ਕੈਨੇਡਾ ਚ 16 ਸਾਲਾ ਦਾ ਸਿੱਖ ਪੰਜਾਬੀ  ਨੌਜਵਾਨ ਬਣਿਆ ਪਾਇਲਟ

ਔਟਵਾ ਰਾਜ ਗੋਗਨਾ/ ਕੁਲਤਰਨ ਪਧਿਆਣਾ  )— ਜਿੱਥੇ ਸਿੱਖ ਕੌਮ ਨੇ ਦੇਸ਼ ਵਿਦੇਸ਼ ਵਿੱਚ ਵੱਖ ਵੱਖ ਖੇਤਰਾਂ ਵਿੱਚ ਮੱਲਾਂ ਮਾਰੀਆਂ ਨੇ ਉਥੇ ਹੀ ਕੈਨੇਡੀਅਨ ਸਿਟੀਜ਼ਨ, ਪੰਜਾਬ ਦੇ ਜਲੰਧਰ ਜਿਲ੍ਹੇ ਦੇ ਨਾਲ ਸੰਬਧਿਤ ਅੰਮ੍ਰਿਤਧਾਰੀ ਸਿੱਖ ਜਪਗੋਬਿੰਦ ਸਿੰਘ ਨੇ 16 ਸਾਲਾਂ ਦੀ ਉਮਰ ‘ਚ ਸੋਲੋ ਪਾਇਲਟ ਬਣਕੇ ਕੈਨੇਡਾ ਦੇ ਇਤਿਹਾਸ ‘ਚ ਗੌਰਵਮਈ ਪੰਨਾ ਸ਼ਾਮਿਲ ਕਰਦਿਆਂ ਸਿੱਖ ਕੌਮ ਦਾ ਮਾਣ ਹੋਰ ਵੀ ਵਧਾ ਦਿੱਤਾ ਹੈ। ਓਨਟਾਰੀਓ ਵਿੱਚ ਭਾਵੇਂ ਜਪਗੋਬਿੰਦ ਦੀ ਉਮਰ ਹਜੇ ਕਾਰ ਡਰਾਈਵਿੰਗ ਦਾ ਲਾਈਸੈਂਸ ਲੈਣ ਦੇ ਯੋਗ ਨਹੀਂ ਪਰ ਟਰਾਂਸਪੋਰਟ ਕੈਨੇਡਾ ਨੇ ਉਸਨੂੰ ਜਹਾਜ ਉਡਾਉਣ ਦਾ ਲਾਈਸੈਂਸ ਜਾਰੀ ਕਰ ਦਿੱਤਾ ਹੈ। ਜਿਸ ਨਾਲ ਜਪਗੋਬਿੰਦ ਸਿੰਘ ਦਾ ਸੁਪਨਾ ਹੀ ਪੂਰਾ ਨਹੀਂ ਹੋਇਆ ਸਗੋਂ ਨੌਜਵਾਨ ਵਰਗ ਨੂੰ ਸੇਧ ਵੀ ਮਿਲੀ ਹੈ ਅਤੇ ਕਰੜੀ ਮਿਹਨਤ ਕਰਨ ‘ਤੇ ਆਪਣੀ ਯੋਗਤਾ ਨੂੰ ਸਹੀ ਪਾਸੇ ਲਗਾ ਕੇ ਜ਼ਿੰਦਗੀ  ਵਿੱਚ ਕਾਮਯਾਬ ਹੋਣ ਦਾ ਗੁਰ ਵੀ ਮਿਲਿਆ ਹੈ। ਜਪਗੋਬਿੰਦ ਸਿੰਘ ਨੇ ਕਈ ਸਾਲਾਂ ਦੀ ਕਰੜੀ ਮਿਹਨਤ ਤੋਂ ਬਾਅਦ ਇਹ ਕਾਮਯਾਬੀ ਹਾਸਲ ਕੀਤੀ ਹੈ। ਜਪਗੋਬਿੰਦ ਨੇ ਪਾਇਲਟ ਬਨਣ ਦੀ ਤਿਆਰੀ ਬੀ.ਸੀ. ਤੋਂ ਸ਼ੁਰੂ ਕੀਤੀ। ਐਲਬਰਟਾ ਅਤੇ ੳਨਟਾਰੀਉ ਵਿੱਚ ਸਿਖਲਾਈ ਉਪਰੰਤ ਉਸ ਨੇ ਆਪਣੀ ਆਖਰੀ ਟਰੇਨਿੰਗ ਕਿਊਬਿਕ ਵਿੱਚ ਪੂਰੀ ਕੀਤੀ ਹੈ।
ਜਪਗੋਬਿੰਦ ਸ਼ੁਰੂ ਤੋਂ ਹੀ ਆਨਰ ਰੋਲ ਵਿਦਿਆਰਥੀ ਰਿਹਾ ਹੈ। ਮੈਥੇਮੈਟਿਕਸ, ਸੰਗੀਤ, ਇਤਿਹਾਸ ਅਤੇ ਸਾਇੰਸ ਮੁਕਾਬਲਿਆਂ ਦੇ ਨਾਲ-ਨਾਲ ਜਪਗੋਬਿੰਦ ਨੇ ਰੋਬੋਟਿਕਸ ਮੁਕਾਬਲਿਆਂ ਵਿੱਚ ਵੀ ਪਹਿਲੀਆਂ ਪੁਜੀਸ਼ਨਾਂ ਹਾਸਲ ਕੀਤੀਆਂ ਹਨ। ਹਾਲ ਹੀ ਵਿੱਚ ਇੰਟਰਨੈਸ਼ਨਲ ਅਵਾਰਡ ਡਿਊਕ ਆੱਫ ਐਡਿਨਬਰਗ ਕਾਂਸੀ ਅਤੇ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ ਹੈ। ਖਾਲਸਾ ਸਕੂਲ ਸਰੀ ਕੈਨੇਡਾ ਅਤੇ ਗੁਰੂ ਅੰਗਦ ਦੇਵ ਐਲੀਮੈਂਟਰੀ ਸਕੂਲ ਸਰੀ ਬੀ.ਸੀ. ਤੋਂ ਆਪਣੀ ਮੁੱਢਲੀ ਸਿੱਖਿਆ ਲੈਣ ਉਪਰੰਤ ਜਪਗੋਬਿੰਦ ਸਿੰਘ ਨੇ ਸੇਂਟ ਮਾਈਕਲ ਹਾਈ ਸਕੂਲ ਤੋਂ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ। ਹੁਣ ਜਪਗੋਬਿੰਦ ਨੂੰ ਔਟਵਾ ਦੀਆਂ ਯੂਨੀਵਰਸਿਟੀਆਂ ਨੇ ਐਰੋ ਸਪੇਸ ਇੰਜੀਨੀਅਰਿੰਗ ਵਿੱਚ ਸਕਾਲਰਸ਼ਿਪ ਦੀ ਪੇਸ਼ਕਸ਼ ਕੀਤੀ ਹੈ। 16 ਸਾਲ ਦੀ ਉਮਰ ਵਿੱਚ ਯੂਨੀਵਿਰਸਿਟੀ ਵਿੱਚ ਪੜਾਈ ਵੀ ਆਪਣੇ ਆਪ ਵਿੱਚ ਇੱਕ ਵੱਡੀ ਪ੍ਰਾਪਤੀ ਹੈ। ਗਤਕਾ, ਕੀਰਤਨ ਅਤੇ ਤਬਲੇ ਦੇ ਨਾਲ-ਨਾਲ ਜਪਗੋਬਿੰਦ ਦੀ ਖੇਡਾਂ ਵਿੱਚ ਵਿਸੇਸ਼ ਰੂਚੀ ਹੈ। ਆਪਣੇ ਸਕੂਲ ਦੀ ਸੋਕਰ ਟੀਮ ਤੋਂ ਇਲਾਵਾ ਜਪਗੋਬਿੰਦ ਈਸਟ ਅੋਂਟੈਰੀਓ ਡਿਸਟਰਿਕਟ ਸੋਕਰ ਲੀਗ ਵਿੱਚ ਵੀ ਖੇਡਦਾ ਹੈ।ਪਿਛਲੇ ਦਿਨੀ ਸਾਡੇ ਕਈ ਨੌਜਵਾਨਾਂ ਨੇ ਇੰਗਲੈਂਡ ‘ਚ ਹੋਈਆਂ ਕੌਮਨਵੈਲਥ ਖੇਡਾਂ ਵਿੱਚ ਤਮਗੇ ਜਿੱਤਕੇ ਕੈਨੇਡਾ ਅਤੇ ਸਿੱਖਾਂ ਦਾ ਮਾਣ ਸਾਰੀ ਦੁਨੀਆਂ ‘ਚ ਵਧਾਇਆ ਸੀ ਉਸ ਦੇ ਨਾਲ ਹੀ ਅਮ੍ਰਿੰਤਧਾਰੀ ਗੁਰਸਿੱਖ ਜਪਗੋਬਿੰਦ ਸਿੰਘ ਨੇ ਸਭ ਤੋਂ ਛੋਟੀ ਉਮਰ ਦਾ ਸਿੱਖ ਸੋਲੋ ਪਾਇਲਟ ਬਣਕੇ ਸਿੱਖ ਕੌਮ ਦਾ ਸਿਰ ਮਾਣ ਨਾਲ ਹੋਰ ਉਚਾ ਕਰ ਦਿੱਤਾ ਹੈ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की