ਅਮਰੀਕਾ ‘ਚ ਇਕ ਪਾਕਿਸਤਾਨੀ ਡਾਕਟਰ ਨੂੰ 18 ਸਾਲ ਦੀ ਕੈਦ

• ਅੱਤਵਾਦੀ ਹਮਲੇ ‘ਚ ਆਈਐਸਆਈਐਸ  ਦੀ ਮਦਦ ਕਰਨਾ ਚਾਹੁੰਦਾ ਸੀ
•  ਐਫਬੀਆਈ ਨੇ ਸੀਰੀਆ ਨੂੰ ਭੱਜਣ ਤੋਂ ਪਹਿਲਾਂ ਹੀ ਫੜ ਲਿਆ

ਨਿਊਯਾਰਕ  (ਰਾਜ ਗੋਗਨਾ)- ਅਮਰੀਕਾ ‘ਚ ਇਕ ਪਾਕਿਸਤਾਨੀ ਡਾਕਟਰ ਨੂੰ ਅਦਾਲਤ ਨੇ 18 ਸਾਲ ਦੀ ਸਜ਼ਾ ਸੁਣਾਈ ਗਈ ਹੈ। ਜ਼ਿਲ੍ਹਾ ਅਦਾਲਤ ਨੇ ਪਿਛਲੇ ਸਾਲ ਉਸ ਨੂੰ ਅਮਰੀਕਾ ‘ਤੇ ਹਮਲੇ ਦੀ ਸਾਜ਼ਿਸ਼ ਰਚਣ ਦਾ ਦੋਸ਼ੀ ਠਹਿਰਾਇਆ ਸੀ। ਇਸ ਤੋਂ ਬਾਅਦ ਬੀਤੇਂ ਦਿਨ ਸ਼ੁੱਕਰਵਾਰ ਨੂੰ ਉਸ ਨੂੰ ਸਜ਼ਾ ਸੁਣਾਈ ਗਈ ਹੈ। ਨਿਊਜ਼ ਏਜੰਸੀ ‘ਰਾਇਟਰਜ਼’ ਦੇ ਮੁਤਾਬਕ 31 ਸਾਲਾ ਮੁਹੰਮਦ ਮਸੂਦ ਅਮਰੀਕਾ ‘ਚ ਹਮਲੇ ਕਰਨ ਲਈ ਆਈਐਸਆਈਐਸ ਦੀ ਮਦਦ ਕਰਨਾ ਚਾਹੁੰਦਾ ਸੀ। ਉਸਨੇ ਸੰਨ 2020 ਵਿੱਚ ਜਾਰਡਨ ਦੇ ਰਸਤੇ ਸੀਰੀਆ ਜਾਣ ਦੀ ਕੋਸ਼ਿਸ਼ ਕੀਤੀ ਸੀ।ਇਸ ਕੋਸ਼ਿਸ਼ ਵਿੱਚ ਅਸਫਲ ਰਹਿਣ ਤੋਂ ਬਾਅਦ, ਉਸਨੇ ਅਮਰੀਕਾ ਦੇ ਮਿਨੇਸੋਟਾ ਸੂਬੇ ਦੇ ਸ਼ਹਿਰ ਮਿਨੀਆਪੋਲਿਸ ਤੋਂ ਲਾਸ ਏਂਜਲਸ ਜਾਣ ਦੀ ਕੋਸ਼ਿਸ਼ ਕੀਤੀ ਜਿੱਥੇ ਮੁਹੰਮਦ ਮਸੂਦ ਨੇ ਕਿਸੇ ਅਜਿਹੇ ਵਿਅਕਤੀ ਨੂੰ ਮਿਲਣਾ ਸੀ ਜੋ ਕਾਰਗੋ ਜਹਾਜ਼ ਰਾਹੀਂ ਸੀਰੀਆ ਪਹੁੰਚਣ ਵਿੱਚ ਉਸਦੀ ਮਦਦ ਕਰੇਗਾ। ਮਸੂਦ ਨੂੰ ਮਿਨੀਆਪੋਲਿਸ ( ਮਿਨੇਸੋਟਾ ਸੂਬੇ ਲਈ ਫਲਾਈਟ ਫੜਨ ਤੋਂ ਠੀਕ ਪਹਿਲਾਂ ਐਫਬੀਆਈ ਨੇ ਗ੍ਰਿਫਤਾਰ ਕਰ ਲਿਆ ਸੀ।ਮਸੂਦ ਵਰਕ ਵੀਜ਼ੇ ‘ਤੇ ਅਮਰੀਕਾ ਆਇਆ ਸੀ। ਸਰਕਾਰੀ ਵਕੀਲ ਨੇ ਦੱਸਿਆ ਕਿ ਮਸੂਦ ਵਰਕ ਵੀਜ਼ੇ ‘ਤੇ ਅਮਰੀਕਾ ਆਇਆ ਸੀ। ਅਮਰੀਕਾ ਵਿੱਚ ਸ਼ੱਕੀ ਵਿਅਕਤੀਆਂ ਬਾਰੇ ਜਾਣਕਾਰੀ ਦੇਣ ਲਈ ਕੁਝ ਜਾਸੂਸ ਰੱਖੇ ਜਾਂਦੇ ਹਨ। ਉਸ ਦੇ ਸਾਹਮਣੇ ਮਸੂਦ ਨੇ ਜਨਵਰੀ 2020 ਤੋਂ ਹੀ Iਆਈਐਸਆਈਐਸ ‘ਚ ਸ਼ਾਮਲ ਹੋਣ ਦੀ ਜਾਣਕਾਰੀ ਦਿੱਤੀ ਸੀ।ਮਸੂਦ ਨੇ ਕਿਹਾ ਕਿ ਉਸ ਨੂੰ ਲੱਗਦਾ ਹੈ ਕਿ ਇਹ ਲੋਕ ਆਈਐਸਆਈਐਸ ਨਾਲ ਜੁੜੇ ਹੋਏ ਹਨ। ਉਸਨੇ ਅੱਤਵਾਦੀ ਸੰਗਠਨ ਅਤੇ ਉਸਦੇ ਨੇਤਾ ਨੂੰ ਪੂਰਾ ਸਮਰਥਨ ਦੇਣ ਦਾ ਵਾਅਦਾ ਕੀਤਾ ਸੀ । ਮਸੂਦ ਨੇ ਜਾਸੂਸਾਂ ਨੂੰ ਦੱਸਿਆ ਕਿ ਉਹ ਅਮਰੀਕਾ ‘ਚ ‘ਲੋਨ ਵੁਲਫ’ ਹਮਲਾ ਕਰਨਾ ਚਾਹੁੰਦਾ ਸੀ। ‘ਲੋਨ ਵੁਲਫ’ ਹਮਲਾ ਉਦੋਂ ਹੁੰਦਾ ਹੈ ਜਦੋਂ ਕੋਈ ਵਿਅਕਤੀ ਇਕੱਲਾ ਹਮਲਾ ਕਰਦਾ ਹੈ ਅਤੇ ਜ਼ਿਆਦਾ ਲੋਕਾਂ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਹੈ, ਇਸ ਨੂੰ ‘ਲੋਨ ਵੁਲਫ’ ਹਮਲਾ ਕਿਹਾ ਜਾਂਦਾ ਹੈ।ਮਸੂਦ ਦੀ ਜਾਣਕਾਰੀ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਮਿਲੀ ਸੀ
ਮਸੂਦ ਅਮਰੀਕੀ ਏਜੰਸੀਆਂ ਦੇ ਨਿਸ਼ਾਨੇ ‘ਤੇ ਆਇਆ ਜਦੋਂ ਉਨ੍ਹਾਂ ਨੂੰ ਆਈਐਸਆਈਐਸ ਦੇ ਸਮਰਥਨ ਵਿੱਚ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਉਸ ਦੀਆਂ ਪੋਸਟਾਂ ਮਿਲੀਆਂ ਸਨ। ਇਸ ਤੋਂ ਬਾਅਦ ਮਸੂਦ ਬਾਰੇ ਹੋਰ ਜਾਣਕਾਰੀ ਲੈਣ ਲਈ ਉਸ ਨੂੰ ਅਮਰੀਕੀ ਏਜੰਸੀਆਂ ਲਈ ਕੰਮ ਕਰਨ ਵਾਲੇ ਕੁਝ ਲੋਕਾਂ ਨਾਲ ਸੰਪਰਕ ਕੀਤਾ ਗਿਆ ਸੀ।ਮਸੂਦ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਪੇਸ਼ੇ ਤੋ ਡਾਕਟਰ ਸੀ ਜੋ ਮੈਡੀਕਲ ਵੀਜ਼ੇ ‘ਤੇ ਅਮਰੀਕਾ ਆਇਆ ਸੀ।ਅਤੇ ਉਹ ਸੀਰੀਆ, ਇਰਾਕ ਅਤੇ ਅਫਗਾਨਿਸਤਾਨ ਦੇ ਨੇੜੇ ਉੱਤਰੀ ਈਰਾਨ ਜਾਣਾ ਚਾਹੁੰਦਾ ਸੀ। ਤਾਂ ਜੋ ਉਹ ਆਪਣੇ ਜ਼ਖਮੀ ਭਰਾਵਾਂ, ਆਈਐਸਆਈਐਸ  ਲਈ ਲੜ ਸਕੇ।ਆਈਐਸਆਈਐਸ ਨੇ 2014 ਵਿੱਚ ਇਰਾਕ ਅਤੇ ਸੀਰੀਆ ਦੇ ਕੁਝ ਹਿੱਸਿਆਂ ਉੱਤੇ ਕਬਜ਼ਾ ਕਰ ਲਿਆ ਸੀ। ਇਹ ਅੱਤਵਾਦੀ ਪੂਰੀ ਦੁਨੀਆ ਵਿੱਚ ਫੈਲੇ ਹੋਏ ਹਨ। ਹਾਲਾਂਕਿ, 2019 ਤੋਂ ਇਸਦੀ ਪਕੜ ਕਮਜ਼ੋਰ ਹੋ ਗਈ ਸੀ।ਹੁਣ ਇਸ ਦੇ ਸਿਰਫ 5,000 ਤੋਂ 7,000 ਅੱਤਵਾਦੀ ਬਚੇ ਹਨ। ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਤੋਂ ਆਈਐਸਆਈਐਸ ਦਾ ਪ੍ਰਭਾਵ ਫਿਰ ਤੋਂ ਇੱਥੇ ਵੱਧ ਰਿਹਾ ਹੈ।ਕੁਝ ਦਿਨ ਪਹਿਲੇ ਅਮਰੀਕਾ ‘ਚ ਅੱਤਵਾਦੀ ਹਮਲੇ ਦੀ ਯੋਜਨਾ ਬਣਾਉਣ ਦੇ ਦੋਸ਼ ‘ਚ ਪੇਨਸਿਲਵੈਨੀਆ ਸੂਬੇ ਦੇ ਸ਼ਹਿਰ ਫਿਲਾਡੇਲਫੀਆ ‘ਚ ਇਕ 17 ਸਾਲਾ ਲੜਕੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਲੜਕੇ ਦੇ ਅਲ-ਕਾਇਦਾ ਨਾਲ ਸਬੰਧ ਸਨ ਅਤੇ ਉਹ ਵੱਡੇ ਹਮਲੇ ਦੀ ਯੋਜਨਾ ਬਣਾ ਰਿਹਾ ਸੀ।

Loading

Scroll to Top
Latest news
बच्चों की भलाई के लिए काम कर रही संस्थाओं की जुवेनाईल जस्टिस एक्ट के अंतर्गत रजिस्ट्रेशन अनिर्वाय: ड... प्रोजैक्ट जीवन जोत के अंतर्गत बाल भिक्षा को रोकने के लिए चलाया अभियान, 2 लड़कियाँ को किया रैसक्यू ਕਾਮਰੇਡ ਲਹਿੰਬਰ ਸਿੰਘ ਤੱਗੜ ਅਤੇ ਬੀਬੀ ਗੁਰਪਰਮਜੀਤ ਕੌਰ ਤੱਗੜ ਵੱਲੋਂ ਸੀਪੀਆਈ ( ਐਮ )  ਨੂੰ 3 ਲੱਖ ਰੁਪਏ ਸਹਾਇਤਾ जालंधर ग्रामीण पुलिस ने 4 ड्रग तस्करों के खिलाफ चलाया बड़ा ऑपरेशन, 84.52 लाख रुपये की संपत्ति जब्त* वज्र आर्मी प्री-प्राइमरी स्कूल, जालंधर, कैंट ने "तारे ज़मीन पर" थीम के साथ एक भव्य वार्षिक समारोह का... ਜਲੰਧਰ ਵਿੱਚ ਬਣੇਗਾ ਆਮ ਆਦਮੀ ਪਾਰਟੀ ਦਾ ਮੇਅਰ, ਨਗਰ ਨਿਗਮ ਵਿਚ ਮਿਲਿਆ ਬਹੁਮਤ Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र