ਬਰੈਂਪਟਨ (ਰਾਜ ਗੋਗਨਾ )— ਬੀਤੇਂ ਦਿਨ ਬਰੈਂਪਟਨ ਕੈਨੇਡਾ ਦੇ ਇਕ ਭਾਰਤੀ ਮੂਲ ਦੇ ਰੀਅਲ ਅਸਟੇਟ ਏਜੰਟ ਨੂੰ ਅਫ਼ੀਮ ਦੀ ਦਰਾਮਦ ਹੇਠ ਸਥਾਨਕ ਮਾਣਯੋਗ ਅਦਾਲਤ ਨੇ 7 ਸਾਲ ਦੀ ਸ਼ਜਾ ਸੁਣਾਈ ਹੈ।ਜਦੋ ਉਹ ਭਾਰਤ ਦੀ ਯਾਤਰਾ ਤੋ ਵਾਪਿਸ ਕੈਨੇਡਾ ਪਰਤਿਆ ਤਾ ਕੈਨੇਡਾ ਦੇ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਸੁਰੱਖਿਆ ਕਰਮਚਾਰੀਆਂ ਨੂੰ ਉਸ ਦੇ ਸਮਾਨ ਦੇ ਅੰਦਰੋਂ ਮਠਿਆਈਆ ਦੇ।ਡੱਬਿਆਂ ਦੇ ਵਿੱਚੋ ਅਫ਼ੀਮ ਮਿਲੀ।ਭਾਵੇ ਵਿਅਕਤੀ ਨੇ ਦਾਅਵਾ ਕੀਤਾ ਕਿ ਉਹ ਨਹੀਂ ਜਾਣਦਾ ਸੀ ਕਿ ਭਾਰਤ ਤੋਂ ਲਿਆਂਦੀਆਂ ਮਠਿਆਈਆਂ ਦੇ ਡੱਬਿਆਂ ਵਿੱਚ ਅਫ਼ੀਮ ਹੈ।ਅਦਾਲਤ ਦੇ ਜਸਟਿਸ ਲੂਸੀਲ ਸ਼ਾਅ ਦੁਆਰਾ ਹਾਲ ਹੀ ਵਿੱਚ ਜਾਰੀ ਕੀਤੇ ਗਏ ਫੈਸਲੇ ਦੇ ਅਨੁਸਾਰ ਅਦਾਲਤ ਦੀ ਜਿਊਰੀ ਨੇ 34 ਸਾਲ ਦੇ ਭਾਰਤੀ ਮੂਲ ਦੇ ਨਿਤੀਸ਼ ਵਰਮਾਂ ਨੂੰ ਸੰਨ 2019 ਦੀ 4 ਅਗਸਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ।ਜਦੋਂ ਮਠਿਆਈਆਂ ਦੇ ਡੱਬਿਆਂ ਵਿੱਚੋ 13.7 ਕਿਲੋਗ੍ਰਾਮ ਅਫੀਮ ਮਿਲੀ ਸੀ,ਜੋ ਮਠਿਆਈਆਂ ਦੇ ਡੱਬਿਆਂ ਵਿੱਚ ਬੰਦ ਕੀਤੀ ਗਈ ਸੀ।ਇਸ ਨਸ਼ੀਲੇ ਪਦਾਰਥ ਦੀ ਕੀਮਤ 294,316 ਤੋਂ 936,460 ਡਾਲਰਾਂ ਦੇ ਕਰੀਬ ਹੈ।ਜੱਜ ਨੇ ਕਿਹਾ ਕਿ ਇਹ ਨਿਤੀਸ਼ ਵਰਮਾ ਦਾ ਪਹਿਲਾ ਜੁਰਮ ਸੀ ਅਤੇ ਇਸ ਤੋਂ ਪਹਿਲਾਂ ਉਸ ਦਾ ਕੈਨੇਡਾ ਵਿੱਚ ਉੱਜਵਲ ਅਤੇ ਸੁਨਹਿਰੀ ਭਵਿੱਖ ਸੀ।ਹੁਣ ਸਜ਼ਾ ਪੂਰੀ ਹੋਣ ‘ਤੇ ਨਿਤੇਸ਼ ਵਰਮਾ ਨੂੰ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪਵੇਗਾ। ਕਿਉਂਕਿ ਹੁਣ ਉਹ ਕੈਨੇਡੀਅਨ ਨਾਗਰਿਕ ਨਹੀਂ ਹੈ।