ਵੈਨਕੂਵਰ ਕਬੱਡੀ ਕੱਪ ਤੇ ਸਾਂਝਾ ਟੀਵੀ ਟੀਮ ਕੈਨੇਡਾ ਵੱਲੋਂ “ਗ਼ਦਰੀ ਬਾਬੇ” ਪੋਸਟਰ ਪ੍ਰਮੋਸ਼ਨ ਕੀਤਾ ਗਿਆ

ਵੈਨਕੂਵਰ (ਰਾਜ ਗੋਗਨਾ )—ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਦਾ 75 ਵੇਂ ਅਜ਼ਾਦੀ ਦਿਵਸ ਨੂੰ ਸਮਰਪਤ “ਗਦਰੀ ਬਾਬੇ” ਟਰੈਕ ਦਾ ਪੋਸਟਰ ਵੈਨਕੂਵਰ ਕੈਨੇਡਾ ਵਿਖੇ (BC kabaddi Cup) ਤੇ ਸਾਂਝਾ ਟੀਵੀ ਟੀਮ ਵੱਲੋਂ ਅਤੇ ਕਬੱਡੀ ਕੱਪ ਦੇ ਪ੍ਰੋਮੋਟਰਾ ਦੇ ਸਹਿਯੋਗ ਨਾਲ ਪਮੋਸਨ ਕੀਤਾ ਗਿਆ। ਜਾਣਕਾਰੀ ਮੁਤਾਬਕ ਪ੍ਰਸਿੱਧ ਗੀਤਕਾਰ ਨਿਰਵੈਲ ਮਾਲੂਪੂਰੀ ਨੇ ਦੱਸਿਆ ਕਿ ਸਾਨੂੰ ਬੜੀ ਖੁਸ਼ੀ ਅਤੇ ਮਾਣ ਹਾਸਲ ਹੋਇਆ ਹੈ ਕਿ ਅਸੀਂ ਅਜਿਹੇ ਟ੍ਰੈਕ ਨੂੰ ਲੋਕਾਂ ਦੇ ਰੂਬਰੂ ਕੀਤਾ ਜੋ ਆਜ਼ਾਦੀ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ। ਇਹ ਪ੍ਰੋਗਰਾਮ ਸਾਂਝਾ ਟੀਵੀ ਤੇ ਲਾਈਵ ਦਿਖਾਇਆ ਗਿਆ ਹੈ। ਉਹਨਾਂ ਕਿਹਾ ਕਿ ਹੋਰ ਵੀ ਮਾਣ ਵਾਲੀ ਗੱਲ ਇਹ ਹੈ ਕਿ ਮੇਰੀ ਪੇਸ਼ਕਾਰੀ, ਗੀਤਕਾਰੀ ਅਤੇ ਸਾਂਝਾ ਟੀਵੀ ਦੇ ਬੈਨਰ ਹੇਠ ਇਹ ਟਰੈਕ ਸੋਸ਼ਲ ਮੀਡੀਆ ਤੇ ਰੀਲੀਜ਼ ਹੋਇਆ ਅਤੇ ਸਰੋਤਿਆਂ ਵੱਲੋਂ ਇਸ ਨੂੰ ਬਹੁਤ ਮਾਣ ਮਿਲ ਰਿਹਾ ਹੈ। ਉਹਨਾਂ ਅਜਿਹੇ ਗੀਤਾਂ ਨੂੰ ਪ੍ਰਮੋਟ ਕਰਨ ਲਈ ਪ੍ਰੋਮੋਟਰਾਂ , ਪੰਜਾਬੀਆਂ , ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਪੱਤਰਕਾਰ ਮੀਡੀਆ ਵੀਰਾਂ ਦਾ ਧੰਨਵਾਦ ਕੀਤਾ । ਹਰੀ ਅਮਿਤ ਦੇ ਮਿਊਜ਼ਿਕ ਨਾਲ ਸਿੰਗਾਰਿਆ ਹੋਇਆ ਇਹ ਟਰੈਕ ਦਾ ਵੀਡੀਓ ਕੈਮਰਾਮੈਨ ਗੁਰਜੀਤ ਖੋਖਰ ਅਤੇ ਡਾਇਰੈਕਟਰ ਐਡੀਟਰ ਕੁਲਦੀਪ ਸਿੰਘ ਵੱਲੋਂ ਬਹੁਤ ਹੀ ਸ਼ਲਾਘਾਯੋਗ ਤਿਆਰ ਕੀਤਾ ਹੈ, ਜਿਸਦੀ ਸ਼ੂਟਿੰਗ ਕੈਨੇਡਾ ਵਿੱਚ ਵੀ ਹੋਈ ਹੈ। ਮਾਡਲਿੰਗ ਦੀ ਭੂਮਿਕਾ ਨਿਭਾਉਣ ਵਾਲੇ ਨਿਰਵੈਲ ਮਾਲੂਪੂਰੀ, ਸਾਹਿਬ ਥਿੰਦ ਪ੍ਰਧਾਨ ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਸੁਸਾਇਟੀ, ਬਲਦੇਵ ਸਿੰਘ ਦੂਲੇ, ਰਫ਼ਤਾਰ ਸਿੰਘ ਗਿੱਲ, ਸੁਖਰਾਜ ਸੁੱਖਾ ਜੀ ਹਨ। ਪ੍ਰਮੋਸ਼ਨ ਮੌਕੇ ਗੀਤਕਾਰ ਨਿਰਵੈਲ ਮਾਲੂਪੂਰੀ ਤੋਂ ਇਲਾਵਾ, ਪ੍ਰੋਡਿਊਸਰ ਸ ਸੁਖਵਿੰਦਰ ਬਿੱਲਾ ਸੰਧੂ, ਕਬੱਡੀ ਪ੍ਰੋਮਟਰ, ਖਿਡਾਰੀ  ਅਤੇ ਰਫ਼ਤਾਰ ਸਿੰਘ ਗਿੱਲ ਟੀਵੀ ਹੋਸਟ ਆਦਿ ਮੌਜੂਦ ਸਨ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की