ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨ ਵੱਲੋ ਨਿਊਯਾਰਕ ਸਿਟੀ ਚ’ ਭਾਰਤੀ ਆਈਕਨ ਸਟਾਰ ਟਾਲੀਵੁੱਡ  ਅੱਲੂ ਅਰਜੁਨ ਦੀ ਅਗਵਾਈ ਵਿੱਚ 75ਵੀ ਇੰਡੀਆ ਡੇ ਪਰੇਡ ਕੱਢੀ ਗਈ 

ਨਿਊਯਾਰਕ (ਰਾਜ ਗੋਗਨਾ )— ਨਿਊਯਾਰਕ ਸਿਟੀ ਵਿੱਚ ਬੀਤੇਂ ਦਿਨ ਐਤਵਾਰ, 21 ਅਗਸਤ ਨੂੰ ਆਯੋਜਿਤ ਇੰਡੀਆ ਡੇ ਪਰੇਡ ਵਿੱਚ ਆਈਕਨ ਸਟਾਰ ਅਤੇ ਟਾਲੀਵੁੱਡ ਹੀਰੋ ਅੱਲੂ ਅਰਜੁਨ ਗ੍ਰੈਂਡ ਮਾਰਸ਼ਲ ਦੇ ਤੋਰ ਤੇ ਸ਼ਾਮਿਲ ਹੋਏ।ਇਹ ਪਰੇਡ ਵਿੱਚ ਇਸ ਸਾਲ ਵੀ 2022 ਵਿੱਚ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਈ ਗਈ। ਇਸ ਮੋਕੇ ਇਸ ਪਰੇਡ ਵਿੱਚ ਉਹਨਾ ਦੀ ਪਤਨੀ ਅਲੂ ਸਨੇਹਾ ਅਤੇ ਨਿਰਦੇਸ਼ਕ ਹਰੀਸ਼ ਸੰਕਰ ਦੇ ਨਾਲ, ਜੋ ਫ਼ਿਲਮ ਪੁਸ਼ਪਾ ਦਾ ਸਟਾਰ ਹੈ। ਇਸ ਮੋਕੇ ਬਹੁਤ ਹੀ ਵੱਧ ਲੋਕਾਂ ਅਤੇ ਪ੍ਰਸ਼ੰਸਕਾਂ ਦੁਆਰਾ ਉਸ ਦਾ ਭਰਪੂਰ ਸਵਾਗਤ ਕੀਤਾ ਗਿਆ ਜੋ ਉਸ ਨੂੰ ਰੋਡ ਤੇ ਖੜੇ ਹਜ਼ਾਰਾਂ ਭਾਰਤੀ ਦੇਖਣ ਲਈ ਆਏ ਸਨ। ਨਿਊਯਾਰਕ ਦੇ ਮੈਡੀਸਨ ਐਵੇਨਿਊ ‘ਤੇ.ਇਸ ਮੋਕੇ  ਨਿਊਯਾਰਕ ਦੇ ਮੇਅਰ ਐਰਿਕ ਐਡਮਜ਼, ਵੀ ਭਾਰਤੀ ਝੰਡੇ ਨੂੰ ਉੱਚਾ ਚੁੱਕ ਕੇ, ਪਰੇਡ ਦੀ ਅਗਵਾਈ ਕਰਨ ਵਾਲਿਆਂ ਵਿੱਚ ਸ਼ਾਮਲ ਹੋਏ ਸਨ। ਫੈਡਰੇਸ਼ਨ ਆਫ਼ ਇੰਡੀਅਨ ਐਸੋਸੀਏਸ਼ਨਜ਼ (ਐਫਆਈਏ) ਦੇ ਸਹਿਯੋਗ ਸਦਕਾ ਜਿੰਨਾਂ ਵਿੱਚ
ਟ੍ਰਾਈਸਟੇਟ ਏਰੀਆ ਦੇ ਸਾਰੇ ਯੂਨਿਟ ਅਤੇ ਜੋ ਰਾਜ ਸਾਮਿਲ ਹੁੰਦੇ ਹਨ ਉਹਨਾਂ ਵਿੱਚ ਨਿਊਯਾਰਕ,ਨਿਊਜਰਸੀ, ਕੈਨੇਟੀਕਟ, ਨੇਬਰਾਸਕਾ ਸ਼ਾਮਿਲ ਸੀ। ਫੈਡਰੇਸ਼ਨ ਆੱਫ ਇੰਡੀਅਨ ਐਸੋਸੀਏਸ਼ਨ ਯੂ .ਐਸ .ਏ ਦੇ ਸਹਿਯੋਗ ਨਾਲ ਕੱਢੀ ਜਾਂਦੀ ਇਹ ਪ੍ਰੇਡ 15 ਅਗਸਤ ਤੋ ਬਾਅਦ ਕੱਢੀ ਜਾਂਦੀ ਹੈ। ਹਰ ਸਾਲ ਇਹ ਐਸੋਸੀਏਸ਼ਨ ਕੋਈ ਨਵਾਂ ਹੀਰੋ ਭਾਰਤ ਤੋ ਇਸ ਪਰੇਡ ਵਿੱਚ ਗ੍ਰੈਡ ਮਾਰਸ਼ਲ ਦੇ ਤੋਰ ਤੇ ਸ਼ਾਮਿਲ ਕਰਦੀ ਹੈ। ਇਸ ਸਾਲ ਉਹਨਾ ਨੇ ਟਾਲੀਵੁੱਡ ਦੇ ਸੁਪਰ ਸਟਾਰ ਅੱਲੂ ਅਰਜੁਨ ਨੂੰ ਈਵੈਂਟ ਦੀ ਅਗਵਾਈ ਕਰਨ ਲਈ ਬੁਲਾਇਆ। ਪਰੇਡ ਨੇ ਇੱਕ ਈਵੈਂਟ ਵਿੱਚ ਇੱਕੋ ਸਮੇਂ ਸਭ ਤੋਂ ਵੱਧ ਝੰਡੇ ਲਹਿਰਾਉਣ ਲਈ ਰਿਕਾਰਡ ਕਾਇਮ ਕੀਤਾ। FIA ਦੇ ਚੇਅਰਮੈਨ ਅੰਕੁਰ ਵੈਦਿਆ ਨੇ ਕਿਹਾ ਕਿ ਇਹ ਰਿਕਾਰਡ ਵਿਸ਼ਵਵਿਆਪੀ ਭਾਰਤੀ ਭਾਈਚਾਰੇ ਨੂੰ ਸਮਰਪਿਤ ਹੈ ਜਿੰਨਾ ਨੇ ਇੰਨੀ ਵੱਡੀ ਗਿਣਤੀ ਵਿੱਚ ਦਾਖਿਲ ਹੋ ਕੇ ਸ਼ੁਤੰਤਰਤਾ ਦਿਵਸ ਦੀ ਸ਼ਾਨ ਵਧਾਈ ਹੈ।ਅਤੇ ਭਾਰਤੀ ਝੰਡੇ ਤਿਰੰਗੇ ਨੂੰ ਸਨਮਾਨਿਤ ਕਰਨ ਦੇ ਇਸ ਸਾਲ ਆਪਣੇ ਧਿਆਨ ਵਿੱਚ ਰੱਖਦੇ ਹੋਏ ਝੰਡੇ ਪ੍ਰਦਰਸ਼ਿਤ ਕਰਦੇ ਹੋਏ, ਭਾਰਤੀਆਂ ਦੀ ਪ੍ਰਦੇਸ਼ ਵਿੱਚ ਸ਼ਾਨ ਅਤੇ ਭਾਰਤ ਦੀ ਸਰਵ-ਵਿਆਪਕਤਾ ਦਾ ਪ੍ਰਦਰਸ਼ਨ ਕੀਤਾ ਗਿਆ।ਜਿਸ ਨੂੰ  ਦੁਨੀਆ ਭਰ ਦੀਆ ਲੋਕ ਦੇਖਦੇ ਹੋਣਗੇ।ਤੇਲਗੂ ਮੈਗਾ ਸਟਾਰ ਅੱਲੂ ਅਰਜੁਨ ਨੇ ਵੀ ਟਾਈਮਜ਼ ਸੁਕੇਅਰ ਨਿਊਯਾਰਕ ਵਿੱਚ ਮਸਤੀ ਕਰਨ ਅਤੇ ਨਿਊਯਾਰਕ ਇੰਡੀਆ ਪਰੇਡ ਵਿੱਚ ਹਿੱਸਾ ਲੈਣ ਦੀ ਸਾਰੀ ਕਹਾਣੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝੀ ਕੀਤੀ। ਇਸ ਮੌਕੇ  ਆਨਰਜ ਲਈ ਨਿਊਯਾਰਕ ਸਿਟੀ ਦੇ ਮੇਅਰ ਐਰਕ ਐਡਮਜ਼ ਨੇ ਵੀ ਤਿਰੰਗਾ ਫੜ੍ਹ ਕੇ ਅੱਲੂ ਅਰਜੁਨ, ਗਾਇਕ ਕੈਲਾਸ਼ ਖੇਰ ਦੇ ਨਾਲ ਨਜ਼ਰ ਆਏ ਜਿੰਨਾ ਨੇ ਸਮੂੰਹ ਭਾਰਤੀਆਂ ਨੂੰ 75ਵੇਂ ਅਜ਼ਾਦੀ ਦਿਵਸ ਤੇ ਮੁਬਾਰਕਾਂ ਦਿੱਤੀਆਂ ਅਤੇ ਕਿਹਾ ਕਿ ਮੈਨੂੰ ਤੁਹਾਡੇ ਨਾਲ ਇਸ ਅਵਸਰ ਤੇ ਖੜੇ ਹੋਣ ਨਾਲ ਬਹੁਤ ਹੀ ਖੁਸ਼ੀ ਹੋਈ ਹੈ।ਮੈਨੂੰ ਆਨਰਜ਼ ਲਈ ਮੇਅਰ  ਮਿਸਟਰ ਐਰਿਕ ਐਡਮਜ਼ ਨੇ ਸੰਸਥਾ ਦਾ ਧੰਨਵਾਦ ਕੀਤਾ।

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...