ਕੈਨੇਡਾ ਦੇ ਇਕ ਪੰਜਾਬੀ ਟਰੱਕ ਡਰਾਈਵਰ ਨੂੰ 3.5 ਮਿਲੀਅਨ ਡਾਲਰ ਦੀ ਕੋਕੀਨ ਦੀ ਤਸਕਰੀ ਕਰਨ ਦੇ ਦੋਸ਼ ਹੇਠ ਅਦਾਲਤ ਨੇ ਦੋਸ਼ੀ ਠਹਿਰਾਇਆ

ੳਨਟਾਰੀੳ (ਰਾਜ ਗੋਗਨਾ )- ਕੈਨੇਡਾ ਦੇ ੳਨਟਾਰੀੳ ਦੇ ਇੱਕ ਪੰਜਾਬੀ ਟਰੱਕ ਡਰਾਈਵਰ ਨੂੰ ਬਲੂ ਵਾਟਰ ਬ੍ਰਿਜ ਰਾਹੀਂ ਕੈਨੇਡਾ ਵਿੱਚ 3.5 ਮਿਲੀਅਨ ਡਾਲਰ ਦੀ ਕੋਕੀਨ ਦੀ ਤਸਕਰੀ ਕਰਨ ਦੇ ਮਾਮਲੇ ਵਿੱਚ ਬੀਤੇਂ ਦਿਨ ਸਰਨੀਆ ਕੈਨੇਡਾ ਦੀ ਇੱਕ ਅਦਾਲਤ ਨੇ ਦੋਸ਼ੀ ਠਹਿਰਾਇਆ ਹੈ। ਦੌਸ਼ੀ ਪਾਏ ਜਾਣ ਤੋਂ ਬਾਅਦ ਉਸ ਨੂੰ 16 ਨਵੰਬਰ ਨੂੰ ਸ਼ਜਾ ਸੁਣਾਈ ਜਾਵੇਗੀ ਅਤੇ ਉਸ ਨੂੰ 9 ਤੋ 12 ਸਾਲ ਤੱਕ ਦੀ ਜੇਲ੍ਹ ਦੀ ਸ਼ਜਾ ਹੋ ਸਕਦੀ ਹੈ। ਦੱਸਣਯੋਗ ਹੈ ਕਿ ਪੰਜਾਬੀ ਮੂਲ ਦੇ ਹਰਵਿੰਦਰ ਸਿੰਘ ਨੂੰ ਲੰਘੇਂ ਦਿਨ 24 ਅਗਸਤ, 2023 ਨੂੰ ਬਲੂ ਵਾਟਰ ਬ੍ਰਿਜ ਉੱਤੇ ਇੱਕ ਟਰੈਕਟਰ-ਟ੍ਰੇਲਰ ਵਿੱਚ ਅਮਰੀਕਾ ਤੋ ਕੈਨੇਡਾ ਵਿੱਚ ਕੋਕੀਨ ਦੀ ਦਰਾਮਦ ਕਰਨ ਦਾ ਦੋਸ਼ੀ ਪਾਇਆ ਗਿਆ ਸੀ ਅਤੇ ਉਸ ਨੂੰ ਇਸ ਦੋਸ਼ ਵਿੱਚ ਸਜ਼ਾ ਸੁਣਾਈ ਜਾਵੇਗੀ।ੳਨਟਾਰੀੳ ਕੈਨੇਡਾ ਦੇ ਇਸ ਟਰੱਕ ਡਰਾਈਵਰ ਨੂੰ ਬਲੂ ਵਾਟਰ ਬ੍ਰਿਜ ਰਾਹੀਂ ਕੈਨੇਡਾ ਵਿੱਚ 3.5 ਮਿਲੀਅਨ ਡਾਲਰ ਦੀ ਕੋਕੀਨ ਦੀ ਤਸ਼ਕਰੀ ਦੇ ਮਾਮਲੇ ਵਿੱਚ ਸਰਨੀਆ ਦੀ ਅਦਾਲਤ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ 9 ਤੋਂ 12 ਸਾਲਾਂ ਤੱਕ ਜੇਲ੍ਹ ਜਾਣਾ ਪੈ ਸਕਦਾ ਹੈ।ਬਰੈਂਪਟਨ ਦੇ ਰਹਿਣ ਵਾਲੇ ਹਰਵਿੰਦਰ ਸਿੰਘ ਨੂੰ 31 ਮਾਰਚ, 2021 ਨੂੰ ਮਿਸ਼ੀਗਨ ਅਤੇ ਸਾਰਨੀਆ ਕੈਨੇਡਾ ਖੇਤਰ ਨੂੰ ਜੋੜਨ ਵਾਲੀ ਕਰਾਸਿੰਗ ‘ਤੋ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਉਹ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਧਿਕਾਰੀਆਂ ਨੇ ਉਸਦੇ ਟਰੈਕਟਰ-ਟ੍ਰੇਲਰ ਦੀ ਜਾਂਚ ਦੇ ਦੌਰਾਨ ਲਗਭਗ 62 ਕਿਲੋਗ੍ਰਾਮ ਕੋਕੀਨ ਵਾਲੇ ਦੋ ਸੂਟਕੇਸ ਮਿਲੇ ਸਨ। ਹਰਵਿੰਦਰ ਸਿੰਘ, ਉਸ ਸਮੇਂ 25 ਸਾਲਾਂ ਦਾ ਸੀ। ਆਰਸੀਐਮਪੀ ਦੁਆਰਾ ਤਸਕਰੀ ਦੇ ਉਦੇਸ਼ ਲਈ ਕੋਕੀਨ ਆਯਾਤ ਕਰਨ ਅਤੇ ਕੋਕੀਨ ਰੱਖਣ ਦੇ ਉਸ ਉੱਤੇ ਦੋਸ਼ ਆਇਦ ਕੀਤੇ ਗਏ ਸਨ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਕਿਹਾ ਕਿ ਲੰਘੀ 31 ਮਾਰਚ, 2021 ਨੂੰ ਸਾਰਨੀਆ ਨੇੜੇ ਬਲੂ ਵਾਟਰ ਨਾਮੀਂ ਬ੍ਰਿਜ ‘ਤੇ ਜਦੋਂ ਅਧਿਕਾਰੀਆਂ ਨੇ ਟਰੈਕਟਰ-ਟ੍ਰੇਲਰ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 3.5 ਮਿਲੀਅਨ ਡਾਲਰ ਦੀ ਕੀਮਤ ਵਾਲੀ 62 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਗਈ ਸੀ।ਮਾਣਯੋਗ ਜੱਜ ਨੇ ਆਪਣੇ 23 ਪੰਨਿਆਂ ਦੇ ਫੈਸਲੇ ਨੂੰ ਪੜ੍ਹਦਿਆਂ ਕਿਹਾ, “ਮੈਨੂੰ ਵਾਜਬ ਸ਼ੱਕ ਤੋਪਿੱਛੇ ਹੱਟ ਕੇ ਸਿੰਘ ਦੇ ਦੋਵਾਂ ਦੋਸ਼ਾਂ ਦੇ ਦੋਸ਼ੀ ਹੋਣ ਦਾ ਪੂਰਾ ਪੂਰਾ ਯਕੀਨ ਹੈ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की