ਕੰਗਣਾ ਰਣੌਤ ਦੀ ਫਿਲਮ “ਐਮਰਜੈਂਸੀ “ਸਿੱਖ ਅਕਸ ਤੇ ਘਾਤਕ ਹਮਲਾ -ਯੂਨਾਈਟਿਡ ਖਾਲਸਾ ਦਲ ਯੂ,ਕੇ

” ਫਲਾਪ ਹੋ ਚੁੱਕੀ ਐਕਟਰ ਨੇ ਹਿੰਦੂਤਵੀ ਲਾਬੀ ਦੇ ਇਸ਼ਾਰੇ ਤੇ ਬਣਾਈ ਵਿਵਾਦਤ ਫਿਲਮ – ਡੱਲੇਵਾਲ
ਲੰਡਨ – ਫਿਲਮ ਇੰਡਸਟਰੀ ਵਿੱਚ ਬੁਰੀ ਤਰਾਂ ਫਲਾਪ ਹੋ ਚੁੱਕੀ ਕੰਗਣਾ ਰਣੌਤ ਹਮੇਸ਼ਾਂ ਹੀ ਸਿੱਖਾਂ ਸਮੇਤ ਘੱਟ ਗਿਣਤੀ ਕੌਮਾਂ ਖਿਲਾਫ ਜ਼ਹਿਰ ਉਗਲਦੀ ਰਹਿੰਦੀ ਹੈ।ਤਰਾਂ ਤਰਾਂ ਦੇ ਵਿਵਾਦਤ ਬਿਆਨ ਦੇ ਕੇ ਸਸਤੀ ਸ਼ੋਹਰਤ ਦੀ ਭੁੱਖੀ ਕੰਗਣਾ ਨੇ ਤਾਂ ਹੱਕੀ ਮੰਗਾਂ ਦੀ ਪੂਰਤੀ ਵਾਸਤੇ ਸੰਘਰਸਸ਼ੀਲ ਕਿਸਾਨ ਬੀਬੀਆਂ ਖਿਲਾਫ ਬਕਵਾਸ ਕਰਕੇ ਭਾਜਪਾ ਦੀ ਅਜਿਹੀ ਖੁਸ਼ੀ ਹਾਸਲ ਕਰ ਲਈ ਕਿ ਇਸ ਨੂੰ ਭਾਜਪਾਈਆਂ ਨੇ ਮੈਂਬਰ ਪਾਰਲੀਮੈਂਟ ਬਣਾ ਦਿੱਤਾ। ਇਸ ਵਲੋਂ ਵਿਵਾਦ ਪੈਦਾ ਕਰਨ ਵਾਸਤੇ ਐਮਰਜੈਂਸੀ ਨਾਮ ਦੀ ਫਿਰਕੂ ਫਿਲਮ ਬਣਾਈ ਗਈ ਹੈ।ਜਿਸ ਵਿੱਚ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਥੇਦਾਰ ਦਮਦਮੀ ਟਕਸਾਲ ਨੂੰ ਕਾਂਗਰਸ ਦਾ ਏਜੰਟ ਦਰਸਾਇਆ ਗਿਆ ਹੈ।ਜੋ ਕਿ ਸਰਾਸਰ ਬਕਵਾਸ ਅਤੇ ਝੂਠ ਹੈ। ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਪ੍ਰਧਾਨ ਭਾਈ ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਵਲੋਂ ਆਖਿਆ ਗਿਆ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਸੰਤਾਂ ਦੇ ਸੰਤ ਅਤੇ ਜਰਨੈਲਾਂ ਦੇ ਜਰਨੈਲ ਹੋਏ ਹਨ । ਜਿਹਨਾਂ ਦੀ ਪਵਿੱਤਰ ਯਾਦਾਂ ਸਾਡੇ ਸਾਹਾਂ ਵਿੱਚ ਵਸੀਆਂ ਹੋਈਆਂ ਹਨ । ਸਿਖ ਕੌਮ ਉਹਨਾਂ ਦਾ ਜੀਅ ਜਾਨ ਨਾਲ ਸਤਿਕਾਰ ਕਰਦੀ ਹੈ ਅਤੇ ਕਰਦੀ ਰਹੇਗੀ ।।

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...