ਕੋਲੰਬੋ— ਸ਼੍ਰੀਲੰਕਾ ਦੀ ਕੈਬਨਿਟ ਨੇ ਭਾਰਤ ਸਮੇਤ 35 ਦੇਸ਼ਾਂ ਦੇ ਸੈਲਾਨੀਆਂ ਨੂੰ 1 ਅਕਤੂਬਰ, 2024 ਤੋਂ ਟਾਪੂ ਦੇਸ਼ ‘ਚ ਵੀਜ਼ਾ-ਮੁਕਤ ਦਾਖਲੇ ਦੀ ਇਜਾਜ਼ਤ ਦੇਣ ਦਾ ਫੈਸਲਾ ਕੀਤਾ ਹੈ। ਇਕ ਉੱਚ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਸੈਰ-ਸਪਾਟਾ ਮੰਤਰਾਲੇ ਦੇ ਸਲਾਹਕਾਰ ਹਰੀਨ ਫਰਨਾਂਡੋ ਨੇ ਕਿਹਾ, ‘ਸ਼੍ਰੀਲੰਕਾ 1 ਅਕਤੂਬਰ, 2024 ਤੋਂ ਭਾਰਤ, ਚੀਨ ਅਤੇ ਰੂਸ ਸਮੇਤ 35 ਦੇਸ਼ਾਂ ਦੇ ਸੈਲਾਨੀਆਂ ਲਈ ਵੀਜ਼ਾ-ਮੁਕਤ ਦਾਖਲਾ ਖੋਲ੍ਹੇਗਾ। ਇਸ ਸੂਚੀ ਵਿਚ ਜਰਮਨੀ ਅਤੇ ਨੀਦਰਲੈਂਡ ਸਮੇਤ ਯੂਰਪੀਅਨ ਯੂਨੀਅਨ ਦੇ ਜ਼ਿਆਦਾਤਰ ਮੈਂਬਰ ਸ਼ਾਮਲ ਹਨ। ਇਸ ਸੂਚੀ ਵਿਚ ਅਮਰੀਕਾ, ਯੂਕੇ, ਕੈਨੇਡਾ, ਨਿਊਜ਼ੀਲੈਂਡ, ਈਰਾਨ, ਸੰਯੁਕਤ ਅਰਬ ਅਮੀਰਾਤ (ਯੂਏਈ) ਅਤੇ ਇਜ਼ਰਾਈਲ ਦੇ ਨਾਲ-ਨਾਲ ਕਈ ਮੱਧ ਪੂਰਬੀ ਦੇਸ਼ਾਂ ਅਤੇ ਦੱਖਣੀ ਕੋਰੀਆ ਆਦਿ ਸ਼ਾਮਿਲ ਹਨ ।