ਨੂਡਲਸ ‘ਚੋਂ ਨਿਕਲਿਆ ਚੂਹਾ, ਔਰਤ ਦੀ ਵਿਗੜੀ ਸਿਹਤ

ਜਲੰਧਰ ਸ਼ਹਿਰ ਵਿਚ ਖਾਣ-ਪੀਣ ਦੇ ਸਾਮਾਨ ਤੋਂ ਅਜੀਬ-ਗਰੀਬ ਚੀਜ਼ਾਂ ਨਿਕਲਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪਹਿਲਾਂ ਨਾਨ ਤੇ ਛੋਲੇ ਦੀ ਸਬਜ਼ੀ ਤੋਂ ਸੁੰਡੀਆਂ ਨਿਕਲੀਆਂ ਸਨ। ਇਸ ਦੇ ਬਾਅਦ ਨੂਡਲਸ ਵਿਚ ਬਿੱਛੂ ਨਿਕਲਿਆ ਸੀ। ਹੁਣ ਨਵਾਂ ਮਾਮਲਾ ਨੂਡਲਸ ਵਿਚੋਂ ਚੂਹਾ ਨਿਕਲਣ ਦਾ ਸਾਹਮਣੇ ਆਇਆ ਹੈ। ਮਾਮਲਾ ਸ਼ਹਿਰ ਦੇ ਮਾਤਾ ਰਾਣੀ ਚੌਕ ‘ਤੇ ਮਾਡਲ ਹਾਊਸ ਰੋਡ ਦਾ ਹੈ।

ਚੌਕ ਕੋਲ ਰਹਿਣ ਵਾਲੇ ਨਵੀਨ ਨੇ ਦੱਸਿਆ ਕਿ ਉਸ ਦੇ ਵੱਡੇ ਭਰਾ ਦਾ ਜਨਮਦਿਨ ਸੀ। ਉਨ੍ਹਾਂ ਨੇ ਕੇਕ ਕੱਟਣ ਦੇ ਬਾਅਦ ਘਰ ‘ਤੇ ਨੂਡਲਸ ਦਾ ਆਰਡਰ ਦਿੱਤਾ। ਹੁਣ ਨੂਡਲਸ ਪਲੇਟਾਂ ਵਿਚ ਪਾ ਕੇ ਖਾ ਰਹੇ ਸਨ ਤਾਂ ਅਚਾਨਕ ਚੂਹੇ ਦਾ ਬੱਚਾ ਦਿਖਾਈ ਦਿੱਤਾ। ਘਰ ਵਿਚ ਉਨ੍ਹਾਂ ਦੀ ਭਾਬੀ ਨੇ ਕੁਝ ਨੂਡਲਸ ਖਾ ਲਏ ਸਨ ਜਿਵੇਂ ਹੀ ਉਨ੍ਹਾਂ ਨੂੰ ਪਤਾ ਲੱਗਾ ਇਸ ਵਿਚ ਚੂਹਾ ਸੀ ਤਾਂ ਉਨ੍ਹਾਂ ਦੀ ਸਿਹਤ ਵਿਗੜ ਗਈ। ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ।

ਮਾਤਾ ਰਾਣੀ ਚੌਕ ਕੋਲ ਮਾਡਲ ਹਾਊਸ ਰੋਡ ‘ਤੇ ਜਿਸ ਦੁਕਾਨ ਤੋਂ ਨੂਡਲਸ ਮੰਗਵਾਏ ਸਨ, ਨਵੀਨ ਨੂਡਲਸ ਲੈ ਕੇ ਉਸ ਦੁਕਾਨਦਾਰ ਕੋਲ ਪਹੁੰਚਿਆ। ਪਹਿਲਾਂ ਤਾਂ ਦੁਕਾਨਦਾਰ ਨਹੀਂ ਮੰਨਿਆ ਪਰ ਬਾਅਦ ਵਿਚ ਨੌਜਵਾਨ ਨੇ ਸਾਰੇ ਵੀਡੀਓ ਦਿਖਾਏ ਤਾਂ ਦੁਕਾਨਦਾਰ ਮੰਨ ਗਿਆ।

ਦੁਕਾਨਦਾਰ ਨੇ ਕਿਹਾ ਕਿ ਹੋ ਸਕਦਾ ਹੈ ਕਿ ਕਿਤੇ ਗਲਤੀ ਨਾਲ ਕੋਈ ਚੂਹੇ ਦਾ ਬੱਚਾ ਆ ਗਿਆ ਹੈ।ਇਸਦੇ ਬਾਅਦ ਦੁਕਾਨਦਾਰ ਨੇ ਮਾਮਲੇ ਨੂੰ ਠੰਡਾ ਕਰਨ ਲਈ ਨਵੀਨ ਨੂੰ ਕਿਹਾ ਕਿ ਜੋ ਵੀ ਘਰ ਦੇ ਲੋਕ ਨੂਡਲਸ ਖਾਣ ਤੋਂ ਬੀਮਾਰ ਹੋਏ ਹਨ, ਉਨ੍ਹਾਂ ਦੇ ਇਲਾਜ ਦਾ ਸਾਰਾ ਖਰਚ ਉਹ ਭਰੇਗਾ।

 

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...