ਅਮਰੀਕਾ ‘ਚ ਭਾਰਤੀ ਡਾਕਟਰ ਗ੍ਰਿਫਤਾਰ, ਬੱਚਿਆਂ ਤੇ ਔਰਤਾਂ ਦੀਆਂ ਨਗਨ ਤਸਵੀਰਾਂ ਖਿੱਚਦਾ ਸੀ, ਹਾਰਡ ਡਰਾਈਵ ‘ਚ ਮਿਲੇ 13000 ਵੀਡੀਓ

ਵਾਸ਼ਿੰਗਟਨ— ਅਮਰੀਕਾ ‘ਚ ਇਕ 40 ਸਾਲਾ ਭਾਰਤੀ ਡਾਕਟਰ ਨੂੰ ਕਈ ਸਾਲਾਂ ਤੋਂ ਬੱਚਿਆਂ ਅਤੇ ਔਰਤਾਂ ਦੀਆਂ ਸੈਂਕੜੇ ਨਗਨ ਤਸਵੀਰਾਂ ਅਤੇ ਵੀਡੀਓ ਬਣਾਉਣ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਮੀਡੀਆ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ ਗਈ ਹੈ। ‘ਫਾਕਸ ਨਿਊਜ਼’ ਟੀਵੀ ਚੈਨਲ ਦੀ ਰਿਪੋਰਟ ਮੁਤਾਬਕ ਓਮੈਰ ਇਜਾਜ਼ ਨੂੰ 8 ਅਗਸਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਟੀਵੀ ਚੈਨਲ ਮੁਤਾਬਕ ਏਜਾਜ਼ ਨੇ ਬਾਥਰੂਮ, ਚੇਂਜਿੰਗ ਏਰੀਆ, ਹਸਪਤਾਲ ਦੇ ਕਮਰਿਆਂ ਅਤੇ ਇੱਥੋਂ ਤੱਕ ਕਿ ਆਪਣੇ ਘਰ ਵਿੱਚ ਵੀ ਕਈ ਥਾਵਾਂ ‘ਤੇ ਲੁਕਵੇਂ ਕੈਮਰੇ ਲਗਾਏ ਹੋਏ ਸਨ।
ਨਿਊਜ਼ ਚੈਨਲ ਦੇ ਅਨੁਸਾਰ, ਉਸਨੇ ਦੋ ਸਾਲ ਦੇ ਛੋਟੇ ਬੱਚਿਆਂ ਦੀਆਂ ਫੋਟੋਆਂ ਖਿੱਚੀਆਂ ਅਤੇ ਵੀਡੀਓ ਬਣਾਈਆਂ। ਇਜਾਜ਼ ਦੀ ਪਤਨੀ ਨੂੰ ਇਹ ਅਪਰਾਧਕ ਸਮੱਗਰੀ ਮਿਲੀ ਜਿਸ ਤੋਂ ਬਾਅਦ ਅਧਿਕਾਰੀਆਂ ਨੂੰ ਉਸਦੇ ਅਪਰਾਧਾਂ ਬਾਰੇ ਪਤਾ ਲੱਗਾ। ਇਸ ਤੋਂ ਪਹਿਲਾਂ ਉਸ ਦਾ ਕੋਈ ਅਪਰਾਧਿਕ ਇਤਿਹਾਸ ਨਹੀਂ ਸੀ। ਓਕਲੈਂਡ ਕਾਉਂਟੀ ਸ਼ੈਰਿਫ ਨੇ ਮੰਗਲਵਾਰ ਨੂੰ ਕਿਹਾ ਕਿ ਉਸਨੇ ਕਥਿਤ ਤੌਰ ‘ਤੇ ਕਈ ਔਰਤਾਂ ਨਾਲ ਸੈਕਸ ਕੀਤਾ ਜਦੋਂ ਉਹ ਬੇਹੋਸ਼ ਜਾਂ ਸੌਂ ਰਹੀਆਂ ਸਨ। ਸ਼ੈਰਿਫ ਮਾਈਕ ਬਾਊਚਰਡ ਨੇ ਕਿਹਾ ਕਿ ਜਾਂਚ ‘ਚ ਕਈ ਮਹੀਨੇ ਲੱਗਣਗੇ।

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...