਿਤ ਡਾ ਦਵਿੰਦਰਜੀਤ ਕੌਰ ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਦੇ ਦਿਸ਼ਾ ਨਿਰਦੇਸ਼ ਅਤੇ ਡਾ ਭੂਪਿੰਦਰ ਸਿੰਘ ਐਸ ਐਮ ਓ ਪੀ ਐਚ ਸੀ ਨੰਦਪੁਰ ਕਲੌੜ ਦੀ ਅਗਵਾਈ ਵਿੱਚ ਮਰਨ ਉਪਰੰਤ ਅੱਖਾਂ ਦਾਨ ਕਰਨ ਸਬੰਧੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਇੱਕ ਮੀਟਿੰਗ ਸੀ ਐਚ ਓ ਨਾਲ ਕੀਤੀ ਗਈ ।ਇਸ ਮੀਟਿੰਗ ਵਿੱਚ ਸੀਨੀਅਰ ਮੈਡੀਕਲ ਅਫ਼ਸਰ ਡਾ ਭੂਪਿੰਦਰ ਸਿੰਘ ਨੇ ਕਿਹਾ ਕਿ ਵੱਖ ਵੱਖ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਇਸ ਮੁਹਿੰਮ ਪ੍ਰਤੀ ਲੋਕਾਂ ਨੂੰ ਜਾਗਰੁਕ ਕਰਨ ਅਤੇ ਅੱਖਾਂ ਦਾਨ ਕਰਨ ਲਈ ਦਰਵੇਸ਼ ਆਉਂਦੀਆਂ ਸਮੱਸਿਆਵਾਂ ਸਬੰਧੀ ਵਿਸਥਾਰ ਸਹਿਤ ਚਰਚਾ ਕੀਤੀ ਗਈ ਅਤੇ “ਅੱਖਾਂ ਦਾਨ – ਮਹਾਂ ਦਾਨ” ਸੰਬੰਧੀ ਪੋਸਟਰ ਜਾਰੀ ਕੀਤਾ ਗਿਆ । ਡਾ ਭੂਪਿੰਦਰ ਨੇ ਦੱਸਿਆ ਕਿ ਮਰਨ ਉਪਰੰਤ ਅੱਖਾਂ ਦਾਨ ਕਰਨਾ ਪੁੰਨ ਦਾ ਕੰਮ ਹੈ ਇਸ ਲਈ ਸਾਨੂੰ ਹਰ ਇਕ ਨੂੰ ਜਿਓਂਦੇ ਜੀਅ ਆਪਣੇ ਆਪ ਨਾਲ ਇਕ ਵਾਅਦਾ ਕਰਨਾ ਚਾਹੀਦਾ ਹੈ ਕਿ ਮਰਨ ਉਪਰੰਤ ਉਸਦੀਆ ਅੱਖਾਂ ਕਿਸੇ ਨਾ ਕਿਸੇ ਲੋੜਵੰਦ ਦਾ ਸਹਾਰਾ ਜਰੂਰ ਬਣਨ ।